ਲੁਧਿਆਣਾ:ਲੁਧਿਆਣਾ ਦੇ ਸਮਰਾਲਾ ਚੌਂਕ ਵਿੱਚ ਉਸ ਸਮੇਂ ਹੜਕੰਪ ਮਚ ਗਿਆ। ਜਦੋਂ ਇਕ ਮਹਿਲਾ ਦਾ ਕਾਰ ਚਾਲਕਾਂ ਵੱਲੋਂ ਅਗਵਾ ਕੀਤਾ ਗਿਆ। ਜਾਣਕਾਰੀ ਮੁਤਾਬਕ ਮਹਿਲਾ ਦੇ ਅਗਵਾ ਸਮੇਂ ਬੱਚੇ ਅਤੇ ਲੋਕਾਂ ਨੇ ਕਾਰ ਦਾ ਪਿੱਛਾ ਕੀਤਾ। ਪਰ ਅਗਵਾ ਕਰਤਾ ਭੱਜਣ ਵਿਚ ਕਾਮਯਾਬ ਹੋ ਗਿਆ।
ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਤੱਖ ਦਰਸੀ ਨੇ ਦੱਸਿਆ ਕਿ ਲੁਧਿਆਣਾ ਦੇ ਪ੍ਰਮੁੱਖ ਮੰਨੇ ਜਾਣ ਵਾਲੇ ਸਮਰਾਲਾ ਚੌਂਕ ਵਿੱਚ ਇਕ ਝੁੱਗੀਆਂ ਵਿਚ ਰਹਿਣ ਵਾਲੀ ਔਰਤ ਦਾ ਕਾਰ ਚਾਲਕਾਂ ਵੱਲੋਂ ਅਗਵਾ ਕੀਤਾ ਗਿਆ । ਜਿਸ ਦੇ ਛੋਟੇ ਛੋਟੇ ਬੱਚੇ ਸਨ ਅਤੇ ਉਹ ਦੇ ਪਿੱਛੇ ਪੈਦਲ ਹੀ ਭੱਜੇ। ਪਰ ਕਾਰ ਚਾਲਕ ਔਰਤ ਨੂੰ ਅਗਵਾ ਕਰਕੇ ਲੈ ਗਏ । ਕਿਹਾ ਜਾ ਰਿਹਾ ਕਿ ਔਰਤ ਦੀ ਉਮਰ ਤਕਰੀਬਨ ਤਕਰੀਬਨ 30 ਸਾਲ ਹੈ। ਅਤੇ ਉਹ ਝੁੱਗੀ ਝੌਂਪੜੀ ਵਿਚ ਰਹਿੰਦੀ ਹੈ।
ਕਾਰ ਚਾਲਕਾਂ ਵੱਲੋਂ ਕੀਤਾ ਇੱਕ ਔਰਤ ਨੂੰ ਅਗਵਾ ਲੁਧਿਆਣਾ ਦੇ ਸਮਰਾਲਾ ਚੌਂਕ ਵਿੱਚ ਇੱਕ ਮਹਿਲਾ ਨੂੰ ਅਗਵਾ ਕਰ ਕੇ ਲੈ ਜਾਣਾ । ਲੁਧਿਆਣਾ ਦੀ ਪੁਲਿਸ ਦੀ ਕਾਰਗੁਜ਼ਾਰੀ ਉਪਰ ਸਵਾਲ ਖੜ੍ਹੇ ਕਰਦਾ ਹੈ। ਕਿਉਂਕਿ ਇੰਨੀ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਜਿੱਥੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ ।
ਜੇਕਰ ਦੋਸ਼ੀ ਭੱਜਣ ਵਿੱਚ ਕਾਮਯਾਬ ਵੀ ਹੋ ਜਾਂਦੇ ਹਨ । ਡਰ ਕਿਵੇਂ ਹੋਵੇ ਜੇ ਅਸੀ ਮੌਕੇ ਦੇ ਗਵਾਹ ਦੀ ਮੰਨੀਏ ਤਾਂ ਚੌਂਕ 'ਚ ਡਿਊਟੀ ਤੇ ਪੁਲਿਸ ਮੁਲਾਜ਼ਮਾਂ ਤੇ ਸਵਾਲ ਖੜ੍ਹੇ ਹੋ ਰਹੇ ਹਨ। ਸਵਾਲ ਇਸ ਕਰਕੇ ਖੜੇ ਹੋ ਰਹੇ ਨੇ ਮੌਕੇ ਤੇ ਮੌਜੂਦ ਪੂਰਾ ਘਟਨਾਂ ਕਰਮ ਦੇਖਣ ਵਾਲੇ ਨੇ ਕਿਹਾ ਕਿ ਉਸ ਨੇ ਪੁਲਿਸ ਮੁਲਾਜ਼ਮਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਸੀ।
ਉਸੇ ਸਮੇਂ ਪੁਲਿਸ ਨੇ ਕਿਹਾ ਕਿ ਤੁਸੀਂ ਖੁਦ ਹੀ ਪੁਲਿਸ ਕੰਟਰੋਲ ਰੂਮ ਤੇ ਫੋਨ ਕਰਕੇ ਜਾਣਕਾਰੀ ਦਿਓ। ਅਸੀਂ ਨਹੀਂ ਕਰ ਸਕਦੇ। ਜੇਕਰ ਉਸ ਸਮੇਂ ਪੁਲਿਸ ਮੁਲਾਜ਼ਮ ਆਪਣੇ ਅਧਿਕਾਰੀਆਂ ਨੂੰ ਸੂਚਿਤ ਕਰਦੇ ਤਾਂ ਮੁਲਜ਼ਮ ਜਲਦ ਫੜੇ ਜਾ ਸਕਦੇ ਸਨ।
ਹੁਣ ਦੇਖਣਾ ਹੋਵੇਗਾ ਕਿ ਪੁਲਿਸ ਅਧਿਕਾਰੀ ਕੀ ਡਿਊਟੀ ਤੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ ਜਾਂਚ ਕਰਦੇ ਹਨ। ਪੁਲਿਸ ਜਾਂਚ ਵਿੱਚ ਜੁਟੀ ਅਤੇ ਸੀਸੀ ਟੀਵੀ ਤੋਂ ਇੱਕਠੀ ਕੀਤੀ ਜਾ ਰਹੀ ਹੈ, ਫੁਟੇਜ ਪੁਲਿਸ ਨੂੰ ਸੂਚਿਤ ਕਰਨ ਵਾਲੇ ਅਨੁਸਾਰ ਜਿਸ ਗੱਡੀ 'ਚ ਔਰਤ ਨੂੰ ਕੀਤਾ ਗਿਆ। ਉਹ ਚਿੱਟੇ ਰੰਗ ਦੀ ਹੌਡਾ ਸਿਟੀ ਕਾਰ ਸੀ। ਪੁਲਿਸ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਜੇ ਨਾ ਕਾਬੂ ਆਉਂਦਾ ਇਹ ਵਿਅਕਤੀ ਤਾਂ ਹੋਣਾ ਸੀ ਵੱਡਾ ਕਾਂਡ !