ਲੁਧਿਆਣਾ:ਲੁਧਿਆਣਾ ਕੇਂਦਰੀ ਹਲਕਾ ਨਿਰੋਲ ਸ਼ਹਿਰੀ ਹਲਕਾ ਹੈ, ਜਿਸ ਵਿੱਚ ਸਿੱਖ ਹਿੰਦੂ ਅਤੇ ਮੁਸਲਿਮ ਨਾਲ ਹੀ ਈਸਾਈ ਭਾਈਚਾਰੇ ਦੀ ਵੱਡੀ ਵੋਟ ਹੈ, ਹਾਲਾਂਕਿ ਇਥੇ ਕਾਂਗਰਸ 'ਤੇ ਭਾਜਪਾ ਦੋਵੇਂ ਹੀ ਮਜ਼ਬੂਤ ਨੇ ਜ਼ਿਆਦਾਤਰ ਇਹ ਸੀਟ ਕਾਂਗਰਸ ਦੇ ਖਾਤੇ ਰਹੀ ਕਿਉਂਕਿ 5 ਵਾਰ ਵਿੱਚ 4 ਇਸ ਵਾਰ ਕਾਂਗਰਸ ਦੇ ਸੁਰਿੰਦਰ ਡਾਵਰ ਇੱਥੋਂ ਜੇਤੂ ਰਹੇ।
ਇਸ ਵਾਰ ਵੀ ਮੁੜ ਤੋਂ ਸੁਰਿੰਦਰ ਡਾਵਰ 'ਤੇ ਹੀ ਕਾਂਗਰਸ ਨੇ ਦਾਅ ਖੇਡਿਆ, ਜਦੋਂ ਕਿ ਦੂਜੇ ਪਾਸੇ ਅਕਾਲੀ ਦਲ ਅਤੇ ਭਾਜਪਾ ਦਾ ਪਹਿਲਾ ਗਠਜੋੜ ਸੀ ਤਾਂ ਦੋਵੇਂ ਪਾਰਟੀਆਂ ਦਾ ਸਾਂਝਾ ਉਮੀਦਵਾਰ ਖੜ੍ਹਾ ਹੁੰਦਾ ਸੀ ਅਤੇ ਇਹ ਸੀਟ ਭਾਜਪਾ ਦੇ ਕੋਲ ਹੋਣ ਕਰਕੇ ਭਾਜਪਾ ਆਪਣਾ ਉਮੀਦਵਾਰ ਇੱਥੇ ਖੜ੍ਹਾ ਕਰਦੀ ਸੀ ਪਰ ਇਸ ਵਾਰ ਭਾਜਪਾ ਤੇ ਅਕਾਲੀ ਦਲ ਵਿਚਾਲੇ ਗਠਜੋੜ ਨਾ ਹੋਣ ਕਰਕੇ ਲੁਧਿਆਣਾ ਕੇਂਦਰੀ ਤੋਂ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਅਕਾਲੀ ਦਲ ਵੱਲੋਂ ਖੜ੍ਹੇ ਹਨ। ਅਕਾਲੀ ਦਲ ਨੇ ਇਸ ਸੀਟ ਤੋਂ ਆਪਣਾ ਧਾਰਮਿਕ ਕਾਰਡ ਖੇਡਿਆ ਹੈ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੋਣ ਕਰਕੇ ਪ੍ਰਿਤਪਾਲ ਪਾਲੀ ਦੀ ਇਲਾਕੇ ਵਿੱਚ ਚੰਗੀ ਪੈਂਠ ਹੈ।
ਉੱਥੇ ਦੂਜੇ ਪਾਸੇ ਜੇਕਰ ਗੱਲ ਆਮ ਆਦਮੀ ਪਾਰਟੀ ਦੀ ਕੀਤੀ ਜਾਵੇ ਤਾਂ ਇੱਥੋਂ ਕਾਂਗਰਸ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਅਸ਼ੋਕ ਪਰਾਸ਼ਰ ਪੱਪੀ ਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ।
ਲੁਧਿਆਣਾ ਵਿੱਚ ਜ਼ਿਆਦਾਤਰ ਟਿਕਟਾਂ ਕਾਂਗਰਸ ਜਾਂ ਅਕਾਲੀ ਦਲ ਤੋਂ ਆਏ ਉਮੀਦਵਾਰਾਂ ਨੂੰ ਹੀ ਆਮ ਆਦਮੀ ਪਾਰਟੀ ਨੇ ਦਿੱਤੀ ਹੈ, ਜਿਸ ਕਰਕੇ ਉਮੀਦਵਾਰ ਨਾ ਸਿਰਫ਼ ਆਪਣੀ ਪੁਰਾਣੀ ਰਵਾਇਤੀ ਪਾਰਟੀ ਦੀ ਵੋਟ ਤੋੜਨਗੇ, ਸਗੋਂ ਆਮ ਆਦਮੀ ਪਾਰਟੀ ਦੀਆਂ ਵੋਟਾਂ ਵੀ ਆਪਣੀ ਝੋਲੀ ਪਾਉਣਗੇ। ਹਾਲਾਂਕਿ ਇਹ ਸੀਟ ਭਾਜਪਾ ਦੇ ਖਾਤੇ ਰਹੀ ਹੈ ਪਰ ਕੇਂਦਰੀ ਸੀਟ ਦੇ ਵਿੱਚ ਵੋਟਰ ਪੜ੍ਹੇ ਲਿਖੇ ਸੂਝਵਾਨ ਹੋਣ ਕਰਕੇ ਇਸ ਸੀਟ 'ਤੇ ਸਖ਼ਤ ਮੁਕਾਬਲਾ ਵੇਖਣ ਨੂੰ ਮਿਲੇਗਾ।
ਹਾਲਾਂਕਿ ਤਿੰਨ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਇੱਥੇ ਐਲਾਨ ਦਿੱਤੇ ਗਏ ਨੇ ਪਰ ਭਾਜਪਾ ਨੇ ਹਾਲੇ ਆਪਣਾ ਇੱਥੋਂ ਉਮੀਦਵਾਰ ਐਲਾਨਿਆ ਹੈ, ਕਿਉਂਕਿ ਅਕਾਲੀ ਦਲ ਨਾਲ ਗੱਠਜੋੜ ਹੋਣ ਕਰਕੇ ਪਹਿਲਾਂ ਭਾਜਪਾ ਆਪਣਾ ਉਮੀਦਵਾਰ ਇੱਥੋਂ ਉਤਾਰਦੀ ਸੀ। ਭਾਜਪਾ ਦੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਇਸ ਸੀਟ ਤੋਂ ਅਕਾਲੀ ਭਾਜਪਾ ਦੇ ਉਮੀਦਵਾਰ ਵਜੋਂ ਦੋ ਵਾਰ ਚੋਣਾਂ ਲੜ ਚੁੱਕੇ ਨੇ ਅਤੇ ਦੋਵੇਂ ਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਹਾਲਾਂਕਿ ਇਸ ਤੋਂ ਪਹਿਲਾਂ ਸਤਪਾਲ ਗੋਸਾਈਂ ਨੇ 'ਚ ਸੀਟ ਜ਼ਰੂਰ 2007 ਵਿੱਚ ਜਿੱਤੀ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ ਅਤੇ ਇਹ ਸੀਟ ਗੁਰਦੇਵ ਸ਼ਰਮਾ ਦੇਬੀ ਨੂੰ ਦਿੱਤੀ ਗਈ, ਜਿੱਥੇ ਉਹ ਦੋ ਵਾਰ ਹਾਰ ਗਏ।
ਹਾਲਾਂਕਿ ਇਸ ਸੀਟ 'ਤੇ ਮੁਕਾਬਲਾ ਤਿੰਨ ਤਰਫਾ ਨਹੀਂ ਸਗੋਂ ਪੰਜ ਤਰਫ਼ਾ ਹੋਣ ਵਾਲਾ ਹੈ, ਕਿਓਂਕਿ ਮੁਕਾਬਲਾ ਅਕਾਲੀ ਦਲ, ਆਪ, ਭਾਜਪਾ ਕਾਂਗਰਸ ਅਤੇ ਸੰਯੁਕਤ ਸਮਾਜ ਮੋਰਚੇ ਨੇ ਵੀ ਆਪਣਾ ਉਮੀਦਵਾਰ ਉਤਾਰਨਾ ਹੈ।
ਇਹ ਵੀ ਪੜ੍ਹੋ:ਨੌਜਵਾਨਾਂ ਨੂੰ ਪੰਜਾਬ 'ਚ ਹੀ ਰੁਜ਼ਗਾਰ ਅਤੇ ਸਟਾਰਟਅਪ ਦੇ ਸਮਰੱਥ ਮੌਕੇ ਉਪਲੱਬਧ ਕਰਾਏਗੀ 'ਆਪ' ਸਰਕਾਰ