ਲੁਧਿਆਣਾ: ਇਨਸਾਫ਼ ਦੀ ਮੰਗ ਨੂੰ ਲੈਕੇ ਦੇਰ ਰਾਤ ਲੋਕਾਂ ਵਲੋਂ ਲੁਧਿਆਣਾ ਡੀ.ਸੀ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਲੋਕਾਂ ਵਲੋਂ ਪੰਜਾਬ ਪੁਲਿਸ ਖਿਾਲਫ਼ ਰੋਸ ਵੀ ਪ੍ਰਗਟ ਕੀਤਾ। ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਇਲਜ਼ਾਮ ਹੈ ਕਿ ਪੁਲਿਸ ਵਲੋਂ ਬੇਕਸੂਰ ਲੋਕਾਂ ਨੂੰ ਚੁੱਕ ਕੇ ਲਿਆਉਂਦਾ ਗਿਆ ਹੈ ਅਤੇ ਉਨ੍ਹਾਂ ਸਬੰਧੀ ਕੁਝ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ।
ਇਨਸਾਫ਼ ਦੀ ਮੰਗ ਨੂੰ ਲੈਕੇ ਦੇਰ ਰਾਤ ਲੋਕਾਂ ਵੱਲੋਂ ਡੀ.ਸੀ ਦਫ਼ਤਰ ਬਾਹਰ ਪ੍ਰਦਰਸ਼ਨ - ਮਦਦ ਕਰਕੇ ਨੌਜਵਾਨਾਂ ਦੀ ਜਾਨ ਬਚਾਈ
ਪ੍ਰਦਰਸ਼ਨ ਕਰ ਰਹੀ ਮਹਿਲਾ ਦਾ ਕਹਿਣਾ ਕਿ ਮੁਹੱਲੇ 'ਚ ਦੋ ਗੁੱਟਾਂ ਦੀ ਲੜਾਈ ਹੋਈ ਸੀ, ਜਿਸ 'ਚ ਉਸਦਾ ਪਤੀ ਅਤੇ ਭਰਾ ਜ਼ਖ਼ਮੀਆਂ ਨੂੰ ਹਸਪਤਾਲ ਲੈਕੇ ਆਏ ਸੀ। ਉਨ੍ਹਾਂ ਦਾ ਕਹਿਣਾ ਕਿ ਪੁਲਿਸ ਵਲੋਂ ਲੜਾਈ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਤਾਂ ਨਹੀਂ ਕੀਤੀ ਗਈ, ਸਗੋਂ ਜਿਨ੍ਹਾਂ ਵਲੋਂ ਮਦਦ ਕਰਕੇ ਨੌਜਵਾਨਾਂ ਦੀ ਜਾਨ ਬਚਾਈ ਉਨ੍ਹਾਂ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਦੌਰਾਨ ਪ੍ਰਦਰਸ਼ਨ ਕਰ ਰਹੀ ਮਹਿਲਾ ਦਾ ਕਹਿਣਾ ਕਿ ਮੁਹੱਲੇ 'ਚ ਦੋ ਗੁੱਟਾਂ ਦੀ ਲੜਾਈ ਹੋਈ ਸੀ, ਜਿਸ 'ਚ ਉਸਦਾ ਪਤੀ ਅਤੇ ਭਰਾ ਜ਼ਖ਼ਮੀਆਂ ਨੂੰ ਹਸਪਤਾਲ ਲੈਕੇ ਆਏ ਸੀ। ਉਨ੍ਹਾਂ ਦਾ ਕਹਿਣਾ ਕਿ ਪੁਲਿਸ ਵਲੋਂ ਲੜਾਈ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਤਾਂ ਨਹੀਂ ਕੀਤੀ ਗਈ, ਸਗੋਂ ਜਿਨ੍ਹਾਂ ਵਲੋਂ ਮਦਦ ਕਰਕੇ ਨੌਜਵਾਨਾਂ ਦੀ ਜਾਨ ਬਚਾਈ ਉਨ੍ਹਾਂ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦਾ ਕਹਿਣਾ ਕਿ ਪੁਲਿਸ ਨੇ ਬਿਨਾਂ ਕਿਸੇ ਜਾਂਚ ਪੜਤਾਲ ਤੋਂ ਉਸ ਦੇ ਪਤੀ ਅਤੇ ਭਰਾ ਦੀ ਗ੍ਰਿਫ਼ਤਾਰੀ ਕੀਤੀ ਹੈ। ਮਹਿਲਾ ਦਾ ਕਹਿਣਾ ਕਿ ਉਨ੍ਹਾਂ ਨੂੰ ਇਹ ਤੱਕ ਨਹੀਂ ਪਤਾ ਕਿ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਕਿਥੇ ਲੈ ਗਈ ਹੈ। ਉਨ੍ਹਾਂ ਇਨਸਾਫ਼ ਦੀ ਮੰਗ ਕਰਦਿਆਂ ਆਪਣੇ ਪਤੀ ਅਤੇ ਭਰਾ ਦੀ ਰਿਹਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ:Pakistan Train Accident: 2 ਟ੍ਰੇਨਾਂ ਦੀ ਸਿੱਧੀ ਟੱਕਰ, 30 ਤੋਂ ਵੱਧ ਲੋਕਾਂ ਦੀ ਮੌਤ