ਲੁਧਿਆਣਾ:ਲੁਧਿਆਣਾ ਦੇ ਵਿਚ ਹੌਜ਼ਰੀ ਇੰਡਸਟਰੀ ਵੱਲੋਂ 25 ਮਾਰਚ ਤੋਂ ਲੈ ਕੇ 28 ਮਾਰਚ ਤੱਕ ਹੌਜ਼ਰੀ ਇੰਡਸਟਰੀ ਲਈ ਇਕ ਐਕਸਪੋ (expo for hosiery industry) ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਵਿੱਚ ਨਵੀਂ ਮਸ਼ੀਨਰੀ ਦੇ ਨਾਲ ਨਵੀਂ (industrialists ਤਕਨੀਕ ਬਾਰੇ ਲੁਧਿਆਣਾ ਦੇ ਹੌਜ਼ਰੀ ਇੰਡਸਟਰੀ ਕਾਰੋਬਾਰੀਆਂ ਨੂੰ ਦੱਸਿਆ ਜਾਵੇਗਾ (ludhiana hosiery industry hopeful from new govt)। ਇਸ ਐਕਸਪੋ ਵਿੱਚ 250 ਤੋਂ ਵੱਧ ਬਰੈਂਡ ਇਸ ਵਿੱਚ ਭਾਰਤ ਭਾਰਤ ਤੋਂ ਹਿੱਸਾ ਲੈ ਰਹੇ ਹਨ।
ਇਸ ਦੌਰਾਨ ਹੌਜ਼ਰੀ ਦੇ ਪ੍ਰਮੁੱਖ ਬਰੈਂਡਾ ਵੱਲੋਂ ਬੁਣਾਈ ਰੰਗਾਈ, ਫਿਨਿਸ਼ਿੰਗ, ਕਢਾਈ, ਪ੍ਰਿੰਟਿੰਗ, ਸਿਲਾਈ ਮਸ਼ੀਨਾਂ, ਅਲਾਈਡ ਮਸ਼ੀਨਾਂ ਅਤੇ ਸਹਾਇਕ ਉਪਕਰਨਾਂ ਦੇ 2000 ਦੇ ਕਰੀਬ ਉਤਪਾਦਾਂ ਦੀ ਪ੍ਰਦਰਸ਼ਨੀ ਕੀਤੀ ਜਾਵੇਗੀ (2000 equipment products will be showcase)ਤਾਂ ਜੋ ਨਿਟਵੀਅਰ ਇੰਡਸਟਰੀ ਨੂੰ ਪ੍ਰਫੁੱਲਤ ਕੀਤਾ ਜਾ ਸਕੇ। ਇਹ ਐਕਸਪੋ ਹੌਜਰੀ ਕਾਰੋਬਾਰੀਆਂ ਲਈ ਕਾਫੀ ਲਾਹੇਵੰਦ ਸਾਬਤ ਹੋਵੇਗਾ।
ਹੌਜ਼ਰੀ ਕਾਰੋਬਾਰੀਆਂ ਨੂੰ ਨਵੀਂ ਸਰਕਾਰ ਤੋਂ ਉਮੀਦਾਂ ਇਸ ਮੌਕੇ ਗਮਸਾ ਦੇ ਪ੍ਰਧਾਨ ਰਾਮ ਕ੍ਰਿਸ਼ਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਨਵੀਂ ਸਰਕਾਰ ਤੋਂ ਬਹੁਤ ਉਮੀਦਾਂ ਨੇ ਕਿਓਂਕਿ ਬੀਤੇ 2 ਸਾਲ ਤੋਂ ਲਗਾਤਾਰ ਹੌਜ਼ਰੀ ਇੰਡਸਟਰੀ ਲਗਾਤਾਰ ਘਾਟੇ ਵੱਲ ਚੱਲ ਰਹੀ ਸੀ ਪਰ ਹੁਣ ਉਨ੍ਹਾਂ ਨੂੰ ਨਵੀਂ ਸਰਕਾਰ ਤੋਂ ਕਾਫੀ ਉਮੀਦ ਹੈ। ਉਨ੍ਹਾਂ ਨੇ ਭਗਵੰਤ ਮਾਨ ਨੂੰ ਵਧਾਈ ਦਿੱਤੀ (gamsa greets bhagwant maan)ਅਤੇ ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਹੁਣ ਉਮੀਦ ਜਾਗੀ ਹੈ।
ਉਧਰ ਦੂਜੇ ਪਾਸੇ ਗਮਸਾ ਦੇ ਪ੍ਰਧਾਨ ਨੇ ਕਿਹਾ ਕਿ ਯੂਕਰੇਨ ਤੇ ਅਫਗਾਨਿਸਤਾਨ ਦੇ ਵਿਚ ਜੋ ਹਾਲਾਤ ਬਣੇ ਸਨ ਓਦੋਂ ਲੁਧਿਆਣ ਦੀ ਇੰਡਸਟਰੀ ਨੂੰ ਘਾਟਾ ਜਰੂਰ ਪਿਆ ਸੀ ਪਰ ਲੁਧਿਆਣਾ ਦੇ ਲੋਕ ਇਨਵੈਸਟਮੈਂਟ ਚ ਮਾਹਿਰ ਨੇ ਇਸੇ ਕਰਕੇ ਲੁਧਿਆਣਾ ਨੂੰ ਮੈਨਚੇਸਟਰ ਕਿਹਾ ਜਾਂਦਾ ਹੈ ਉਨ੍ਹਾਂ ਨੇ ਕਿਹਾ ਕਿ ਨਵੀਂ ਤਕਨੀਕ ਚ ਲੋਕ ਜਰੂਰ ਦਿਲਚਸਪੀ ਲੈਣਗੇ।
ਇਹ ਵੀ ਪੜ੍ਹੋ:ਰੂਸ ਤੋਂ ਕੱਚੇ ਤੇਲ ਦੀ ਖਰੀਦ ਦੀ ਪੇਸ਼ਕਸ਼ 'ਤੇ ਅਮਰੀਕਾ ਨੇ ਕਿਹਾ,'ਇਤਿਹਾਸ ਭਾਰਤ ਨੂੰ ਗਲਤ ਪਾਸੇ ਖੜਾ ਕਰ ਦੇਵੇਗਾ'