ਲੁਧਿਆਣਾ:ਕੇਂਦਰੀ ਜਾਂਚ ਏਜੰਸੀ ਈਡੀ ਵੱਲੋਂ ਪੰਜਾਬ ਵਿੱਚ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀਆਂ ਦੀ ਰਿਹਾਇਸ਼ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ 6 ਕਰੋੜ ਤੋਂ ਵੱਧ ਦੀ ਨਕਦੀ ਮਿਲੀ ਹੈ।
ਇਹ ਵੀ ਪੜੋ:AAP ਨੇ ਭਗਵੰਤ ਮਾਨ ਨੂੰ ਬਣਾਇਆ CM ਉਮੀਦਵਾਰ
ਜਾਣਕਾਰੀ ਮੁਤਾਬਿਕ ਭੁਪਿੰਦਰ ਨਾਮ ਦੇ ਸ਼ਖਸ ਕੋਲੋਂ 4 ਕਰੋੜ ਰੁਪਏ ਨਕਦੀ ਤੇ ਸ਼ੱਕੀ ਲੈਣ-ਦੇਣ ਨਾਲ ਸਬੰਧਤ ਬਹੁਤ ਸਾਰੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਸੰਦੀਪ ਕਪੂਰ ਦੀ ਰਿਹਾਇਸ਼ ਤੋਂ 2 ਕਰੋੜ ਰੁਪਏ ਬਰਾਮਦ ਹੋਏ ਹਨ।
CM ਚੰਨੀ ਦੇ ਕਰੀਬੀਆਂ ਘਰੋਂ 6 ਕਰੋੜ ਰੁਪਏ ਬਰਾਮਦ ਇਹ ਵੀ ਪੜੋ:ਰਿਸ਼ਤੇਦਾਰ ਦੇ ਘਰ ਈਡੀ ਦੇ ਛਾਪੇ ’ਤੇ ਸੀਐੱਮ ਚੰਨੀ ਦਾ ਬਿਆਨ, ਕਿਹਾ...
ਕੀ ਹੈ ਮਾਮਲਾ ?
ਪੂਰਾ ਮਾਮਲਾ 2018 ਦਾ ਦੱਸਿਆ ਜਾ ਰਿਹਾ ਹੈ ਜਦੋਂ ਰੇਤ ਦੀ ਗੈਰਕਾਨੂੰਨੀ ਮਾਈਨਿੰਗ ਦੇ ਲੈਣ ਦੇਣ ’ਚ ਇਹ ਛਾਪੇਮਾਰੀ ਕੀਤੀ ਗਈ ਸੀ ਅਤੇ ਮੋਹਾਲੀ ’ਚ ਇਸ ਸਬੰਧੀ ਐਫ ਆਰ ਆਈ ਹੋਈ ਸੀ, ਹਾਲਾਂਕਿ ਇਸ ਮਾਮਲੇ ’ਚ ਗੈਰਕਨੂੰਨੀ ਮਾਈਨਿੰਗ ਬੰਦ ਕਰਵਾ ਦਿੱਤੀ ਗਈ ਸੀ, ਪਰ ਈ ਡੀ ਵਲੋਂ ਪੰਜਾਬ ਭਰ ’ਚ ਇਹ ਰੇਡ ਕੀਤੀ ਗਈ ਹੈ।
ਇਹ ਵੀ ਪੜੋ:ਈਟੀਵੀ ਭਾਰਤ ’ਤੇ ਭਗਵੰਤ ਮਾਨ ਦੀ ਮਾਤਾ ਨੇ ਦੱਸੀਆਂ ਕਈ ਦਿਲਚਸਪ ਗੱਲਾਂ !
ਹੁਣ ਤਕ 10.7 ਕਰੋੜ ਦੀ ਬਰਾਮਦਗੀ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਾਰੀ ਛਾਪੇਮਾਰੀ ਦੌਰਾਨ ਭੁਪਿੰਦਰ ਸਿੰਘ ਹਨੀ ਦੇ ਰਿਹਾਇਸ਼ੀ ਸਥਾਨਾਂ ਤੋਂ 3.9 ਕਰੋੜ ਰੁਪਏ ਹੋਰ ਬਰਾਮਦ ਕੀਤੇ। ਈਡੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਛਾਪੇਮਾਰੀ ਤੋਂ ਹੁਣ ਤੱਕ ਲਗਭਗ 10.7 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ।
ਮਾਮਲੇ ਸਬੰਧੀ ਚੰਨੀ ਦਾ ਬਿਆਨ
ਮਾਮਲੇ ਸਬੰਧੀ ਸੀਐੱਮ ਚਰਨਜੀਤ ਸਿੰਘ ਚੰਨੀ ਨੇ (Channi on raids at relative's house ) ਕਿਹਾ ਹੈ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਲੋਕਤੰਤਰ ਦੇ ਲਈ ਚੰਗਾ ਨਹੀਂ ਹੈ। ਅਸੀਂ ਇਸ ਨਾਲ ਲੜਨ ਲਈ ਤਿਆਰ ਹਾਂ। ਪੱਛਮ ਬੰਗਾਲ ਦੀਆਂ ਚੋਣਾਂ ਸਮੇਂ ਵੀ ਇਹੀ ਕੁਝ ਹੋਇਆ ਸੀ।