ਪੰਜਾਬ

punjab

By

Published : May 10, 2021, 1:16 PM IST

ETV Bharat / city

ਲੁਧਿਆਣਾ ਦਾ ਸਿਹਤ ਵਿਭਾਗ ਹੀ ਵੰਡ ਰਿਹੈ ਕੋਰੋਨਾ !

ਲੁਧਿਆਣਾ ਦੇ ਅਰਬਨ ਕਮਿਊਨਿਟੀ ਹੈਲਥ ਸੈਂਟਰ ਵਿੱਚ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਥੇ ਇੱਕ ਪਾਸੇ ਟੀਕਾਕਰਨ ਤੇ ਦੂਜੇ ਪਾਸੇ ਕੋਰੋਨਾ ਟੈਸਟ ਕਰਵਾਉਣ ਵਾਲਿਆਂ ਦੀਆਂ ਲਾਈਨਾਂ ਲਗਾਈਆਂ ਗਈਆਂ ਸਨ ਤੇ ਕੋਰੋਨਾ ਦੀ ਵੰਡ ਕੀਤੀ ਜਾ ਰਹੀ ਸੀ।

ਲੁਧਿਆਣਾ ਦਾ ਸਿਹਤ ਵਿਭਾਗ ਕੋਰੋਨਾ ਦੀ ਕਰ ਰਿਹਾ ਵੰਡ !
ਲੁਧਿਆਣਾ ਦਾ ਸਿਹਤ ਵਿਭਾਗ ਕੋਰੋਨਾ ਦੀ ਕਰ ਰਿਹਾ ਵੰਡ !

ਲੁਧਿਆਣਾ:ਜ਼ਿਲ੍ਹੇ ’ਚ ਇੱਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਦੇ ਮਾਮਲੇ ਲਗਾਤਾਰ ਵਧ ਰਹੀ ਉੱਥੇ ਹੀ ਦੂਜੇ ਪਾਸੇ ਸਿਵਲ ਸਰਜਨ ਦਫ਼ਤਰ ਵਿੱਚ ਹੀ ਵੱਡੀ ਲਾਪ੍ਰਵਾਹੀ ਵੇਖਣ ਨੂੰ ਮਿਲੀ ਹੈ ਜਿਥੇ ਇੱਕ ਪਾਸੇ ਤਾਂ ਟੀਕਾਕਰਨ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ, ਉੱਥੇ ਨਾਲ ਹੀ ਕੋਰੋਨਾ ਟੈਸਟ ਕਰਵਾਉਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਟੀਕਾ ਲਗਵਾਉਣ ਆਏ ਲੋਕਾਂ ਨੇ ਕਿਹਾ ਕਿ ਇੱਥੇ ਨਾ ਤਾਂ ਪਹਿਲੀ ਡੋਜ਼ ਵਾਲਿਆਂ ਦਾ ਪਤਾ ਲੱਗ ਰਿਹਾ ਨਾ ਹੀ ਦੂਜੀ ਡੋਜ਼ ਵਾਲਿਆਂ ਦਾ ਕੋਈ ਹਿਸਾਬ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਪ੍ਰਬੰਧ ਨਾ ਮਾਤਰ ਨੇ ਅਤੇ ਲੋਕ ਆਪਣੀ ਜਾਨ ਜੋਖਮ ’ਚ ਪਾ ਕੇ ਟੀਕਾਕਰਨ ਕਰਵਾਉਣ ਆ ਰਹੇ ਹਨ।

ਲੁਧਿਆਣਾ ਦਾ ਸਿਹਤ ਵਿਭਾਗ ਕੋਰੋਨਾ ਦੀ ਕਰ ਰਿਹਾ ਵੰਡ !
ਇਹ ਵੀ ਪੜੋ: ਲੁਧਿਆਣਾ 'ਚ 18 ਸਾਲ ਤੋਂ ਲੈ ਕੇ 44 ਸਾਲ ਤੱਕ ਦੀ ਲੇਬਰ ਦਾ ਹੋ ਰਿਹਾ ਵੈਕਸੀਨੇਸ਼ਨ

ਸਾਡੀ ਟੀਮ ਵੱਲੋਂ ਜਦੋਂ ਸਿਵਲ ਸਰਜਨ ਦਫਤਰ ’ਚ ਸਥਿਤ ਅਰਬਨ ਕਮਿਊਨਿਟੀ ਹੈਲਥ ਸੈਂਟਰ ਦਾ ਜਾਇਜ਼ਾ ਲਿਆ ਗਿਆ ਤਾਂ ਹਾਲਾਤ ਡਰਾਉਣ ਵਾਲੇ ਸਨ ਜਿੱਥੇ ਇੱਕ ਪਾਸੇ ਤਾਂ ਬਜ਼ੁਰਗ ਟੀਕਾਕਰਨ ਹੋ ਰਿਹਾ ਸੀ ਤੇ ਦੂਜੇ ਪਾਸੇ ਲੰਮੀਆਂ ਕਤਾਰਾਂ ’ਚ ਖੜ੍ਹੇ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ। ਜੋ ਕਿਹਾ ਜਾ ਸਕਦਾ ਹੈ ਇੱਥੇ ਕੋਰੋਨਾ ਨੂੰ ਭਜਾਇਆ ਨਹੀਂ ਸਗੋਂ ਸੱਦਾ ਦਿੱਤਾ ਜਾ ਰਿਹਾ ਸੀ।
ਇਹ ਵੀ ਪੜੋ: ਕੋਰੋਨਾ ਇਲਾਜ 'ਚ ਪਲਾਜ਼ਮਾ ਥੈਰੇਪੀ ਲਾਜ਼ਮੀ, ਜਾਣੋ ਵਕੈਸੀਨੇਸ਼ਨ ਮਗਰੋਂ ਕਿੰਨੇ ਦਿਨਾਂ ਬਾਅਦ ਡੋਨੇਟ ਕਰ ਸਕਦੇ ਹੋ ਪਲਾਜ਼ਮਾ

ABOUT THE AUTHOR

...view details