ਲੁਧਿਆਣਾ: ਸ਼ਹਿਰ ਦੇ ਐੱਸਸੀਡੀ ਸਰਕਾਰੀ ਕਾਲਜ 'ਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਲੁਧਿਆਣਾ ਦੇ ਐੱਸਸੀਡੀ ਸਰਕਾਰੀ ਕਾਲਜ 'ਚ ਧੂਮਧਾਮ ਨਾਲ ਮਨਾਈ ਗਈ ਲੋਹੜੀ - ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਨਾਈ ਲੋਹੜੀ
ਉੱਤਰ ਭਾਰਤ ਦੇ ਕਈ ਹਿੱਸਿਆਂ 'ਚ ਲੋਹੜੀ ਦਾ ਜਸ਼ਨ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਲੁਧਿਆਣਾ ਦੇ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ 'ਚ ਧੂਮਧਾਮ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਨੱਚ-ਗਾ ਕੇ ਲੋਹੜੀ ਦੇ ਤਿਉਹਾਰ ਦਾ ਆਨੰਦ ਮਾਣਿਆ।
![ਲੁਧਿਆਣਾ ਦੇ ਐੱਸਸੀਡੀ ਸਰਕਾਰੀ ਕਾਲਜ 'ਚ ਧੂਮਧਾਮ ਨਾਲ ਮਨਾਈ ਗਈ ਲੋਹੜੀ ਐੱਸਸੀਡੀ ਸਰਕਾਰੀ ਕਾਲਜ 'ਚ ਧੂਮਧਾਮ ਨਾਲ ਮਨਾਈ ਗਈ ਲੋਹੜੀ](https://etvbharatimages.akamaized.net/etvbharat/prod-images/768-512-5696423-thumbnail-3x2-ldh2.jpg)
ਇਸ ਮੌਕੇ ਕਾਲਜ ਦੀ ਪ੍ਰੋਫੈਸਰ ਇੰਦਰਜੀਤ ਕੌਰ ਨੇ ਦੱਸਿਆ ਕਿ ਲੋਹੜੀ ਨੂੰ ਲੈ ਕੇ ਵਿਸ਼ੇਸ਼ ਸਮਾਗਮ ਮਨਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੀਂਹ ਕਾਰਨ ਕੁੱਝ ਦੇਰ ਲਈ ਪ੍ਰੋਗਰਾਮ ਵਿੱਚ ਦੇਰੀ ਹੋਈ ਪਰ ਇੰਡੋਰ ਲੋਹੜੀ ਦੀ ਤਿਆਰੀਆਂ ਮੁਕੰਮਲ ਕੀਤੇ ਜਾਣ ਮਗਰੋਂ ਧੂਮਧਾਮ ਨਾਲ ਮਨਾਈ ਗਈ। ਉਨ੍ਹਾਂ ਕਿਹਾ ਕਿ ਕਾਲਜ ਦੇ 100 ਸਾਲ ਪੂਰੇ ਹੋਣ ਨੂੰ ਲੈ ਕੇ ਵੀ ਵਿਦਿਆਰਥੀਆਂ 'ਚ ਉਤਸ਼ਾਹ ਵੇਖਣ ਨੂੰ ਮਿਲਿਆ। ਉਨ੍ਹਾਂ ਲੋਕਾਂ ਨੂੰ ਧੀਆਂ ਦੀ ਲੋਹੜੀ ਮਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ 'ਚ ਕੁੜੀਆਂ ਹਰ ਖ਼ੇਤਰ 'ਚ ਮੁੰਡਿਆਂ ਦੇ ਬਰਾਬਰ ਤਰੱਕੀ ਹਾਸਲ ਕਰ ਰਹੀਆਂ ਹਨ।
ਇਸ ਮੌਕੇ ਈਟੀਵੀ ਭਾਰਤ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਾਲਜ ਦੇ ਵਿਦਿਆਰਥੀਆਂ ਨੇ ਕਿਹਾ ਉਨ੍ਹਾਂ ਲਈ ਲੋਹੜੀ ਦਾ ਤਿਉਹਾਰ ਬੇਹਦ ਖ਼ਾਸ ਹੈ ਅਤੇ ਇਸ ਦਿਨ ਕਾਲਜ ਦੇ 100 ਸਾਲ ਪੂਰੇ ਹੋਣ ਨੂੰ ਲੈ ਕੇ ਲੋਹੜੀ ਦੀ ਖੁਸ਼ੀ ਦੁਗਣੀ ਹੋ ਗਈ ਹੈ।