ਪੰਜਾਬ

punjab

ETV Bharat / city

ਲੁਧਿਆਣਾ ਦੇ ਸ਼ਿਲਪਕਾਰ ਨੇ ਤਿਆਰ ਕੀਤਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਵੈਕਸ ਸਟੈਚੂ - ਲੁਧਿਆਣਾ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੋਂ ਪ੍ਰਭਾਵਤ ਹੋ ਕੇ ਲੁਧਿਆਣਾ ਦੇ ਸੀਨੀਅਰ ਸ਼ਿਲਪਕਾਰ ਚੰਦਰਸ਼ੇਖਰ ਪ੍ਰਭਾਕਰ ਨੇ ਉਨ੍ਹਾਂ ਦਾ ਵੈਕਸ ਸਟੈਚੂ ਤਿਆਰ ਕੀਤਾ ਹੈ। ਇਸ ਵੈਕਸ ਸਟੈਚੂ ਦੀ ਖ਼ਾਸੀਅਤ ਇਹ ਹੈ ਕਿ ਇਹ ਹੂ-ਬ-ਹੂ ਜੋਅ ਬਾਇਡਨ ਦੇ ਅਸਲ ਰੂਪ ਵਾਂਗ ਜਾਪਦਾ ਹੈ। ਹੁਣ ਤੱਕ ਚੰਦਰਸ਼ੇਖਰ ਕਈ ਸ਼ਖਸੀਅਤਾਂ ਦੇ ਵੈਕਸ ਸਟੈਚੂ ਤਿਆਰ ਕਰ ਚੁੱਕੇ ਹਨ।

ਚੰਦਰਸ਼ੇਖਰ ਪ੍ਰਭਾਕਰ ਨੇ ਤਿਆਰ ਕੀਤਾ ਜੋਅ ਬਾਇਡਨ ਦਾ ਵੈਕਸ ਸਟੈਚੂ
ਚੰਦਰਸ਼ੇਖਰ ਪ੍ਰਭਾਕਰ ਨੇ ਤਿਆਰ ਕੀਤਾ ਜੋਅ ਬਾਇਡਨ ਦਾ ਵੈਕਸ ਸਟੈਚੂ

By

Published : Jan 22, 2021, 12:36 PM IST

ਲੁਧਿਆਣਾ : ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣੇ ਜੋ ਬਾਇਡਨ ਨੇ ਲੋਕਤੰਤਰ ਦੀ ਤਾਕਤ ਪੂਰੇ ਵਿਸ਼ਵ ਭਰ 'ਚ ਵਿਖਾਈ ਹੈ। ਜੋਅ ਬਾਇਡਨ ਤੋਂ ਪ੍ਰਭਾਵਤ ਹੋ ਕੇ ਲੁਧਿਆਣਾ ਦੇ ਸੀਨੀਅਰ ਸ਼ਿਲਪਕਾਰ ਚੰਦਰਸ਼ੇਖਰ ਪ੍ਰਭਾਕਰ ਨੇ ਉਨ੍ਹਾਂ ਦਾ ਵੈਕਸ ਸਟੈਚੂ ਤਿਆਰ ਕੀਤਾ ਹੈ। ਇਸ ਵੈਕਸ ਸਟੈਚੂ ਦੀ ਖ਼ਾਸੀਅਤ ਇਹ ਹੈ ਕਿ ਇਹ ਹੂ-ਬ-ਹੂ ਜੋਅ ਬਾਇਡਨ ਦੇ ਅਸਲ ਰੂਪ ਵਾਂਗ ਜਾਪਦਾ ਹੈ।

