ਲੁਧਿਆਣਾ:ਪੰਜਾਬ ਵਿਧਾਨ ਸਭਾ ਚੋਣਾਂ 2022 (punjab assembly election 2022)ਵਿੱਚ ਲੁਧਿਆਣਾ (ludhianapolitics)ਸਭ ਤੋਂ ਅਹਿਮ ਬਣਦੀ ਜਾ ਰਹੀ ਹੈ ਲੁਧਿਆਣਾ ਦੇ ਅੰਦਰ ਕੁੱਲ 14 ਵਿਧਾਨ ਸਭਾ ਹਲਕੇ ਹਨ ਅਤੇ ਮਾਲਵੇ ਦਾ ਸਭ ਤੋਂ ਵੱਧ ਸੀਟਾਂ ਵਾਲਾ ਜ਼ਿਲ੍ਹਾ ਹੋਣ ਕਰਕੇ ਹੁਣ ਲੁਧਿਆਣਾ ਤੇ ਹੀ ਸਾਰੀ ਪਾਰਟੀਆਂ ਦਾ ਫੋਕਸ ਹੈ ਅਕਾਲੀ ਦਲ ਆਮ ਆਦਮੀ ਪਾਰਟੀ ਕਾਂਗਰਸ ਲੋਕ ਇਨਸਾਫ ਪਾਰਟੀ ਤੋਂ ਬਾਅਦ ਹੁਣ ਸੰਯੁਕਤ ਸਮਾਜ ਮੋਰਚੇ ਨੇ ਵੀ ਲੁਧਿਆਣਾ ਤੋਂ ਹੀ ਆਪਣੇ ਚੁਣਾਵੀਂ ਬਿਗੁਲ ਵਜਾਇਆ ਹੈ ਲੁਧਿਆਣਾ ਦੇ ਵਿਚ ਪਾਰਟੀ ਨੇ ਮੁੱਖ ਦਫਤਰ ਖੋਲ੍ਹ ਕੇ ਬੀਤੇ ਦਿਨ ਦਸ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਅਤੇ ਸਭ ਤੋਂ ਉੱਤੇ ਵੀ ਲੁਧਿਆਣਾ ਤੋਂ ਹੀ ਸਮਰਾਲਾ ਸੀਟ ਤੋਂ ਬਲਬੀਰ ਸਿੰਘ ਰਾਜੇਵਾਲ ਨੂੰ ਚੋਣ ਮੈਦਾਨ ਚ ਉਤਾਰਿਆ ਲੁਧਿਆਣਾ ਸਾਰੀਆਂ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣਿਆ ਹੋਇਆ ਹੈ ਅਤੇ ਜਿੱਤ ਦੀ ਚਾਬੀ ਬਣਦਾ ਜਾ ਰਿਹੈ (ludhiana become political center to become into power)।
ਮਾਲਵੇ ਦਾ ਸਭ ਤੋਂ ਵੱਧ ਸੀਟਾਂ ਵਾਲਾ ਜ਼ਿਲ੍ਹਾ
ਲੁਧਿਆਣਾ ਮਾਲਵੇ ਦਾ ਸਭ ਤੋਂ ਵੱਡਾ ਵਿਧਾਨ ਸਭਾ ਸੀਟਾਂ ਵਾਲਾ ਹਲਕਾ ਹੈ ਅਤੇ ਸਾਰੀਆਂ ਹੀ ਪਾਰਟੀਆਂ ਵੱਲੋਂ ਆਪਣੀ ਚੁਣਾਵੀ ਸਫ਼ਰ ਦਾ ਆਗਾਜ਼ ਇਸ ਵਾਰ ਲੁਧਿਆਣਾ ਤੋਂ ਹੀ ਕੀਤਾ ਗਿਆ ਕਿਉਂਕਿ ਲੁਧਿਆਣਾ ਦੇ ਵਿੱਚ ਲਗਪਗ ਸਾਰੇ ਹੀ ਵੋਟਰਾਂ ਦੀ ਭਰਮਾਰ ਹੈ ਜਿਸ ਵਿਚ ਹਿੰਦੂ ਵੋਟਰ ਸਿੱਖ ਵੋਟਰ ਅਤੇ ਹੋਰਨਾਂ ਜਾਤੀਆਂ ਦੇ ਵੋਟਰਾਂ ਦੀ ਵੀ ਭਰਮਾਰ ਹੈ ਖ਼ਾਸ ਕਰਕੇ ਘੱਟਗਿਣਤੀ ਭਾਈਚਾਰੇ ਦੀਆਂ ਵੀ ਵੱਡਾ ਵੋਟ ਬੈਂਕ ਲੁਧਿਆਣਾ ਦੇ ਵਿਚ ਹੈ ਲੁਧਿਆਣਾ ਵਿੱਚ ਪ੍ਰਚਾਰ ਕਰਨ ਦਾ ਮਤਲਬ ਸਾਰੇ ਹੀ ਵੱਖ ਵੱਖ ਵੋਟ ਬੈਂਕਾਂ ਨੂੰ ਆਪਣੇ ਵੱਲ ਕਰਨਾ ਹੈ
ਲੁਧਿਆਣਾ ਬਣਿਆ ਪੰਜਾਬ ਦੀ ਜਿੱਤੀ ਦੀ ਚਾਬੀ ਲੁਧਿਆਣਾ ਸਾਈਲੈਂਟ ਵੋਟਰ ਲੁਧਿਆਣਾ ਦੀ ਆਬਾਦੀ 30 ਲੱਖ ਤੋਂ ਵਧੇਰੇ ਹੈ ਜਿਸ ਕਰਕੇ ਲੁਧਿਆਣਾ ਤੋਂ ਪੰਜਾਬ ਦੀ ਰਾਜਨੀਤੀ ਚੱਲਦੀ ਹੈ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਲੁਧਿਆਣਾ ਵਿੱਚ ਵੱਡੀ ਤਦਾਦ ਅਜਿਹੇ ਵੋਟਰਾਂ ਦੀ ਹੈ ਜੋ ਸਾਈਲੈਂਟ ਵੋਟਰ ਹੈ 2022 ਦੀਅਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਮੁਕਾਬਲਾ ਕਿਸੇ ਦੋ ਜਾਂ ਤਿੰਨ ਪਾਰਟੀਆਂ ਦੇ ਵਿਚਕਾਰ ਨਹੀਂ ਸਗੋਂ ਕਈ ਪਾਰਟੀਆਂ ਦੇ ਵਿਚਕਾਰ ਹੈ ਅਕਾਲੀ ਦਲ ਦਾ ਬਸਪਾ ਨਾਲ ਗੱਠਜੋੜ ਹੋ ਚੁੱਕਿਆ ਹੈ ਦੂਜੇ ਪਾਸੇ ਕਿਸਾਨਾਂ ਨੇ ਆਪਣਾ ਮੋਰਚਾ ਬਣਾ ਕੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਉੱਥੇ ਹੀ ਭਾਜਪਾ ਨੇ ਕੈਪਟਨ ਅਤੇ ਅਕਾਲੀ ਦਲ ਸੰਯੁਕਤ ਨਾਲ ਗਠਜੋੜ ਕੀਤਾ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਚੋਣ ਮੈਦਾਨ ਵਿੱਚ ਹੈ ਅਤੇ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰਨ ਤੋਂ ਬਾਅਦ ਪੂਰੀ ਤਾਕਤ ਇਨ੍ਹਾਂ ਚੋਣਾਂ ਵਿੱਚ ਲਾ ਰਹੀ ਹੈ ਅਜਿਹੇ ਚ ਸਾਰੀਆਂ ਹੀ ਪਾਰਟੀਆਂ ਦੇ ਆਪਣੇ ਪੱਕੇ ਵੋਟਰ ਇੱਕ ਪਾਸੇ ਹਨ ਅਤੇ ਸਾਈਲੈਂਟ ਵੋਟਰਾਂ ਨੇ ਹੀ ਜਿੱਤ ਹਾਰ ਦਾ ਫ਼ੈਸਲਾ ਕਰਨਾ ਹੈ
ਹਿੰਦੂ ਬਹੁਗਿਣਤੀ ਜ਼ਿਲ੍ਹਾਪੰਜਾਬ ਵਿੱਚ ਲੁਧਿਆਣਾ ਹਿੰਦੂ ਬਹੁਗਿਣਤੀ ਵੋਟਰਾਂ ਦਾ ਜ਼ਿਲ੍ਹਾ ਹੈ ਲੁਧਿਆਣਾ ਦੇ 7 ਅਜਿਹੇ ਵਿਧਾਨਸਭਾ ਹਲਕੇ ਨੇ ਜਿਨ੍ਹਾਂ ਵਿੱਚ ਹਿੰਦੂ ਬਹੁਗਿਣਤੀ ਹੈ ਇਨ੍ਹਾਂ ਵਿੱਚ ਲੁਧਿਆਣਾ ਦੱਖਣੀ ਲੁਧਿਆਣਾ ਪੂਰਬੀ ਲੁਧਿਆਣਾ ਪੱਛਮੀ ਲੁਧਿਆਣਾ ਉੱਤਰੀ ਲੁਧਿਆਣਾ ਕੇਂਦਰੀ ਆਤਮ ਨਗਰ ਵਿਧਾਨ ਸਭਾ ਹਲਕਾ ਗਿੱਲ ਅਤੇ ਸਾਹਨੇਵਾਲ ਵੀ ਸ਼ਾਮਿਲ ਹੈ ਜਿੱਥੇ ਹਿੰਦੂ ਬਹੁਗਿਣਤੀ ਵੋਟਰ ਨੇ ਜਿਸ ਕਰਕੇ ਸ਼ਹਿਰ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਹਿੰਦੂ ਵੋਟਰਾਂ ਦੇ ਨਾਲ ਘੱਟਗਿਣਤੀ ਭਾਈਚਾਰਾ ਮੁਸਲਿਮ ਭਾਈਚਾਰਾ ਦਲਿਤ ਭਾਈਚਾਰਾ ਅਤੇ ਈਸਾਈ ਭਾਈਚਾਰੇ ਦਾ ਵੀ ਚੰਗਾ ਬੋਲਬਾਲਾ ਹੈ
ਸਨਅਤੀ ਸ਼ਹਿਰ ਲੁਧਿਆਣਾ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਭਾਰਤ ਦਾ ਇੱਕ ਵੱਡਾ ਸਨਅਤੀ ਸ਼ਹਿਰ ਹੈ ਲੁਧਿਆਣਾ ਦੇ ਅੰਦਰ ਵੱਡੀ ਬਾਈਸਾਈਕਲ ਸਿਲਾਈ ਮਸ਼ੀਨ ਰੈਡੀਮੇਡ ਗਾਰਮੈਂਟ ਹੌਜ਼ਰੀ ਦੇ ਨਾਲ ਆਟੋ ਪਾਰਟਸ ਅਤੇ ਸਟੀਲ ਇੰਡਸਟਰੀ ਹੈ ਜਿਸ ਕਰਕੇ ਵੱਡੇ ਸਨਅਤਕਾਰ ਘਰਾਣੇ ਲੁਧਿਆਣਾ ਤੋਂ ਸਬੰਧਤ ਨੇ ਸਨਅਤਕਾਰ ਹੀ ਸਰਕਾਰ ਨੂੰ ਇੱਕ ਵੱਡਾ ਟੈਕਸ ਦਿੰਦੇ ਨੇ ਅਤੇ ਇਨ੍ਹਾਂ ਸਨਅਤਾਂ ਦੇ ਨਾਲ ਲੱਖਾਂ ਦੀ ਤਾਦਾਦ ਵਿੱਚ ਲੇਬਰ ਸਿੱਧੇ ਜਾਂ ਅਸਿੱਧੇ ਤੌਰ ਤੇ ਜੁੜੀ ਹੋਈ ਹੈ ਜਿਸ ਕਰਕੇ ਲੁਧਿਆਣਾ ਦੇ ਵੇਚੀਆਂ ਹੋਈਆਂ ਰਾਜਨੀਤਕ ਪਾਰਟੀਆਂ ਆਪਣਾ ਦਬਦਬਾ ਕਾਇਮ ਕਰਨ ਚ ਲੱਗੀਆਂ ਹੋਈਆਂ ਹਨ ਕਾਂਗਰਸ ਵੱਲੋਂ ਤਾਂ ਇਸ ਪਵਾਰ ਨਿਵੇਸ਼ ਪੰਜਾਬ ਸੰਮੇਲਨ ਵੀ ਲੁਧਿਆਣਾ ਚ ਹੀ ਕਰਵਾਇਆ ਗਿਆ ਇਸ ਤੋਂ ਇਲਾਵਾ ਸੁਖਬੀਰ ਬਾਦਲ ਅਰਵਿੰਦ ਕੇਜਰੀਵਾਲ ਲਗਾਤਾਰ ਸਨਅਤਕਾਰਾਂ ਨਾਲ ਮੀਟਿੰਗਾਂ ਕਰਦੇ ਰਹੇ
