ਲੁਧਿਆਣਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਸਿੱਖ ਯੂਥ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ। ਇਸ ਕਾਨਫਰੰਸ ਵਿੱਚ ਈਕੋ ਸਿੱਖ ਸੰਸਥਾ, ਬ੍ਰਿਟਿਸ਼ ਫੋਰਸ ਦੀ ਪਹਿਲੀ ਮਹਿਲਾ ਗੁਰਸਿੱਖ ਮਨਦੀਪ ਕੌਰ, ਰਾਸ਼ਟਰਪਤੀ ਸਨਮਾਨ ਜੇਤੂ ਗਗਨਦੀਪ ਸਿੰਘ ਖਾਲਸਾ ਸਣੇ ਕਈ ਅਹਿਮ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਮਾਗਮ ਦੇ ਪ੍ਰਬੰਧਕ ਸੁਖਦੇਵ ਸਿੰਘ ਨੇ ਦੱਸਿਆ ਕਿ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉਨ੍ਹਾਂ ਵੱਲੋਂ ਇਸ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ ਹੈ।
ਮਨਜੀਤ ਕੌਰ ਨੇ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ ਸਾਡੀ ਦਸਤਾਰ ਦੀ ਪਛਾਣ ਕੌਮਾਂਤਰੀ ਪੱਧਰ 'ਤੇ ਬਣਾਉਣ ਲਈ ਜਥੇਬੰਦੀਆਂ ਦੇ ਨਾਲ ਹਰ ਕਿਸੇ ਨੂੰ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਫੋਰਸਿਸ 'ਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਦਸਤਾਰ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮਨਦੀਪ ਕੌਰ ਨੇ ਦੱਸਿਆ ਕਿ ਕੋਈ ਵੀ ਕੰਮ ਸੌਖਾ ਨਹੀਂ ਹੁੰਦਾ, ਪਰ ਜੇਕਰ ਮਨ 'ਚ ਕਰਨ ਦਾ ਟੀਚਾ ਹੋਵੇ ਤਾਂ ਰਾਹ 'ਚ ਕੋਈ ਵੀ ਰੋੜਾ ਨਹੀਂ ਆਉਂਦਾ।