ਲੁਧਿਆਣਾ: ਜਗਰਾਉਂ ਦੇ ਲਾਜਪਤ ਰਾਏ ਰੋਡ (Lajpat Rai Road of Jagraon) 'ਤੇ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਰੇਲਵੇ ਅਧਿਕਾਰੀ ਪੁਲਿਸ ਬਲ ਨਾਲ ਨਜਾਇਜ਼ ਕਬਜ਼ਾ (Illegal occupation) ਹਟਾਉਣ ਪੁੱਜੇ। ਸਥਾਨਕ ਲੋਕਾਂ ਤੇ ਨੇੜਲੇ ਦੁਕਾਨਦਾਰਾਂ ਨੇ ਰੇਲਵੇ ਅਧਿਕਾਰੀਆਂ ਤੇ ਪੁਲਿਸ ਦਾ ਵਿਰੋਧ ਕੀਤਾ।
ਇਸ ਬਾਰੇ ਜਦੋਂ ਸਥਾਨਕ ਲੋਕਾਂ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਪੀਡਬਲਯੂਡੀ ਤੇ ਰੇਲਵੇ ਅਧਿਕਾਰੀ ਲੋਕਾਂ ਤੋਂ ਪੈਸੇ ਲੈ ਕੇ ਦੁਕਾਨਾਂ ਬਣਵਾਉਂਦੇ ਹਨ। ਬਾਅਦ ਵਿੱਚ ਵਿਭਾਗੀ ਕਾਰਵਾਈ ਆਉਣ 'ਤੇ ਇਮਾਰਤਾਂ ਢਾਹੁਣ ਦੇ ਹੁਕਮ ਦੇ ਦਿੰਦੇ ਹਨ। ਇਸ ਦੌਰਾਨ ਮਹਿਲਾਵਾਂ ਤੇ ਸਥਾਨਕ ਦੁਕਾਨਦਾਰਾਂ ਨੇ ਰੇਲਵੇ ਅਧਿਕਾਰੀਆਂ ਦਾ ਜਮ ਕੇ ਵਿਰੋਧ ਕੀਤਾ। ਦੁਕਾਨਦਾਰਾਂ ਨੇ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਦੁਕਾਨਾਂ ਢਾਹੁਣ ਤੋਂ ਪਹਿਲਾਂ ਉਨ੍ਹਾਂ ਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ। ਰੇਲਵੇ ਅਧਿਕਾਰੀਆਂ ਦਾ ਵਿਰੋਧ ਕਰਨ 'ਤੇ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਗਈ ਹੈ। ਦੁਕਾਨਦਾਰਾਂ ਨੇ ਕਿਹਾ ਕਿ ਰੇਲਵੇ ਅਧਿਕਾਰੀਆਂ ਵੱਲੋਂ ਕੁੱਝ ਦੁਕਾਨਾਂ ਮਹਿਜ਼ ਸ਼ੱਕ ਦੇ ਆਧਾਰ 'ਤੇ ਨਜਾਇਜ਼ (Illegal occupation) ਹੀ ਢਾਹ ਦਿੱਤੀਆਂ ਗਈਆਂ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।