ਲੁਧਿਆਣਾ: ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਨੂੰ ਚਲਦਿਆਂ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਅਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨ ਆਪਣੀ ਹੱਕੀ ਮੰਗਾਂ ਦੇ ਲਈ ਦਿੱਲੀ ਦੇ ਵਿੱਚ ਡਟੇ ਹੋਏ ਹਨ। ਅਜੇ ਤੱਕ ਉਨ੍ਹਾਂ ਦੇ ਮਸਲੇ ਦਾ ਹੱਲ ਨਹੀਂ ਹੋਇਆ ਜਿਸ ਕਰਕੇ ਜਿੱਥੇ ਦੁਨੀਆ ਭਰ ਤੋਂ ਕਿਸਾਨਾਂ ਦੀ ਸੇਵਾ ਲਈ ਲੰਗਰ ਲਗਾਏ ਜਾ ਰਹੇ ਹਨ, ਗਰਮ ਕੱਪੜੇ ਭੇਜੇ ਜਾ ਰਹੇ ਹਨ।
ਲੁਧਿਆਣਾ ਦੇ ਬੁਟੀਕ ਅੰਦੋਲਨਕਾਰੀ ਕਿਸਾਨਾਂ ਦੀ ਸੇਵਾ 'ਚ ਲੱਗੇ, ਸ਼ੁਰੂ ਕੀਤੀ ਅਨੋਖੀ ਪਹਿਲ ਉਨ੍ਹਾਂ ਲਈ ਵਾਸ਼ਿੰਗ ਮਸ਼ੀਨਾਂ ਭੇਜੀਆਂ ਜਾ ਰਹੀਆਂ ਹਨ, ਪਾਣੀ ਗਰਮ ਕਰਨ ਲਈ ਮਸ਼ੀਨਾਂ ਭੇਜੀਆਂ ਜਾ ਰਹੀਆਂ ਹਨ। ਉਥੇ ਹੀ ਲੁਧਿਆਣਾ ਦੇ ਕੁਝ ਬੁਟੀਕਾਂ ਵੱਲੋਂ ਮਿਲ ਕੇ ਕਛਹਿਰੇ ਦੀ ਸੇਵਾ ਕੀਤੀ ਜਾ ਰਹੀ ਹੈ। ਹੁਣ ਤੱਕ ਇਹ ਬੁਟੀਕ 1200 ਤੋਂ ਵੱਧ ਕਛਹਿਰੇ ਦਿੱਲੀ ਭੇਜ ਚੁੱਕੇ ਹਨ ਅਤੇ ਅਜੇ ਵੀ ਦਿਨ ਰਾਤ ਕੰਮ ਜਾਰੀ ਹੈ।
ਲੁਧਿਆਣਾ ਦੇ ਬੁਟੀਕ ਅੰਦੋਲਨਕਾਰੀ ਕਿਸਾਨਾਂ ਦੀ ਸੇਵਾ 'ਚ ਲੱਗੇ, ਸ਼ੁਰੂ ਕੀਤੀ ਅਨੋਖੀ ਪਹਿਲ ਲੁਧਿਆਣਾ ਘੁਮਾਰ ਮੰਡੀ 'ਚ ਬੁਟੀਕ ਚਲਾਉਣ ਵਾਲੀ ਸੁਖਵਿੰਦਰ ਕੌਰ ਅਤੇ ਹਰਸਿਮਰਨ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਿਸਾਨ ਅੰਦੋਲਨ ਦੇ ਵਿੱਚ ਆਪਣੇ ਵੱਲੋਂ ਯੋਗਦਾਨ ਪਾਉਣ ਲਈ ਕਛਹਿਰੇ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਲਈ ਕਛਹਿਰੇ ਸਿਲ ਕੇ ਭੇਜੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੂਰਾ ਦੇਸ਼ ਕਿਸੇ ਨਾ ਕਿਸੇ ਢੰਗ ਨਾਲ ਕਿਸਾਨਾਂ ਦੀ ਮਦਦ ਕਰ ਰਿਹਾ ਹੈ ਤਾਂ ਅਸੀਂ ਸੋਚਿਆ ਕਿ ਜੋ ਗੁਰਸਿੱਖ ਕਿਸਾਨ ਨੇ ਉਨ੍ਹਾਂ ਲਈ ਰੋਜ਼ ਇਸ਼ਨਾਨ ਦੇ ਮਗਰੋਂ ਕਛਹਿਰੇ ਬਦਲੇ ਜਾਂਦੇ ਹਨ ਪਰ ਦਿੱਲੀ ਦੇ ਵਿੱਚ ਠੰਢ ਅਤੇ ਮੌਸਮ ਖ਼ਰਾਬ ਹੋਣ ਕਰਕੇ ਉਨ੍ਹਾਂ ਨੂੰ ਇਸ ਵਿੱਚ ਕਾਫੀ ਸਮੱਸਿਆ ਆ ਰਹੀਆਂ ਹਨ, ਜਿਸ ਕਰਕੇ ਉਨ੍ਹਾਂ ਨੇ ਫ਼ੈਸਲਾ ਲਿਆ ਕਿ ਉਹ ਕਛਹਿਰੇ ਬਣਾ ਕੇ ਦਿੱਲੀ ਅੰਦੋਲਨ ਦੇ ਵਿੱਚ ਭੇਜਣਗੇ।
ਲੁਧਿਆਣਾ ਦੇ ਬੁਟੀਕ ਅੰਦੋਲਨਕਾਰੀ ਕਿਸਾਨਾਂ ਦੀ ਸੇਵਾ 'ਚ ਲੱਗੇ, ਸ਼ੁਰੂ ਕੀਤੀ ਅਨੋਖੀ ਪਹਿਲ ਹਰਸਿਮਰਨ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਕਿਸਾਨ ਰੁਦਨ ਵਿੱਚ ਹੈ ਅਤੇ ਉਸ ਨੇ ਦਿੱਲੀ ਤੋਂ ਆ ਕੇ ਦੱਸਿਆ ਕਿ ਉੱਥੇ ਕਛਹਿਰੀਆਂ ਦੀ ਸਖ਼ਤ ਲੋੜ ਹੈ, ਜਿਸ ਕਰਕੇ ਉਨ੍ਹਾਂ ਨੇ ਇਹ ਸੇਵਾ ਸ਼ੁਰੂ ਕੀਤੀ ਅਤੇ ਹੁਣ ਤੱਕ ਉਹ 1200 ਦੇ ਕਰੀਬ ਕਛਹਿਰੇ ਸਿਲ ਕੇ ਭੇਜ ਚੁੱਕੇ ਹਨ ਅਤੇ ਆਉਂਦੇ ਦਿਨਾਂ 'ਚ ਹੋਰ ਵੀ ਕਛਹਿਰੇ ਤਿਆਰ ਕਰਕੇ ਦਿੱਲੀ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹਾਲਾਂਕਿ ਸਾਡਾ ਕਿਸਾਨੀ ਨਾਲ ਕੋਈ ਬਹੁਤਾ ਵੱਡਾ ਪਿਛੋਕੜ ਨਹੀਂ ਪਰ ਜੋ ਅਸੀਂ ਖਾਂਦੇ ਹਾਂ ਉਹ ਕਿਸਾਨ ਹੀ ਦਿੰਦੇ ਹਨ। ਇਸ ਕਰਕੇ ਉਨ੍ਹਾਂ ਦਾ ਵੀ ਫਰਜ਼ ਬਣਦਾ ਹੈ ਕਿ ਇਸ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਯੋਗਦਾਨ ਪਾਇਆ ਜਾਵੇ।