ਲੁਧਿਆਣਾ:ਜ਼ਿਲ੍ਹੇ ’ਚਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਬੀਤੇ ਦਿਨ ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦੇ 1600 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 18 ਲੋਕਾਂ ਦੀ ਮੌਤ ਹੋ ਗਈ ਸੀ। ਹਾਲਾਤ ਇਹ ਹੋ ਗਏ ਹਨ ਕਿ ਜ਼ਿਲ੍ਹੇ ਦੇ ਸਾਰੇ ਹਸਪਤਾਲ ਮਰੀਜ਼ਾਂ ਨਾਲ ਭਰ ਗਏ ਹਨ ਤੇ ਲੋਕਾਂ ਨੂੰ ਬੈੱਡ ਨਹੀਂ ਮਿਲ ਰਹੇ ਹਨ। ਜਿਸ ਕਾਰਨ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਲੋਕ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਅਤੇ ਆਪਣੀ ਜਾਨ ਦੀ ਰਾਖੀ ਆਪ ਕਰਨ ਤਾਂ ਜੋ ਕੋਰੋਨਾ ਨੂੰ ਹਰਾਇਆ ਜਾ ਸਕੇ ਤੇ ਦਿੱਲੀ ਮੁੰਬਈ ਵਰਗੇ ਹਲਾਤ ਤੋਂ ਬਚਿਆ ਜਾ ਸਕੇ।
ਲੁਧਿਆਣਾ ਡੀਸੀ ਨੇ ਲੋਕਾਂ ਨੂੰ ਕੀਤੀ ਭਾਵੁਕ ਅਪੀਲ ਇਹ ਵੀ ਪੜੋ: ਮਾਂ ਨੂੰ ਬਚਾਓਣ ਲਈ ਧੀਆਂ ਨੇ ਮੂੰਹ ਨਾਲ ਦਿੱਤੀ ਆਕਸੀਜ਼ਨ, ਵੀਡੀਓ ਵਾਇਰਲ
ਇਸ ਦੇ ਨਾਲ ਉਨ੍ਹਾਂ ਨੇ ਮਜ਼ਦੂਰਾਂ ਨੂੰ ਭਰੋਸਾ ਦਿੰਦੇ ਕਿਹਾ ਕਿ ਫੈਕਟਰੀਆਂ ਬੰਦ ਨਹੀਂ ਹੋਣਗੀਆਂ ਚੱਲਦੀਆਂ ਰਹਿਣਗੀਆਂ ਪਰ ਲੇਬਰ ਉਨ੍ਹਾਂ ਦਾ ਸਾਥ ਦੇਵੇ। ਉਥੇ ਹੀ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਘੱਟ ਤੋਂ ਘੱਟ ਦੁਕਾਨਾਂ ਖੋਲ੍ਹਣ ਤਾਂ ਜੋ ਕੋਰੋਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਹਸਪਤਾਲਾਂ ਨੂੰ 25 ਫੀਸਦ ਹੋਰ ਬੈੱਡ ਵਧਾਉਣ ਲਈ ਕਿਹਾ ਹੈ ਪਰ ਲੋਕਾਂ ਨੂੰ ਅਪੀਲ ਹੈ ਕਿ ਉਹ ਬਾਹਰ ਦੇ ਸੂਬਿਆਂ ਵਿੱਚੋਂ ਆਪਣੇ ਰਿਸ਼ਤੇਦਾਰਾਂ ਨੂੰ ਨਾ ਬੁਲਾਉਣ ਕਿਉਂਕਿ ਉਨ੍ਹਾਂ ਦੇ ਆਉਣ ਨਾਲ ਸ਼ਹਿਰ ਦੀਆਂ ਸਿਹਤ ਸੇਵਾਵਾਂ ਪ੍ਰਭਾਵਿਤ ਹੁੰਦੀਆਂ ਹਨ।
ਇਹ ਵੀ ਪੜੋ: ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ’ਤੇ ਪਰਚਾ ਦਰਜ, ਪੁਲਿਸ ਨੇ ਰੋਕੀ ਸ਼ੂਟਿੰਗ