ਲੁਧਿਆਣਾ: ਸਥਾਨਕ ਸਿਵਲ ਹਸਪਤਾਲ ਦੀ ਵੱਡੀ ਅਣਗਿਹਲੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਮਹਿਲਾ ਦੀ ਡਲਿਵਰੀ ਦੇ ਦੌਰਾਨ ਡੇਢ ਫੁੱਟ ਲੰਮਾ ਤੋਲਿਆ ਉਸ ਦੇ ਢਿੱਡ ਵਿੱਚ ਹੀ ਛੱਡ ਦਿੱਤਾ। ਜਿਸ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਸ ਦੇ ਪੇਟ ਵਿੱਚ ਦਰਦ ਹੋਣ ਲੱਗੀ। ਲੁਧਿਆਣਾ ਦੇ ਇੱਕ ਨਿਜੀ ਹਸਪਤਾਲ ਵਿੱਚ ਜਾ ਕੇ ਉਨ੍ਹਾਂ ਆਪਣਾ ਸਕੈਨ ਕਰਵਾਇਆ ਤੇ ਪਤਾ ਲੱਗਿਆ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਦੇ ਪੇਟ ਵਿੱਚ ਹੀ ਡੇਢ ਫੁੱਟ ਲੰਬਾ ਤੋਲਿਆ ਛੱਡ ਦਿੱਤਾ।
ਲੁਧਿਆਣਾ ਸਿਵਲ ਹਸਪਤਾਲ ਦੀ ਵੱਡੀ ਅਣਗਿਹਲੀ ਆਈ ਸਾਹਮਣੇ ਡਾਕਟਰਾਂ ਦੀ ਅਣਗਹਿਲੀ ਨਾਲ ਕੋਈ ਹਾਦਸਾ ਵਾਪਰ ਸਕਦਾ ਸੀ
ਮਹਿਲਾ ਦੇ ਪਤੀ ਰਵਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਆਸ਼ਾ ਦੀ ਡਲਿਵਰੀ ਬੀਤੇ ਦਿਨੀ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਵੱਡਾ ਅਪਰੇਸ਼ਨ ਕਰਕੇ ਕੀਤੀ ਪਰ ਉਸ ਤੋਂ ਬਾਅਦ ਉਸ ਦੇ ਪੇਟ ਵਿੱਚ ਦਰਦ ਰਹਿਣ ਲੱਗਾ। ਉਨ੍ਹਾਂ ਕਿਹਾ ਕਿ ਕਈ ਡਾਕਟਰਾਂ ਨੂੰ ਵਿਖਾਉਣ ਦੇ ਬਾਵਜੂਦ ਉਸ ਦਾ ਦਰਦ ਠੀਕ ਨਹੀਂ ਹੋਇਆ ਜਿਸ ਤੋਂ ਬਾਅਦ ਸਿਵਲ ਹਸਪਤਾਲ ਨੇ ਮਹਿਲਾ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰਨ ਦੀ ਗੱਲ ਕਹੀ। ਜਿਸ ਤੋਂ ਬਾਅਦ ਪਰਿਵਾਰ ਨੇ ਮਹਿਲਾ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਦਾਖਿਲ ਕਰਵਾਇਆ ਜਿੱਥੇ ਉਸ ਦਾ ਸਕੈਨ ਕੀਤਾ ਗਿਆ। ਪੇਟ ਵਿੱਚ ਤੌਲੀਆ ਹੋਣ ਦਾ ਪਤਾ ਲੱਗਣ 'ਤੇ ਓਪਰੇਸ਼ਨ ਕਰ ਉਸ ਦੇ ਪੇਟ ਵਿੱਚੋਂ ਤੌਲੀਆ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਅਣਗਹਿਲੀ ਹੈ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੇ ਡਾਕਟਰਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ।
ਐਸਐਮਓ ਦਾ ਪੱਖ
ਉਧਰ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਅਮਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਹੈ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਜਾਂਚ ਕਮੇਟੀ ਵੀ ਬਣਾਈ ਗਈ ਹੈ। ਉਨ੍ਹਾਂ ਕਿਹਾ ਪਰਿਵਾਰ ਨੂੰ ਅੱਜ ਮਿਲਣ ਦਾ ਸਮਾਂ ਦਿੱਤਾ ਸੀ ਪਰ ਹਾਲੇ ਤਕ ਪਰਿਵਾਰ ਉਨ੍ਹਾਂ ਕੋਲ ਨਹੀਂ ਆਇਆ।