ਲੁਧਿਆਣਾ: ਭਾਰਤ ਅਤੇ ਚੀਨ ਦੀ ਸਰਹੱਦ 'ਤੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਅਤੇ ਸੋਸ਼ਲ ਮੀਡੀਆ 'ਤੇ ਲੋਕ ਚੀਨ ਦੇ ਪ੍ਰੋਡਕਟ ਬੈਨ ਕਰਨ ਦੀ ਮੰਗ ਕਰ ਰਹੇ ਹਨ। ਪਰ ਇੱਥੇ ਸਵਾਲ ਇਹ ਹੈ ਕਿ ਭਾਰਤੀ ਮੋਬਾਈਲ, ਦਵਾਈਆਂ ਅਤੇ ਟੈਕਸਟਾਈਲ ਮਾਰਕੀਟ 'ਤੇ ਚੀਨ ਦਾ ਲਗਭਗ 70-80 ਫੀਸਦੀ ਹਿੱਸਾ ਹੈ।
ਇਸ ਸਬੰਧੀ ਜਦੋਂ ਸਾਡੀ ਟੀਮ ਵੱਲੋਂ ਲੁਧਿਆਣਾ ਦੀ ਮੋਬਾਈਲ ਮਾਰਕਿਟ ਦਾ ਦੌਰਾ ਕੀਤਾ ਗਿਆ ਤਾਂ ਦੁਕਾਨਦਾਰਾਂ ਨੇ ਦੱਸਿਆ ਕਿ 80 ਫੀਸਦੀ ਸਮਾਨ ਚੀਨ ਤੋਂ ਹੀ ਨਿਰਯਾਤ ਹੁੰਦਾ ਹੈ। ਇਸ ਨੂੰ ਖਤਮ ਕਰਨਾ ਲੱਗਭੱਗ ਨਾਮੁਮਕਿਨ ਹੈ। ਦੂਜੇ ਪਾਸੇ ਲੁਧਿਆਣਾ ਵਪਾਰ ਮੰਡਲ ਦੇ ਸਟੇਟ ਸਕੱਤਰ ਮੋਹਿੰਦਰ ਅਗਰਵਾਲ ਨੇ ਦੱਸਿਆ ਕਿ ਚੀਨ ਦਾ ਭਾਰਤੀ ਮਾਰਕੀਟ 'ਤੇ ਬਹੁਤ ਵੱਡਾ ਦਬਦਬਾ ਹੈ। ਉਨ੍ਹਾਂ ਕਿਹਾ ਕਿ ਚੀਨ ਦੇ ਸਮਾਨ ਦਾ ਬਾਈਕਾਟ ਕਰਨਾ ਸੌਖਾ ਨਹੀਂ ਪਰ ਇਹ ਓਦੋਂ ਸੰਭਵ ਹੈ ਜਦੋਂ ਭਾਰਤ ਦੇ ਵਿੱਚ ਸਰਕਾਰ ਪ੍ਰੋਡਕਟ ਬਣਾਉਣ 'ਤੇ ਜ਼ੋਰ ਦੇਵੇਗੀ।
ਕੀ ਹੋ ਸਕਦੇ ਹਨ ਚਾਈਨਾ ਦੇ ਪ੍ਰੋਡਕਟ ਬੈਨ ? ਮੋਹਿੰਦਰ ਅਗਰਵਾਲ ਨੇ ਕਿਹਾ ਕਿ ਚੀਨ ਦੇ ਸਮਾਨ ਨੂੰ ਜੇਕਰ ਛੱਡਣਾ ਹੈ ਤਾਂ ਉਸ ਦੀ ਸ਼ੁਰੂਆਤ ਘਰ ਤੋਂ ਕਰਨੀ ਪਵੇਗੀ, ਭਾਰਤ ਨੂੰ ਆਤਮ ਨਿਰਭਰ ਬਣਨਾ ਪਵੇਗਾ। ਉਨ੍ਹਾਂ ਕਿਹਾ ਕਿ 'ਮੇਕ ਇਨ ਇੰਡੀਆ' ਪ੍ਰੋਜੈਕਟ ਨੂੰ ਕਾਮਯਾਬ ਬਣਾਉਣ ਪਵੇਗਾ ਤੇ ਲੇਬਰ ਵੱਧ ਤੋਂ ਵੱਧ ਪੈਦਾ ਕਰਨੀ ਹੋਵੇਗੀ। ਇਹ ਸਭ ਕਰਨ ਤੋਂ ਬਾਅਦ ਹੀ ਇਹ ਸੰਭਵ ਹੋ ਸਕਦਾ ਹੈ ਕਿ ਚੀਨ ਦੇ ਪ੍ਰੋਡਕਟਾਂ 'ਤੇ ਅਸੀਂ ਪਾਬੰਦੀਆਂ ਲਾ ਸਕੀਏ।
ਕੀ ਹੋ ਸਕਦੇ ਹਨ ਚਾਈਨਾ ਦੇ ਪ੍ਰੋਡਕਟ ਬੈਨ ? ਦੱਸਣਯੋਗ ਹੈ ਕਿ ਸੋਮਵਾਰ ਦੀ ਦਰਮਿਆਨੀ ਰਾਤ ਗਲਵਾਨ ਨਦੀ ਦੇ ਦੱਖਣ ਕੰਢੇ ਉੱਤੇ ਹੋਈ ਹਿੰਸਕ ਝੜਪ ਵਿੱਚ 20 ਭਾਰਤੀ ਸੈਨਿਕ ਸ਼ਹੀਦ ਹੋਏ ਸਨ। ਫੌਜੀਆਂ ਦੀ ਸ਼ਹਾਦਤ ਨੇ ਭਾਰਤ ਵਾਸੀਆਂ 'ਚ ਚੀਨ ਲਈ ਰੋਸ ਪੈਦਾ ਕਰ ਦਿੱਤਾ ਹੈ। ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਮੁੰਹਿਮ ਚਲਾਈ ਹੈ, ਜਿਸ 'ਚ ਉਨ੍ਹਾਂ ਚੀਨ ਦੇ ਪ੍ਰੋਡਕਟ ਦੇ ਬੈਨ ਦੀ ਗੱਲ ਆਖੀ ਹੈ। ਭਾਰਤ ਦੇ ਕਈ ਹਿੱਸਿਆ 'ਚ ਲੋਕਾਂ ਵੱਲੋਂ ਰੋਸ ਪ੍ਰਦਰਸ਼ ਵੀ ਕੀਤਾ ਜਾ ਰਿਹਾ ਹੈ।