ਸੰਯੁਕਤ ਸਮਾਜ ਮੋਰਚਾਲੁਧਿਆਣਾ ਵਿੱਚ ਸੰਯੁਕਤ ਸਮਾਜ ਮੋਰਚੇ ਵੱਲੋਂ ਵੀ ਆਪਣਾ ਮੁੱਖ ਦਫ਼ਤਰ ਖੋਲ੍ਹ ਕੇ ਬੀਤੇ ਦਿਨ ਪਹਿਲੀ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਹਾਲਾਂਕਿ ਜਦੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਲੁਧਿਆਣਾ ਚੁਣਨ ਸਬੰਧੀ ਸਵਾਲ ਕੀਤਾ ਗਿਆ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਬਹੁਤੇ ਪੈਸੇ ਨਾ ਹੋਣ ਕਰਕੇ ਉਨ੍ਹਾਂ ਨੇ ਲੁਧਿਆਣਾ ਨੂੰ ਆਪਣਾ ਮੁੱਖ ਦਫ਼ਤਰ ਬਣਾਇਆ ਹੈ ਕਿਉਂਕਿ ਇੱਥੇ ਉਨ੍ਹਾਂ ਕੋਲ ਇਕ ਦਫ਼ਤਰ ਹੈਗਾ ਹੈ ਜਦੋਂ ਕੇਸ ਦੇ ਦੂਜੇ ਮਾਇਨੇ ਕੱਢੇ ਜਾਣ ਤਾਂ ਲੁਧਿਆਣਾ ਦੇ ਅੰਦਰ ਵਪਾਰੀ ਵੱਡੀ ਤਦਾਦ ਅੰਦਰ ਕਿਸਾਨ ਅੰਦੋਲਨ ਨੂੰ ਸਮਰਥਨ ਦਿੰਦੇ ਰਹੇ ਇਹ ਗੱਲ ਕਿਸੇ ਤੋਂ ਨਹੀਂ ਛੁਪੀ ਕਿਸਾਨ ਅੰਦੋਲਨ ਵਿਚ ਵਪਾਰੀਆਂ ਨੇ ਵੱਡਾ ਯੋਗਦਾਨ ਪਾਇਆ ਅਤੇ ਨਾ ਸਿਰਫ਼ ਸਮਾਜਿਕ ਤੌਰ ਤੇ ਸਗੋਂ ਆਰਥਿਕ ਤੌਰ ਤੇ ਵੀ ਕਿਸਾਨਾਂ ਨੂੰ ਵਪਾਰੀਆਂ ਨੇ ਖੁੱਲ੍ਹ ਕੇ ਸਮਰਥਨ ਦਿੱਤਾ ਜਿਸ ਕਰਕੇ ਲੁਧਿਆਣਾ ਦੇ ਕਈ ਵਪਾਰੀ ਪਹਿਲਾਂ ਹੀ ਕਿਸਾਨਾਂ ਦੀ ਪਾਰਟੀ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕਰ ਚੁੱਕੇ ਨੇ ਇੱਥੋਂ ਤੱਕ ਕੇ ਲੁਧਿਆਣਾ ਵਿੱਚ ਬਣਾਈ ਗਈ ਵਪਾਰੀਆਂ ਦੀ ਸਿਆਸੀ ਪਾਰਟੀ ਦੇ ਨਾਲ ਕਿਸਾਨਾਂ ਦਾ ਗੱਠਜੋੜ ਹੋ ਚੁੱਕਾ ਹੈ ਅਤੇ ਦੋਵੇਂ ਮਿਲ ਕੇ ਚੋਣਾਂ ਲੜ ਰਹੇ ਹਨ।
ਇਹ ਵੀ ਪੜ੍ਹੋ:ਮੋਰਚੇ ’ਚ ਇਕੱਠੇ ਰਹੇ ਰਾਜੇਵਾਲ ਤੇ ਚੜੂਨੀ ਵਿਚਾਲੇ ਸੀਟਾਂ ਪਿੱਛੇ ਆਈ ਦਰਾਰ