ਲੁਧਿਆਣਾ:ਲੁਧਿਆਣਾ ਦੇ ਵਿੱਚ ਹੌਜ਼ਰੀ ਵਪਾਰ ਬੀਤੇ ਕਈ ਦਹਾਕਿਆਂ ਤੋਂ ਚੱਲਦਾ ਆ ਰਿਹਾ ਹੈ, ਲੁਧਿਆਣਾ ਦੇ ਗਰਮ ਕੱਪੜੇ ਪੂਰੇ ਦੇਸ਼ ਭਰ ਵਿੱਚ ਮਸ਼ਹੂਰ ਹਨ, ਗੁਆਂਢੀ ਸੂਬਿਆਂ ਦੇ ਵਿੱਚ ਵੀ ਲੁਧਿਆਣਾ ਤੋਂ ਹੌਜ਼ਰੀ ਦੀ ਸਪਲਾਈ ਹੁੰਦੀ ਹੈ। ਪਰ ਹੌਜ਼ਰੀ ਕਾਰੋਬਾਰੀ ਇਨ੍ਹੀਂ ਦਿਨੀਂ ਮੰਦੀ ਦੇ ਦੌਰ ਚੋਂ ਲੰਘ ਰਹੇ ਹਨ।
ਚੋਣਾਂ ਨੂੰ ਲੈ ਕੇ ਕਾਰੋਬਾਰੀਆਂ ਨੇ ਕਿਹਾ ਕਿ ਇਸ ਵਾਰ ਉਹ ਬਦਲਾਅ ਦੀ ਰਾਜਨੀਤੀ ਚਾਹੁੰਦੇ ਹਨ, ਉਹਨਾਂ ਨੇ ਰਵਾਇਤੀ ਪਾਰਟੀਆਂ ਨੂੰ ਵੇਖ ਲਿਆ ਹੈ। ਜਿਨ੍ਹਾਂ ਨੇ ਸਿਰਫ਼ ਲਾਰਿਆਂ ਤੋਂ ਇਲਾਵਾ ਉਨ੍ਹਾਂ ਨਾਲ ਕੋਈ ਵਾਅਦਾ ਪੂਰਾ ਨਹੀਂ ਕੀਤਾ। ਹੌਜ਼ਰੀ ਵਪਾਰੀਆਂ ਨੇ ਕਿਹਾ ਕਿ ਨਾ ਤਾਂ ਸਾਡੇ ਬਿਜਲੀ ਦੇ ਬਿੱਲਾਂ ਵਿੱਚ ਕੋਈ ਰਾਹਤ ਮਿਲੀ ਅਤੇ ਨਾ ਹੀ ਕੋਈ ਰਾਹਤ ਪੈਕੇਜ ਮਿਲਿਆ। ਇੱਥੋਂ ਤੱਕ ਕਿ ਕੋਰੋਨਾ ਦੇ ਦੌਰਾਨ ਵੀ ਉਹ ਆਪਣੇ ਪੱਲਿਓ ਕਿਸ਼ਤਾਂ ਭਰਦੇ ਰਹੇ।
ਲੁਧਿਆਣਾ ਦੇ ਹੌਜ਼ਰੀ ਵਪਾਰੀ ਚਾਹੁੰਦੇ ਨੇ ਬਦਲਾਅ ਦੀ ਰਾਜਨੀਤੀ ਹੌਜ਼ਰੀ ਵਪਾਰੀਆਂ ਦੇ ਨਾਲ ਸਾਡੇ ਸਹਿਯੋਗੀ ਵੱਲੋਂ ਗੱਲਬਾਤ ਕੀਤੀ ਗਈ ਤਾਂ ਲੁਧਿਆਣਾ ਫੀਲਡ ਗੰਜ ਮਾਰਕੀਟ ਦੇ ਵਪਾਰੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਕੰਮ 2 ਸਾਲ ਪਹਿਲਾਂ ਤੱਕ ਸਹੀ ਚੱਲਦਾ ਸੀ। ਪਰ ਕੋਰੋਨਾ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਹੋਇਆ, ਸਰਕਾਰਾਂ ਨੇ ਵੱਡੇ-ਵੱਡੇ ਦਾਅਵੇ ਤਾਂ ਕੀਤੇ, ਪਰ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਦਿੱਤੀ।
ਫੀਲਡਗੰਜ ਦੇ ਵਪਾਰੀਆਂ ਨੇ ਕਿਹਾ ਕਿ ਇਸ ਵਾਰ ਉਹ ਬਦਲਾਅ ਦੀ ਰਾਜਨੀਤੀ ਦੇ ਵਿੱਚ ਰੁਚੀ ਲੈ ਰਹੇ ਹਨ, ਕਿਉਂਕਿ ਉਨ੍ਹਾਂ ਦੇ ਪੁਰਖਿਆਂ ਬਜ਼ੁਰਗਾਂ ਅਤੇ ਘਰਦਿਆਂ ਨੇ ਕਈ ਸਾਲਾਂ ਤੋਂ ਰਵਾਇਤੀ ਪਾਰਟੀਆਂ ਨੂੰ ਆਪਣਾ ਸਮਰਥਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਵਿੱਚ 2 ਮੰਤਰੀ ਹਨ, ਪਰ ਅੱਜ ਤੱਕ ਕਿਸੇ ਮੰਤਰੀ ਨੇ ਉਨ੍ਹਾਂ ਦਾ ਹਾਲ ਨਹੀਂ ਜਾਣਿਆ। ਇੱਥੋਂ ਤੱਕ ਇੰਡਸਟਰੀ ਮਨਿਸਟਰ ਵੀ ਲੁਧਿਆਣਾ ਤੋਂ ਸੰਬੰਧ ਰੱਖਦੇ ਹਨ, ਪਰ ਉਨ੍ਹਾਂ ਨੇ ਵੀ ਵਪਾਰੀਆਂ ਨਾਲ ਕੋਈ ਮੁਲਾਕਾਤ ਕਰਕੇ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ।
ਇਹ ਵੀ ਪੜੋ:-ਸੁਖਪਾਲ ਖਹਿਰਾ ਨੂੰ ਮਿਲੀ ਜ਼ਮਾਨਤ, ਜੇਲ੍ਹ ’ਚੋਂ ਨਿਕਲਦੇ ਹੀ ਵਿਰੋਧੀਆਂ ’ਤੇ ਭੜਕੇ