ਲੁਧਿਆਣਾ: ਲੁਧਿਆਣਾ ਦੇ ਸਰਾਭਾ ਨਗਰ ਵਿੱਚ ਦੇਰ ਰਾਤ ਨੋ ਪਾਰਕਿੰਗ ਦਾ ਚਲਾਨ ਕੱਟਣ ਉਪਰੰਤ ਭੜਕੇ ਹੁਣ ਲੁਧਿਆਣਾ ਦੇ ਅਕਾਲੀ ਆਗੂ ਵਿਪਨ ਕਾਕਾ ਸੂਦ Ludhiana Akali leader Vipan Kaka Sood ਨੇ ਪਹਿਲਾਂ ਪੁਲਿਸ ਅਧਿਕਾਰੀ ਨਾਲ ਬਹਿਸ ਕੀਤੀ, ਜਿਸ ਬਾਅਦ ਵਿੱਚ ਆਪਣੇ 40-50 ਸਾਥੀਆਂ ਨਾਲ ਥਾਣਾ ਡਵੀਜ਼ਨ ਨੰਬਰ 5 ਦੇ ਬਾਹਰ ਹੰਗਾਮਾ ਕਰਦਿਆ Vipan Kaka Sood attacked the police station ਥਾਣੇ ਉੱਤੇ ਪੱਥਰਬਾਜ਼ੀ ਵੀ ਕੀਤੀ। ਲੁਧਿਆਣਾ ਪੁਲਿਸ ਨੇ ਅਕਾਲੀ ਆਗੂ ਸਮੇਤ 40- 50 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਅਤੇ ਪੁਲਿਸ ਨੇ ਮੌਕੇ ਉੱਤੇ ਹੀ ਅਕਾਲੀ ਆਗੂ ਸਮੇਤ ਛੇ ਲੋਕਾਂ ਨੂੰ ਹਿਰਾਸਤ ਵਿਚ ਲਿਆ।
ਇਸ ਦੌਰਾਨ ਹੀ ਜਾਣਕਾਰੀ ਦਿੰਦਿਆ ਏਸੀਪੀ ਸਿਵਲ ਲਾਈਨ ਹਰੀਸ਼ ਬਹਿਲ ਨੇ ਦੱਸਿਆ ਕਿ ਕੱਲ੍ਹ ਸੋਮਵਾਰ ਰਾਤੀ ਐਸਐਚਓ ਥਾਣਾ ਡਵੀਜ਼ਨ ਨੰਬਰ 5 ਜਸਵਿੰਦਰ ਸਿੰਘ ਵਲੋਂ ਨੋ ਪਾਰਕਿੰਗ ਵਿੱਚ ਖੜੀਆਂ ਗੱਡੀਆਂ ਦੇ ਚਲਾਨ ਕੱਟੇ ਗਏ। ਜਿਸ ਵਿੱਚ ਇੱਕ ਵਿਪਨ ਕਾਕਾ ਸੂਦ ਦੀ ਗੱਡੀ ਸੀ ਚਲਾਨ ਕੱਟਣ ਤੋਂ ਬਾਅਦ ਕਾਕਾ ਸੂਦ ਪੁਲਿਸ ਅਧਿਕਾਰੀ ਨਾਲ ਬਹਿਸਣ ਲੱਗੇ ਤਾਂ ਉਨ੍ਹਾਂ ਨੇ ਥਾਣੇ ਆ ਕੇ ਗੱਲਬਾਤ ਕਰਨ ਲਈ ਕਿਹਾ।