ਲੁਧਿਆਣਾ:ਪੰਜਾਬ ਵਿੱਚ ਬਿਜਲੀ ਸੰਕਟ ਤੋਂ ਬਾਅਦ ਪਾਵਰ ਕਾਰਪੋਰੇਸ਼ਨ ਵੱਲੋਂ ਵੱਡੀਆਂ ਇੰਡਸਟਰੀਆਂ ਨੂੰ 2 ਦਿਨ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਤੋਂ ਬਾਅਦ ਇੰਡਸਟਰੀਲਿਸਟ ਭੜਕ ਗਏ ਹਨ ਅਤੇ ਪਾਵਰ ਕਾਰਪੋਰੇਸ਼ਨ ਦੇ ਇਸ ਫ਼ੈਸਲੇ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰ ਰਹੇ ਹਨ। ਲੁਧਿਆਣਾ ਏਸ਼ੀਆ ਦੀ ਸਭ ਤੋਂ ਵੱਡੀ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਰ ਦੇ ਪ੍ਰਧਾਨ ਨੇ ਕਿਹਾ ਕਿ ਜਿਨ੍ਹਾਂ ਅਫਸਰਾਂ ਕਰਕੇ ਪੰਜਾਬ ਅੱਜ ਇਸ ਸਮੱਸਿਆ ਨਾਲ ਜੂਝ ਰਿਹਾ ਹੈ ਉਨ੍ਹਾਂ ਨੂੰ ਤੁਰੰਤ ਬਰਖਾਸਤ ਕਰ ਦੇਣਾ ਚਾਹੀਦਾ ਹੈ।
ਇੰਡਸਟਰੀ 2 ਦਿਨ ਬੰਦ ਕਰਨ ਦੇ ਫ਼ੈਸਲੇ ਤੋਂ ਭੜਕੇ ਇੰਡਸਟਰੀ ਮਾਲਕ ਇਹ ਵੀ ਪੜੋ: ਮਾਨਸਾ: ਕਿਸਾਨਾਂ ਨੇ ਵਧ ਰਹੀ ਮਹਿੰਗਾਈ ਖ਼ਿਲਾਫ ਕੀਤਾ ਪ੍ਰਦਰਸ਼ਨ
ਯੂਸੀਪੀਐਮਏ ਦੇ ਪ੍ਰਧਾਨ ਡੀਐਸ ਚਾਵਲਾ ਨੇ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ, ਪਰ ਜਿੰਨੀ ਪੰਜਾਬ ਵਿਚ ਬਿਜਲੀ ਵੰਡ ਰਹੀ ਹੈ ਓਨੀ ਹੀ ਡਿਮਾਂਡ ਹੈ ਤਾਂ ਇਸ ਪਿੱਛੇ ਕੀ ਕਾਰਨ ਹੈ ਇਸ ਲਈ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਪਾਵਰ ਕਾਰਪੋਰੇਸ਼ਨ ਵੱਲੋਂ ਉਨ੍ਹਾਂ ਨੂੰ ਅਚਨਚੇਤ ਇਹ ਮੈਸੇਜ ਕਰਕੇ ਦੱਸਿਆ ਜਾਂਦਾ ਹੈ ਕਿ 2 ਦਿਨ ਇੰਡਸਟਰੀ ਬੰਦ ਰਹੇਗੀ ਅਤੇ ਤਿੰਨ ਘੰਟੇ ਪਹਿਲਾਂ ਇਹ ਮੈਸੇਜ ਕੀਤਾ ਜਾਂਦਾ ਹੈ ਪਹਿਲਾਂ ਕਿਹਾ ਜਾਂਦਾ ਹੈ ਕਿ ਗਰਿੱਡ 2 ਅਤੇ 3 ਇੰਡਸਟਰੀਆਂ ਨੂੰ ਬੰਦ ਕੀਤਾ ਜਾਵੇਗਾ ਅਤੇ ਫਿਰ ਇੱਕ ਨੂੰ ਵੀ ਸ਼ਾਮਿਲ ਕਰ ਲਿਆ ਜਾਂਦਾ ਹੈ। ਇਸ ਕਰਕੇ ਵੱਡੀ ਕਨਫਿਊਜ਼ਨ ਪਾ ਦਿੱਤੀ ਗਈ ਹੈ ਜਿਸ ਕਰਕੇ ਇੰਡਸਟਰੀਲਿਸਟ ਪ੍ਰੇਸ਼ਾਨ ਹਨ।
ਉਹਨਾਂ ਕਿਹਾ ਕਿ ਛੋਟੀਆਂ ਇੰਡਸਟਰੀਆਂ ਨੂੰ ਤੋਂ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ ਪਰ ਛੋਟੀਆਂ ਇੰਡਸਟਰੀਆਂ ਆਪਣਾ ਮਾਲ ਤਿਆਰ ਕਰਕੇ ਵੱਡੀਆਂ ਇੰਡਸਟਰੀਆਂ ਨੂੰ ਹੀ ਦਿੰਦੀਆਂ ਨੇ ਜੇਕਰ ਵੱਡੀਆਂ ਇੰਡਸਟਰੀਆਂ ਨਹੀਂ ਚੱਲਣਗੀਆਂ ਤਾਂ ਛੋਟੀ ਇੰਡਸਟਰੀ ਵੀ ਕੀ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਹ ਇਕ ਪੂਰੀ ਚੇਨ ਕੰਮ ਕਰਦੀ ਹੈ ਜੇਕਰ ਚੀਨ ਚੋਂ ਕੁਝ ਵੀ ਹਿੱਸਾ ਕੱਟ ਦਿੱਤਾ ਜਾਵੇ ਤਾਂ ਉਹ ਨਿਰੰਤਰ ਕੰਮ ਨਹੀਂ ਕਰ ਸਕੇਗੀ।
ਇਹ ਵੀ ਪੜੋ: ਅੱਤਵਾਦ ਪੀੜ੍ਹਤ ਪਰਿਵਾਰ: ਚਾਰ ਭੈਣਾਂ ਜੋ ਅੱਜ ਵੀ ਭੋਗ ਰਹੀਆਂ ਸੰਤਾਪ