ਲੁਧਿਆਣਾ: ਕਰਫਿਊ ਦੇ ਚਲਦੇ ਬੇਰੁਜ਼ਗਾਰ ਹੋਏ ਪ੍ਰਵਾਸੀ ਮਜ਼ਦੂਰ ਰੋਜ਼ਾਨਾ ਲੁਧਿਆਣਾ ਦੇ ਫੋਕਲ ਪੁਆਇੰਟ 'ਤੇ ਲੰਬੀਆਂ ਕਤਾਰਾਂ 'ਚ ਖੜ੍ਹੇ ਨਜ਼ਰ ਆਉਂਦੇ ਹਨ। ਰੋਜ਼ਾਨਾ ਪੁਲਿਸ ਦੀ ਤਸ਼ਦਦ ਤੇ ਸਮੇਂ ਸਿਰ ਰਾਸ਼ਨ ਨਾ ਮਿਲਣ ਦੇ ਚਲਦੇ ਇੱਥੇ ਇੱਕ ਪ੍ਰਵਾਸੀ ਮਜ਼ਦੂਰ ਨੇ ਖ਼ੁਦਕੁਸ਼ੀ ਕਰ ਲਈ।
ਰਾਸ਼ਨ ਨਾ ਮਿਲਣ 'ਤੇ ਮਜ਼ਦੂਰ ਨੇ ਕੀਤੀ ਖ਼ੁਦਕੁਸ਼ੀ ਫੋਕਲ ਪੁਆਇੰਟ ਵਿਖੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਵੱਡੀ ਤਦਾਦ 'ਚ ਪ੍ਰਵਾਸੀ ਮਜਦੂਰ ਇੱਥੇ ਇਕੱਠੇ ਹੋ ਗਏ, ਇਹ ਮਜ਼ਦੂਰ ਰਾਸ਼ਨ ਲੈਣ ਲਈ ਆਏ ਸਨ, ਇਸ ਦੌਰਾਨ ਇੱਕ ਮਜ਼ਦੂਰ ਨੇ ਮੁੜ ਆਪਣੇ ਘਰ ਜਾ ਕੇ ਫਾਹਾ ਲਾ ਖ਼ੁਦਕੁਸ਼ੀ ਲਈ ਗਈ। ਮ੍ਰਿਤਕ ਮਜ਼ਦੂਰ ਦੀ ਪਛਾਣ ਅਜੀਤ ਰਾਏ, ਸਗਲ ਪਵਿਤ ਗਾਂਧੀ ਕਲੋਨੀ ਦੇ ਵਸਨੀਕ ਵਜੋਂ ਹੋਈ ਹੈ।
ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੋਬਾਈਲ ਨੰਬਰ ਰਾਹੀਂ ਇਲਾਕੇ ਦੇ ਥਾਣੇ 'ਚ ਰਜਿਸਟ੍ਰੇਸ਼ਨ ਕਰਵਾਈ ਗਈ ਸੀ। ਉਸ ਦੇ ਪਿਤਾ ਰੋਜ਼ਾਨਾ ਚਾਰ- ਪੰਜ ਦਿਨਾਂ ਤੋਂ ਰਾਸ਼ਨ ਲੈਣ ਲਈ ਸਵੇਰ ਤੋਂ ਸ਼ਾਮ ਤੱਕ ਲੰਬੀ ਕਤਾਰ 'ਚ ਖੜ੍ਹੇ ਹੁੰਦੇ ਸਨ ਪਰ ਰੋਜ਼ ਹੀ ਰਾਸ਼ਨ ਨਹੀਂ ਮਿਲਣ 'ਤੇ ਵਾਰ ਵਾਰ ਪ੍ਰਵਾਸੀ ਮਜ਼ਦੂਰਾਂ ਨੂੰ ਉਥੋਂ ਭੇਜਣ ਲਈ ਡੰਡੇ ਮਾਰੇ ਜਾਂਦੇ ਸਨ। ਜਿਸ ਦੇ ਚਲਦੇ ਉਸ ਦੇ ਪਿਤਾ ਨੇ ਪੇਰਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਨੇ ਸਥਾਨਕ ਥਾਣਾ ਮੁੱਖੀ ਤੇ ਇਲਾਕੇ ਦੇ ਕੌਂਸਲਰ 'ਤੇ ਸਮੇਂ ਸਿਰ ਤੇ ਸਹੀ ਢੰਗ ਨਾਲ ਰਾਸ਼ਨ ਨਾ ਵੰਡੇ ਜਾਣ ਦਾ ਦੋਸ਼ ਲਾਉਂਦੇ ਹੋਏ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਇਲਾਕੇ ਦੇ ਥਾਣਾ ਮੁੱਖੀ ਅਤੇ ਕੌਂਸਲਰ ਉੱਤੇ ਸਹੀ ਢੰਗ ਨਾਲ ਰਾਸ਼ਨ ਨਾ ਵੰਡਣ ਦੇ ਦੋਸ਼ ਲਾਏ।
ਉਧਰ ਦੂਜੇ ਪਾਸੇ ਲੁਧਿਆਣਾ ਦੇ ਫੋਕਲ ਪੁਆਂਇੰਟ ਦੇ ਐਸਐਚਓ ਮੁਹੰਮਦ ਜਮੀਲ ਨੇ ਕਿਹਾ ਕਿ ਬੀਤੀ ਰਾਤ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਉਨ੍ਹਾਂ ਵੱਲੋਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਰਾਸ਼ਨ ਲਈ ਮਜ਼ਦੂਰਾਂ ਦੀ ਭੀੜ ਇੱਕਠੀ ਹੋਣ 'ਤੇ ਕੀਤੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਪਹਿਲਾਂ ਲੋਕਾਂ ਨੂੰ ਫੋਨ ਕੀਤਾ ਜਾਂਦਾ ਸੀ ਪਰ ਅੱਜ ਕੱਲ ਮੈਸੇਜ ਮਿਲਣ 'ਤੇ ਵੱਡੀ ਤਦਾਦ 'ਚ ਮਜ਼ਦੂਰ ਉੱਥੇ ਪਹੁੰਚ ਜਾਂਦੇ ਹਨ।