ਪੰਜਾਬ

punjab

ETV Bharat / city

ਲੌਂਗੋਵਾਲ ਨੇ ਈਟੀਵੀ ਭਾਰਤ ਦੇ ਦਵਾਈਆਂ ਦੇ ਲੰਗਰ ਦੀ ਕੀਤੀ ਸ਼ਲਾਘਾ - ETV bharat

ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਪਕਵਾਨਾਂ ਦੇ ਨਹੀਂ ਦਵਾਈਆਂ ਦੇ ਲੰਗਰ ਲਗਾਉ। ਇਸ ਨਾਲ ਹੀ ਈਟੀਵੀ ਭਾਰਤ ਦੀ ਇਸ ਮੁਹਿੰਮ ਦੀ ਲੌਂਗੋਵਾਲ ਨੇ ਤਾਰੀਫ਼ ਕੀਤੀ।

ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ
ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ

By

Published : Dec 24, 2019, 1:33 PM IST

ਲੁਧਿਆਣਾ: ਪੰਜਾਬ ਵਿੱਚ ਕੈਂਸਰ ਦੇ ਲੱਖਾਂ ਹੀ ਮਰੀਜ਼ ਹਨ ਅਤੇ ਆਪਣੇ ਇਲਾਜ ਲਈ ਵੀ ਅਸਮਰੱਥ ਨੇ ਅਜਿਹੇ ਲੋਕਾਂ ਲਈ ਈਟੀਵੀ ਭਾਰਤ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ। ਭਾਂਤ ਭਾਂਤ ਦੇ ਪਕਵਾਨਾਂ ਦੇ ਲੰਗਰ ਲਾਉਣ ਦੀ ਥਾਂ ਇਹ ਸਵਾਰ ਦਵਾਈਆਂ ਦੇ ਲੰਗਰ ਲਗਾਏ ਗਏ ਹਨ ਤਾਂ ਜੋ ਆਪਣਾ ਇਲਾਜ ਕਰਵਾਉਣ 'ਚ ਅਸਮਰੱਥ ਲੋਕਾਂ ਨੂੰ ਮੁਫ਼ਤ 'ਚ ਦਵਾਈਆਂ ਮਿਲ ਸਕੇ।

ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ

ਇਸ ਮੌਕੇ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਇੱਕ ਚੰਗੀ ਮੁਹਿੰਮ ਹੈ। ਉਨ੍ਹਾਂ ਕਿਹਾ ਕਿ ਸਾਨੂੰ ਦਵਾਈਆਂ ਦੇ ਲੰਗਰ ਲਾਉਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਸਮੁੱਚੀ ਲੋਕਾਈ ਦਾ ਭਲਾ ਹੋਵੇਗਾ ਅਤੇ ਉਹ ਗਰੀਬ ਮਰੀਜ਼ ਆਸਾਨੀ ਨਾਲ ਦਵਾਈਆਂ ਲੈ ਸਕਣਗੇ। ਉਨ੍ਹਾਂ ਕਿਹਾ ਕਿ ਦਵਾਈਆਂ ਹੁਣ ਏਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਉਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਰਹੀ ਇਸ ਕਰਕੇ ਲੋਕਾਂ ਦੀ ਸੇਵਾ ਕਰਨਾ ਇਹ ਇੱਕ ਚੰਗਾ ਉਪਰਾਲਾ ਹੈ।

ABOUT THE AUTHOR

...view details