ਚੰਦਰਸ਼ੇਖਰ ਪ੍ਰਭਾਕਰ ਨੇ ਤਿਆਰ ਕੀਤਾ ਜੋਅ ਬਾਇਡਨ ਦਾ ਵੈਕਸ ਸਟੈਚੂ

ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਸ਼ਿਲਪਕਾਰ ਚੰਦਰਸ਼ੇਖਰ ਪ੍ਰਭਾਕਰ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਲੁਧਿਆਣਾ ਦਾ ਵੈਕਸ ਮਿਊਜ਼ੀਅਮ ਚਲਾ ਰਹੇ ਹਨ। ਹੁਣ ਤੱਕ ਉਹ ਕਈ ਵੱਡੀ ਸ਼ਖਸੀਅਤਾਂ ਦੇ ਵੈਕਸ ਸਟੈਚੂ ਤਿਆਰ ਕਰ ਚੁੱਕੇ ਹਨ। ਪ੍ਰਭਾਕਰ ਨੇ ਦੱਸਿਆ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਲੋਕਤੰਤਰ ਦੀ ਤਾਕਤ ਨੂੰ ਪੂਰੇ ਵਿਸ਼ਵ ਅੱਗੇ ਪੇਸ਼ ਕੀਤਾ ਹੈ। ਉਨ੍ਹਾਂ ਇੱਕ ਤਾਕਤਵਾਰ ਦੇਸ਼ ਦੇ ਅੰਹਕਾਰੀ ਰਾਸ਼ਟਰਪਤੀ ਨੂੰ ਚੁਣੌਤੀ ਦੇ ਕੇ ਚੋਣਾਂ ਲੜੀਆਂ। ਉਨ੍ਹਾਂ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਸ਼ਖਸੀਅਤ ਤੋਂ ਬੇਹੱਦ ਪ੍ਰਭਾਵਤ ਹੋਏ ਹਨ। ਕਿਉਂਕਿ ਬਾਇਡਨ ਰੰਗ, ਜਾਤ-ਪਾਤ ਕਾਰਨ ਭੇਦਭਾਵ ਨਹੀਂ ਕਰਦੇ। ਚੰਦਰਸ਼ੇਖਰ ਪ੍ਰਭਾਕਰ ਨੇ ਲਈ ਉਨ੍ਹਾਂ ਨੂੰ ਵਧਾਈ ਦੇਣ ਲਈ ਇਹ ਸਟੈਚੂ ਤਿਆ ਕੀਤਾ ਹੈ। ਚੰਦਰਸ਼ੇਖਰ ਪ੍ਰਭਾਕਰ ਨੇ ਸਮੂਹ ਭਾਰਤ ਵਾਸੀਆਂ ਵੱਲੋਂ ਅਮਰੀਕਾ ਦੀ ਜਨਤਾ , ਉਥੋਂ ਦੇ ਰਾਸ਼ਟਰਪਤੀ ਤੇ ਨਵੇਂ ਚੁਣੀ ਗਈ ਭਾਰਤ ਮੂਲ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਜਿੱਤ ਦੀ ਵਧਾਈ ਦਿੱਤੀ ਹੈ।

ਚੰਦਰਸ਼ੇਖਰ ਪ੍ਰਭਾਕਰ ਨੇ ਤਿਆਰ ਕੀਤਾ ਜੋਅ ਬਾਇਡਨ ਦਾ ਵੈਕਸ ਸਟੈਚੂ
ਸ਼ਿਲਪਕਾਰ ਚੰਦਰਸ਼ੇਖਰ ਪ੍ਰਭਾਕਰ ਨੇ ਦੱਸਿਆ ਕਿ ਉਹ 70 ਸਾਲਾਂ ਦੇ ਹਨ ਤੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਉਹ ਘਰ ਤੋਂ ਜਿਆਦਾ ਬਾਹਰ ਨਹੀਂ ਗਏ। ਭਾਕਰ ਨੇ ਦੱਸਿਆ ਕਿ ਇਸ ਵੈਕਸ ਸਟੈਚੂ ਨੂੰ ਤਿਆਰ ਕਰਨ ਲਈ ਉਨ੍ਹਾਂ ਨੂੰ ਤਕਰੀਬਨ 4 ਮਹੀਨੇ ਦਾ ਸਮਾਂ ਲੱਗਾ ਹੈ। ਉਨ੍ਹਾਂ ਨੇ ਮਹਿਜ਼ ਤਸਵੀਰ ਵੇਖ ਕੇ ਇਹ ਸਟੈਚੂ ਤਿਆਰ ਕੀਤਾ। ਉਨ੍ਹਾਂ ਦੱਸਿਆ ਕਿ ਸਟੈਚੂ ਤਿਆਰ ਕਰਨ ਲਈ ਸਿਲੀਕੌਨ, ਫਾਈਬਰ, ਨਾਈਲੋਨ ਆਦਿ ਦਾ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਕਈ ਸਟੈਚੂ ਤਿਆਰ ਕਰ ਚੁੱਕੇ ਹਨ ਤੇ ਅੱਗੇ ਵੀ ਕਰਦੇ ਰਹਿੰਣਗੇ। ਉਨ੍ਹਾਂ ਕਿਹਾ ਕਿ ਸ਼ਿਲਪਕਲਾ ਉਨ੍ਹਾਂ ਅੰਦਰ ਜ਼ਿੰਦਗੀ ਜਿਉਣ ਦੇ ਭਾਵ ਨੂੰ ਬਰਕਰਾਰ ਰੱਖਦੀ ਹੈ।

ABOUT THE AUTHOR

...view details