ਲੁਧਿਆਣਾ: ਕੁੰਵਰ ਵਿਜੇ ਪ੍ਰਤਾਪ ਦੇ ਅਸਤੀਫੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ ਅਤੇ ਵਿਰੋਧੀਆਂ ਵੱਲੋਂ ਕੁੰਵਰ ਵਿਜੇ ਪ੍ਰਤਾਪ ਅਤੇ ਕਾਂਗਰਸ ਦੇ ’ਤੇ ਇਸ ਨੂੰ ਲੈ ਕੇ ਜੰਮ ਕੇ ਨਿਸ਼ਾਨੇ ਸਾਧੇ ਜਾ ਰਹੇ ਹਨ। ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕਿਰਦਾਰ ਸ਼ੁਰੂ ਤੋਂ ਹੀ ਇੱਕ ਰਾਜਨੀਤਕ ਵਿਅਕਤੀ ਦੇ ਤੌਰ ’ਤੇ ਸੀ ਉਹ ਗਵਰਨਰ ਨੂੰ ਮਿਲਣ ਤੋਂ ਬਾਅਦ ਸਾਫ਼ ਹੋ ਗਿਆ ਹੈ।
ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਨਵਜੋਤ ਸਿੱਧੂ ਹਨ ਦੋਸਤ: ਗਰੇਵਾਲ - ਗਵਰਨਰ ਨੂੰ ਮਿਲਣ
ਉਨ੍ਹਾਂ ਨੇ ਇੱਥੇ ਤੱਕ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਅੰਮ੍ਰਿਤਸਰ ਤੋਂ ਕਿਸੇ ਪਾਰਟੀ ਦਾ ਉਮੀਦਵਾਰ ਹੋ ਸਕਦੇ ਹਨ ਨਾਲ ਹੀ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ’ਤੇ ਵੀ ਨਿਸ਼ਾਨਾ ਸਾਧਿਆ ਉਨ੍ਹਾਂ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਤੇ ਨਵਜੋਤ ਸਿੱਧੂ ਦੋਸਤ ਹਨ।
ਇਹ ਵੀ ਪੜੋ: ਬੇਰਹਿਮ ਚਾਚੀ ਨੇ 3 ਮਹੀਨੇ ਦੀ ਭਤੀਜੀ ਨੂੰ ਮਿੱਟੀ 'ਚ ਦੱਬਿਆ
ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਰਾਜਨੀਤੀ ਵਿੱਚ ਆਉਣਾ ਚਾਹੁੰਦੇ ਹਨ ਅਤੇ ਰਾਜਨੀਤਕ ਤੌਰ ’ਤੇ ਇਸ ਦਾ ਲਾਭ ਉਠਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਇੱਥੇ ਤੱਕ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਅੰਮ੍ਰਿਤਸਰ ਤੋਂ ਕਿਸੇ ਪਾਰਟੀ ਦਾ ਉਮੀਦਵਾਰ ਹੋ ਸਕਦੇ ਹਨ ਨਾਲ ਹੀ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ’ਤੇ ਵੀ ਨਿਸ਼ਾਨਾ ਸਾਧਿਆ ਉਨ੍ਹਾਂ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਤੇ ਨਵਜੋਤ ਸਿੱਧੂ ਦੋਸਤ ਹਨ।
ਇਹ ਵੀ ਪੜੋ: ਫਾਜ਼ਿਲਕਾ ’ਚ ਸਾਢੇ 3 ਸਾਲ ਦਾ ਬੱਚਾ ਕੀਤਾ ਅਗਵਾ, ਮਾਂ ਦਾ ਰੋ-ਰੋ ਬੁਰਾ ਹਾਲ