ਲੁਧਿਆਣਾ:ਗੁਰਸਾਂਝ ਸਿੰਘ ਨੇ ਸਭ ਤੋਂ ਛੋਟੀ ਉਮਰ ਵਿਚ ਇੰਡੀਆ ਬੁੱਕ ਆਫ ਰਿਕਾਰਡ (India Book of Records) ਬਣਾਇਆ ਹੈ। 2 ਸਾਲ ਤੋਂ ਘੱਟ ਉਮਰ ਵਿਚ ਹੀ ਵਿਚ ਕਈ ਰਿਕਾਰਡ ਬਣਾ ਚੁੱਕਾ ਹੈ।
'ਕਈ ਰਿਕਾਰਡ ਬਣਾ ਚੁੱਕਿਆ'
ਕ੍ਰਿਸ਼ਨਾ ਨਗਰ ਦੇ 1 ਸਾਲ ਅਤੇ 10 ਮਹੀਨੇ ਦੇ ਸਭ ਤੋਂ ਘੱਟ ਉਮਰ ਦੇ ਗੁਰਸਾਂਝ ਸਿੰਘ ਵੱਲੋਂ ਤੀਜੀ ਵਾਰ ਕਲਾਮਸ ਵਰਲਡ ਰਿਕਾਰਡ ਬੁੱਕ ਵਿੱਚ ਆਪਣੀ ਕਾਬਲੀਅਤ ਸਦਕਾ ਨਾਮ ਦਰਜ ਕਰਵਾ ਕੇ ਵਰਲਡ ਰਿਕਾਰਡ ਬਣਿਆ ਹੈ।ਉਸ ਦੇ ਪਿਤਾ ਡਾ. ਦਪਿੰਦਰ ਸਿੰਘ ਨੇ ਦੱਸਿਆਂ ਕਿ ਗੁਰਸਾਂਝ ਸਿੰਘ ਵੱਲੋਂ ਪਹਿਲਾਂ ਇੰਡੀਆ ਬੁੱਕ ਆਫ ਰਿਕਾਰਡਿੰਗ ਅਤੇ ਅੰਤਰਾਸ਼ਟਰੀ ਬੁੱਕ ਆਫ ਰਿਕਾਰਡਸ (International Book of Records) ਪਹਿਲਾ ਹੀ ਨਾਮ ਦਰਜ ਕਰਵਾ ਚੁੱਕਾ ਹੈ ਹੁਣ ਉਸ ਨੇ ਪਹਿਲਾ ਸਥਾਨ ਹਾਸਿਲ ਕਰਦੇ ਹੋਏ ਗੋਲਡ ਮੈਂਡਲ ਦਾ ਤਗ਼ਮਾ ਹਾਸਿਲ ਕੀਤਾ ਹੈ।
ਛੋਟੀ ਉਮਰ 'ਚ ਬਣਾਇਆ ਇੰਡੀਆ ਬੁੱਕ ਆਫ ਰਿਕਾਰਡ ਕੀ ਹੈ ਗੁਰਸਾਂਝ ਦੀ ਖਾਸੀਅਤ
ਇਹ ਰਿਕਾਰਡ ਹਾਸਿਲ ਕਰਨ ਲਈ ਐਨੀਮਲ ,ਵਹੀਕਲ , ਫਰੂਟਸ , ਵੇਜੀਟੇਬਲ , ਕਾਰਟੂਨ , ਕਰੈਕਟਰ , ਨੰਬਰਸ , ਮਾਊਜਿਕਲ ਇਨਸਟਰੂਮੈਂਟਸ , ਕਲਰਸ ਦੀ ਪਹਿਚਾਣ ਅਤੇ ਚਿੱਤਰਕਾਰੀ ਕਰਕੇ ਇਹ ਰਿਕਾਰਡ ਹਾਸਿਲ ਕੀਤਾ ਹੈ।ਇਸ ਦੀ ਮਾਤਾ ਨਵਦੀਪ ਕੌਰ ਨੇ ਦੱਸਿਆ ਕਿ ਬੱਚਾ ਜਿਹੜੀ ਚੀਜ ਇੱਕ ਵਾਰ ਦੇਖ ਲੈਂਦਾ ਹੈ ਜਾਂ ਸੁਣ ਲੈਂਦਾ ਹੈ ਉਸ ਦੀ ਇਹ ਆਪਣੇ ਦਿਮਾਗ ਵਿੱਚ ਅਮਿਟ ਛਾਪ ਬਣਾ ਲੈਂਦਾ ਹੈ ਅਤੇ ਫਿਰ ਉਸ ਨੂੰ ਫਿਰ ਭੁਲਦਾ ਨਹੀਂ। ਇਸ ਦੇ ਮਾਂ ਪਿਉ ਨੇ ਦੱਸਿਆ ਕਿ ਸਾਡੇ ਬੱਚੇ ਤੇ ਬਹੁਤ ਹੀ ਉਮੀਦਾਂ ਹਨ ਕਿ ਵੱਡੇ ਹੋ ਕੇ ਪੰਜਾਬ ਅਤੇ ਦੇਸ਼ ਦਾ ਨਾਮ ਸਾਰੇ ਦੁਨੀਆਂ ਵਿੱਚ ਨਾਮ ਰਸ਼ਨ ਕਰੇਗਾ।
ਕਿਹੜੇ-ਕਿਹੜੇ ਬਣਾ ਚੁੱਕਾ ਕੀਰਤੀਮਾਨ
ਜਿਸ ਵਿਚ ਇੰਡੀਆ ਬੁੱਕ ਆਫ ਰਿਕਾਰਡ, ਇੰਟਰਨੈਸ਼ਨਲ ਬੁੱਕ ਆਫ ਵਰਲਡ ਰਿਕਾਰਡ, ਕਲਾਮਸ ਵਰਲਡ ਰਿਕਾਰਡ ਵਰਗੇ ਕਈ ਕੀਰਤੀਮਾਨ ਸਥਾਪਿਤ ਕਰ ਚੁੱਕਾ ਹੈ। ਉਸ ਦੇ ਪਰਿਵਾਰਕ ਮੈਂਬਰ ਉਸ ਸੀ ਇਸ ਉਪਲਬਧੀ ਤੋਂ ਖੁਸ਼ ਹਨ ਅਤੇ ਉਸ ਤੇ ਮਾਣ ਮਹਿਸੂਸ ਕਰਦੇ ਨੇ, ਹਾਲਾਂਕਿ ਗੁਰਸਾਂਝ ਫਿਲਹਾਲ ਜ਼ਿਆਦਾ ਬੋਲਦਾ ਨਹੀਂ ਉਸ ਦੇ ਪਰਿਵਾਰ ਨੇ ਕਿਹਾ ਕਿ ਇਹ ਬੱਚਾ ਜੋ ਵੀ ਦੇਖਦਾ ਹੈ ਉਸ ਨੂੰ ਕਦੇ ਭੁੱਲਦਾ ਨਹੀਂ ਅਤੇ ਇਸ ਦੀ ਮੈਮਰੀ ਬਹੁਤ ਸ਼ਾਰਪ ਹੈ।
ਇਹ ਵੀ ਪੜੋ:5 ਜਨਵਰੀ 2022 ਦੇ ਦਿਨ ਨੂੰ ਲਿਖਿਆ ਜਾਵੇਗਾ ਕਾਲੇ ਅੱਖਰਾਂ ਨਾਲ- ਭਾਜਪਾ ਪ੍ਰਧਾਨ