ਲੁਧਿਆਣਾ:ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ (Simranjit Singh Bains) ਨੇ ਕਾਂਗਰਸ ਵਿੱਚ ਚੱਲ ਰਹੇ ਕਾਟੋ ਕਲੇਸ਼ ਬਾਰੇ ਕਿਹਾ ਹੈ ਕਿ ਇਹ ਕਾਂਗਰਸ ਦਾ ਆਪਸੀ ਮਾਮਲਾ ਹੈ ਪਰ ਇਸ ਮਾਮਲੇ ਤੇ ਉਹ ਕਾਂਗਰਸ ਨੂੰ ਸਲਾਹ ਦੇਣਗੇ।ਉਨ੍ਹਾਂ ਕਿਹਾ ਕਿ ਜੇਕਰ ਆਉਂਦੇ ਸਮੇਂ ਵਿਚ ਗਵਰਨਰ ਰਾਜ ਲਾਗੂ ਹੋ ਜਾਂਦਾ ਹੈ ਤਾਂ ਕਿਸਾਨਾਂ ਦੇ ਖੇਤੀ ਕਾਨੂੰਨਾਂ (Agricultural laws) ਦੇ ਖ਼ਿਲਾਫ਼ ਜੋ ਸੰਘਰਸ਼ ਚਲਾਏ ਜਾ ਰਹੇ ਹਨ। ਉਨ੍ਹਾਂ ਨੂੰ ਵੱਡੀ ਢਾਅ ਲੱਗ ਸਕਦੀ ਹੈ।
ਸਿਮਰਜੀਤ ਬੈਂਸ ਦਾ ਕਹਿਣਾ ਹੈ ਕਿ ਹਾਲਾਂਕਿ ਇਹ ਕਾਂਗਰਸ (Congress) ਦਾ ਆਪਸੀ ਮੁੱਦਾ ਹੈ ਪਰ ਲੋਕਾਂ ਅਤੇ ਕਿਸਾਨਾਂ ਦੇ ਪੱਖ ਵਿਚ ਕਾਂਗਰਸ ਨੂੰ ਤਿੰਨ ਮਹੀਨੇ ਤੱਕ ਸਰਕਾਰ ਹੋਸ਼ ਚਲਾ ਲੈਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਚੋਣਾਂ ਕਰਵਾਉਣੀਆਂ ਜ਼ਰੂਰੀ ਹਨ ਅਤੇ ਜੇਕਰ ਚੋਣਾਂ ਨਾ ਹੋਈਆਂ ਤਾਂ ਮਾਹੌਲ ਪੰਜਾਬ ਦਾ ਬਦਲ ਸਕਦਾ ਹੈ।