ਲੁਧਿਆਣਾ:ਕੋਰੋਨਾ ਦੀ ਦੂਜੀ ਲਹਿਰ ਤੇਜੀ ਨਾਲ ਫੈਲ ਰਹੀ ਹੈ ਜਿਸ ਕਾਰਨ ਸਰਕਾਰ ਤੇ ਪ੍ਰਸ਼ਾਸਨ ਸਖਤ ਹੋਣ ਦੀ ਗੱਲ ਕਹਿ ਰਿਹਾ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਨਿਯਮਾਂ ਦੀ ਪਾਲਣਾ ਕਰਨ। ਉਥੇ ਹੀਜ਼ਿਲ੍ਹੇ ’ਚ ਕੋਰੋਨਾ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਸ਼ਹਿਰ ’ਚ ਵਿਆਹ ਵਿੱਚ 150 ਤੋਂ ਵਧੇਰੇ ਇਕੱਠ ਕੀਤਾ ਗਿਆ ਜਦਕਿ ਪੁਲਿਸ ਨੇ ਸਿਰਫ਼ 20 ਲੋਕਾਂ ਦੇ ਇਕੱਠ ਨੂੰ ਇਜ਼ਾਜਤ ਦਿੱਤੀ ਹੈ। ਜਿਹਨਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲੁਧਿਆਣਾ ’ਚ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਵਿਆਹ ’ਚ 150 ਤੋਂ ਵੱਧ ਕੀਤਾ ਇਕੱਠ ਇਹ ਵੀ ਪੜੋ: 2 ਮਈ ਨੂੰ ਚਾਰ ਸੂਬਿਆਂ ਦੇ ਚੋਣ ਨਤੀਜੇ, ਕਿੱਥੇ ਕਿਸ ਦੀ ਬਣੇਗੀ ਸਰਕਾਰ ?
ਇਸ ਮੌਕੇ ਏਸੀਪੀ ਵਰਿਆਮ ਸਿੰਘ ਨੇ ਲੋਕਾਂ ਨੂੰ ਕੀਤੀ ਅਪੀਲ ਕਰ ਕਿਹਾ ਜੇ ਆਪਣੇ ਪਰਿਵਾਰ ਲਈ ਨਹੀਂ ਤਾਂ ਦੇਸ਼ ਲਈ ਹੀ ਸੁਧਰ ਜਾਓ। ਕੋਰੋਨਾ ਮਹਾਂਮਾਰੀ ਦਾ ਖਤਰਾ ਵਧਦਾ ਜਾ ਰਿਹਾ ਹੈ, ਉਹਨਾਂ ਨੇ ਕਿਹਾ ਕਿ ਲੁਧਿਆਣਾ ਵਿੱਚ ਬੀਤੇ 24 ਘੰਟਿਆਂ ਦੌਰਾਨ 1350 ਨਵੇਂ ਮਾਮਲੇ ਸਾਹਮਣੇ ਆਏ ਸਨ ਜਦਕਿ 18 ਲੋਕਾਂ ਦੀ ਮੌਤ ਹੋ ਗਈ ਸੀ, ਪਰ ਲੋਕ ਅਜੇ ਵੀ ਅਣਗਹਿਲੀਆਂ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਇੱਕ ਵਿਆਹ ਦੇ ਦੌਰਾਨ ਡੇਢ ਸੋ ਤੋਂ ਜ਼ਿਆਦਾ ਵਿਅਕਤੀਆਂ ਦਾ ਇਕੱਠ ਸੀ ਅਤੇ ਬਹੁਤੀ ਗਿਣਤੀ ਵਿੱਚ ਲੋਕ ਬਿਨਾਂ ਮਾਸਕ ਤੋਂ ਵੀ ਨਜ਼ਰ ਆਏ। ਜਦੋਂ ਮੀਡੀਆ ਨੇ ਆ ਕੇ ਕੈਮਰਾ ਘੁਮਾਇਆ ਤਾਂ ਲੋਕ ਭੱਜਦੇ ਨਜ਼ਰ ਆਏ।
ਇਹ ਵੀ ਪੜੋ: ਪੰਜਾਬ 'ਚ 15 ਮਈ ਤੱਕ ਵਧਿਆ ਨਾਈਟ ਕਰਫਿਊ