ਲੁਧਿਆਣਾ : ਚੋਣਾਂ ਦੇ ਨਜ਼ਦੀਕ ਆਉਂਦੇ ਹੀ ਪੰਜਾਬ ਵਿੱਚ ਸਿਆਸੀ ਅਖਾੜਾ (Political arena in Punjab) ਭਖਦਾ ਜਾ ਰਿਹਾ ਹੈ। ਹਰ ਇੱਕ ਸਿਆਸੀ ਪਾਰਟੀ (Political party) ਆਪਣਾ ਚੋਣ ਪ੍ਰਚਾਰ (Election campaign) ਆਪਣੇ ਢੰਗ ਤਰੀਕੇ ਨਾਲ ਕਰ ਰਹੀ ਹੈ। ਇਸ ਲੜੀ ਤਹਿਤ ਦਿੱਲੀ ਦੇ ਸੀਐਮ ਤੇ ਆਮ ਆਦਮੀ ਪਾਰਟੀ (Aam Aadmi Party) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਨੇ ਪੰਜਾਬ ਦਾ ਦੋ ਦਿਨਾਂ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਹ ਅੱਜ ਲੁਧਿਆਣਾ ਪਹੁੰਚੇ ਤੇ ਉੱਥੇ ਉਦਯੋਗਪਤੀਆਂ (Entrepreneurs) ਨਾਲ ਮੁਲਾਕਾਤ ਕੀਤੀ।
ਪੰਜਾਬ ਵਿੱਚ ਵਪਾਰ ਨੂੰ ਇੱਕ ਵੱਡੇ ਪੈਮਾਨੇ ਉੱਤੇ ਲਿਜਾਣ ਲਈ ਉਨ੍ਹਾਂ ਨੇ ਕਈ ਵੱਡੇ ਵਾਅਦੇ ਕੀਤੇ। ਪੰਜਾਬ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਲੈ ਕੇ ਵੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਉੱਤੇ ਭਰੋਸਾ ਕਰਨਾ ਚਾਹੀਂਦਾ, ਅਸੀਂ ਪੰਜਾਬ ਦੇ ਹਰ ਬੇਰੁਜ਼ਗਾਰ ਨੌਜਵਾਨ ਨੂੰ ਨੌਕਰੀ ਦੇਵਾਂਗੇ।
ਦਿੱਲੀ ਦੀ ਉਦਾਹਰਣ ਦਿੰਦੇ ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਵਿੱਚ ਉਦਯੋਗ ਦੇ ਸੰਬੰਧ ਵਿੱਚ ਇੱਕ ਮਤਾ ਪਾਸ ਕੀਤਾ ਸੀ ਜਿਸ ਵਿੱਚ ਸਾਨੂੰ ਇੱਕ ਗਲਤੀ ਮਿਲੀ ਅਤੇ ਅਸੀਂ 24 ਘੰਟਿਆਂ ਦੇ ਅੰਦਰ ਆਪਣਾ ਪ੍ਰਸਤਾਵ ਵਾਪਸ ਲੈ ਲਿਆ ਅੱਜ ਤੱਕ ਕੋਈ ਵੀ ਸਰਕਾਰ ਨਹੀਂ ਆਈ ਜਿਸਨੇ 24 ਘੰਟਿਆਂ ਵਿੱਚ ਆਪਣਾ ਪ੍ਰਸਤਾਵ ਵਾਪਸ ਲੈ ਲਿਆ ਹੋਵੇ।
ਕੇਜਰੀਵਾਲ ਵੱਲੋਂ ਕੀਤੇ ਵਾਅਦੇ
ਰੁਜ਼ਗਾਰ ਦਾ ਵਾਅਦਾ ਕਰਦੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਰ ਬੱਚੇ ਨੂੰ ਨੌਕਰੀ ਦਿੱਤੀ ਜਾਣੀ ਹੈ। ਪੰਜਾਬ ਦੇ ਲੋਕਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬੀਆਂ ਨੇ ਪੂਰੀ ਦੁਨੀਆ ਵਿੱਚ ਆਪਣਾ ਸਿੱਕਾ ਜਮਾਇਆਂ ਹੈ। ਪਰ ਹੁਣ ਪੰਜਾਬ ਦਾ ਸਿਸਟਮ ਇੰਨਾ ਮਾੜਾ ਹੋ ਗਿਆ ਹੈ ਕਿ ਸਾਰੇ ਉਦਯੋਗਿਕ ਵਪਾਰੀ ਇਥੋਂ ਭੱਜ ਰਹੇ ਹਨ, ਸਾਨੂੰ ਉਨ੍ਹਾਂ ਨੂੰ ਵਾਪਸ ਲਿਆਉਣਾ ਪਵੇਗਾ। ਅਸੀਂ ਪੰਜਾਬ ਦੇ ਅੰਦਰ ਇੰਨੇ ਉਦਯੋਗ ਖੋਲ੍ਹਾਂਗੇ ਕਿ ਪੰਜਾਬੀਆਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ।