ਲੁਧਿਆਣਾ: ਸਾਈਕਲ ਚਲਾਉਣ ਨਾਲ ਜਿੱਥੇ ਸਿਹਤ ਚੰਗੀ ਹੁੰਦੀ ਹੈ ਉੱਥੇ ਹੀ ਦੂਜੇ ਪਾਸੇ ਇਸ ਨਾਲ ਕਣਕ ਵੀ ਪਿਸੀ ਜਾ ਸਕੇਗੀ। ਜੀ ਹਾਂ ਲੁਧਿਆਣਾ ’ਚ ਗੁਰਪਾਲ ਸਿੰਘ ਗਰੇਵਾਲ ਵੱਲੋਂ ਇੱਕ ਅਜਿਹੀ ਹੀ ਸਾਈਕਲ ਬਣਾਈ ਗਈ ਹੈ ਜਿਸਦੇ ਪੈਡਲ ਚਲਾਉਣ ਨਾਲ ਸਿਹਤ ਵੀ ਬਣਦੀ ਹੈ ਅਤੇ ਸ਼ੁੱਧ ਆਟਾ ਵੀ ਮਿਲਦਾ ਹੈ। ਇਸ ਸਾਈਕਲ ਵਾਲੀ ਆਟਾ ਚੱਕੀ ਦੇ ਪੈਡਲ ਚਲਾਉਣ ਨਾਲ ਚੱਕੀ ਚਲਦੀ ਹੈ ਅਤੇ ਐਕਸਰਸਾਈਜ ਦੇ ਨਾਲ ਨਾਲ ਸ਼ੁੱਧ ਆਟਾ ਵੀ ਮਿਲਦਾ ਹੈ।
ਇਸ ਸਬੰਧੀ ਗੁਰਪਾਲ ਸਿੰਘ ਨੇ ਦੱਸਿਆ ਕਿ ਜਦੋ ਕੋਰੋਨਾ ਕਾਲ ਸੀ ਉਸ ਸਮੇਂ ਉਸਦੇ ਦੇ ਦਿਮਾਗ ਚ ਇਹ ਵਿਚਾਰ ਆਇਆ ਅਤੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਜੋ ਕਿ ਪੰਜਾਬ ਨਾਲ ਸਬੰਧਿਤ ਹਨ ਉਨ੍ਹਾਂ ਨੇ ਅਜਿਹੀ ਚੱਕੀ ਬਣਾਉਣ ਦਾ ਆਰਡਰ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧੀ ਕਾਫੀ ਰਿਸਰਚ ਕੀਤੀ ਅਤੇ ਫਿਰ ਉਨ੍ਹਾਂ ਨੇ ਇਹ ਚੱਕੀ ਤਿਆਰ ਕੀਤੀ। ਹੁਣ ਉਨ੍ਹਾਂ ਵੱਲੋਂ ਆਪਣੇ ਰੈਗੁਲਰ ਪ੍ਰੋਡਕਟ ਚ ਇਸ ਨੂੰ ਸ਼ਾਮਲ ਕਰ ਲਿਆ ਹੈ। ਗੁਰਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਤੱਕ 15 ਚੱਕੀਆਂ ਵੇਚ ਚੁੱਕੇ ਹਨ ਅਤੇ 5 ਚੱਕੀ ਦਾ ਆਰਡਰ ਉਨ੍ਹਾਂ ਕੋਲ ਹੋਰ ਹੈ।
ਚੱਕੀ ਤਿਆਰ ਕਰਨ ਨੂੰ ਲਗਦਾ ਹੈ ਇੱਕ ਹਫਤੇ ਦਾ ਸਮਾਂ
ਗੁਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਣਾਈ ਜਾ ਰਹੀ ਇਹ ਚੱਕੀ ਇਕ ਹਫ਼ਤੇ ਦੇ ਵਿੱਚ ਤਿਆਰ ਹੁੰਦੀ ਹੈ। ਇਸਦਾ ਜ਼ਿਆਦਾਤਰ ਸਾਮਾਨ ਉਹ ਆਪਣਾ ਖ਼ੁਦ ਤਿਆਰ ਕਰਦੇ ਹਨ ਸਿਰਫ਼ ਸਾਈਕਲ ਬਾਹਰੋਂ ਮੰਗਵਾਈ ਕਰਵਾਈ ਜਾਂਦੀ ਹੈ। ਜਿਸ ਕਰਕੇ ਇਸ ਚੱਕੀ ਦੀ ਕੀਮਤ ਵਧ ਜਾਂਦੀ ਹੈ ਪਰ ਹੁਣ ਉਨ੍ਹਾਂ ਵੱਲੋਂ ਸਾਈਕਲ ਵੀ ਲੁਧਿਆਣਾ ਅੰਦਰ ਹੀ ਬਣਾਉਣ ਦਾ ਫ਼ੈਸਲਾ ਲਿਆ। ਗੁਰਪਾਲ ਸਿੰਘ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਇਸਦੀ ਕੀਮਤ ਹੋਰ ਘੱਟ ਜਾਵੇਗੀ। ਉਨ੍ਹਾਂ ਨੇ ਜਦੋਂ ਸ਼ੁਰੂਆਤ ਕੀਤੀ ਸੀ ਤਾਂ ਇਸ ਦੀ ਪਹਿਲੀ ਕੋਸਟ 35 ਹਜ਼ਾਰ ਰੁਪਏ ਸੀ ਜਦਕਿ ਹੁਣ ਉਨ੍ਹਾਂ ਨੇ ਇਸ ਦੀ ਕੀਮਤ ਘਟਾ ਕੇ 21 ਹਜ਼ਾਰ ਰੁਪਏ ’ਤੇ ਲਿਆਂਦੀ ਹੈ।
ਬਾਲੀਵੁੱਡ ਹੋਇਆ ਫੈਨ