ਲੁਧਿਆਣਾ: ਉੱਤਰ ਭਾਰਤ ਵਿੱਚ ਜਿੱਥੇ ਇਕ ਪਾਸੇ ਠੰਢ ਲਗਾਤਾਰ ਵਧਦੀ ਜਾ ਰਹੀ ਹੈ। ਉੱਥੇ ਹੀ ਲੁਧਿਆਣਾ ਜਿਸ ਨੂੰ ਹੌਜ਼ਰੀ ਦਾ ਗੜ੍ਹ ਮੰਨਿਆ ਜਾਂਦਾ ਹੈ, ਉੱਥੇ ਗਰਮ ਕੱਪੜਿਆਂ ਦਾ ਵਪਾਰ ਪੂਰੀ ਤਰ੍ਹਾਂ ਠੱਪ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਠੰਢ ਲੇਟ ਪੈਣ ਕਰਕੇ ਗਰਮ ਕੱਪੜਿਆਂ ਦਾ ਵਪਾਰ ਇਸ ਸੀਜ਼ਨ ਮੰਦਾ ਹੀ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਸਾਨ ਅੰਦੋਲਨ ਕਰਕੇ ਨਾਈਟ ਕਰਫਿਊ ਅਤੇ ਟ੍ਰਾਂਸਪੋਰਟ ਠੱਪ ਹੋਣ ਕਰਕੇ ਉਨ੍ਹਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਵਪਾਰੀ ਵੀ ਇਸ ਸਾਲ ਸਾਮਾਨ ਖ਼ਰੀਦਣ ਨਹੀਂ ਆਏ ਹਨ।
ਨਾਈਟ ਕਰਫਿਊ ਤੇ ਟਰਾਂਸਪੋਰਟ ਬੰਦ ਹੋਣ ਕਰਕੇ ਹੌਜ਼ਰੀ ਵਪਾਰੀਆਂ ਦਾ ਹੋਇਆ ਕੰਮ-ਕਾਰ ਠੱਪ - night curfew
ਕਿਸਾਨ ਅੰਦੋਲਨ, ਨਾਈਟ ਕਰਫਿਊ ਅਤੇ ਟ੍ਰਾਂਸਪੋਰਟ ਠੱਪ ਹੋਣ ਕਰਕੇ ਵਪਾਰੀਆਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਵਪਾਰੀ ਵੀ ਇਸ ਸਾਲ ਸਾਮਾਨ ਖ਼ਰੀਦਣ ਨਹੀਂ ਆਏ ਹਨ।
ਵਪਾਰ ਮੰਡਲ ਦੇ ਜ਼ੋਨਲ ਪ੍ਰਧਾਨ ਤਜਿੰਦਰ ਸਿੰਘ ਨੇ ਦੱਸਿਆ ਕਿ ਹੌਜ਼ਰੀ ਦੇ ਵਪਾਰ ਦਾ ਇੱਕ ਸੀਜ਼ਨ ਹੁੰਦਾ ਹੈ ਅਤੇ ਜਦੋਂ ਠੰਢ ਸ਼ੁਰੂਆਤ 'ਚ ਹੀ ਪੈਣੀ ਸ਼ੁਰੂ ਹੋ ਜਾਂਦੀ ਹੈ, ਫਿਰ ਵਪਾਰ ਵੀ ਚੰਗਾ ਹੁੰਦਾ ਹੈ। ਪਰ ਇਸ ਸਾਲ ਆਖਿਰ 'ਚ ਆ ਕੇ ਠੰਢ ਪੈਣ ਕਰਕੇ ਉਨ੍ਹਾਂ ਦੇ ਵਪਾਰ ਤੇ ਕੋਈ ਬਹੁਤਾ ਚੰਗਾ ਅਸਰ ਨਹੀਂ ਪਿਆ ਹੈ। ਇਸ ਦਾ ਨੁਕਸਾਨ ਹੀ ਉਨ੍ਹਾਂ ਨੂੰ ਝੱਲਣਾ ਪਿਆ ਹੈ ਕਿਉਂਕਿ ਵਪਾਰੀ ਇਸ ਵਕਤ ਪੂਰੀ ਤਰ੍ਹਾਂ ਡਰੇ ਹੋਏ ਹਨ। ਉਨ੍ਹਾਂ ਨੂੰ ਡਰ ਹੈ ਕਿ ਕਦੇ ਵੀ ਧੁੱਪ ਨਿਕਲ ਸਕਦੀ ਹੈ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਕਰਕੇ ਟ੍ਰਾਂਸਪੋਰਟ ਠੱਪ ਹੋਣ ਕਰਕੇ ਉਨ੍ਹਾਂ ਨੂੰ ਵੱਡਾ ਨੁਕਸਾਨ ਹੋਇਆ। ਉੱਧਰ ਦੂਜੇ ਪਾਸੇ ਹੌਜ਼ਰੀ ਮੈਨੂਫੈਕਚਰਰਾਂ ਨੇ ਵੀ ਇਹ ਗੱਲ ਕਬੂਲੀ ਹੈ ਕਿ ਕੰਮਕਾਰ ਕੋਈ ਬਹੁਤਾ ਵਧੀਆ ਨਹੀਂ ਚੱਲ ਰਿਹਾ ਹੈ।
ਛੋਟੇ ਦੁਕਾਨਦਾਰਾਂ ਨੇ ਵੀ ਇਹ ਮੰਨਿਆ ਹੈ ਕਿ ਠੰਢ ਲੇਟ ਕਰਕੇ ਇਸ ਵਾਰ ਕੰਮ ਤੇ ਕਾਫੀ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਉਹ ਘੱਟ ਸਾਮਾਨ ਲੈ ਕੇ ਜਾ ਰਹੇ ਨੇ ਕਿਉਂਕਿ ਇਹ ਡਰ ਰਹਿੰਦਾ ਹੈ ਕਿ ਜਿਸ ਦਿਨ ਧੁੱਪ ਨਿਕਲ ਆਈ ਉਸੇ ਦਿਨ ਕੰਮਕਾਰ ਪੂਰੀ ਤਰ੍ਹਾਂ ਠੱਪ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿੱਚ ਫੈਸ਼ਨ ਅਤੇ ਨਵੀਂ ਆਈਟਮਾਂ ਨੂੰ ਲੈ ਕੇ ਅਪਡੇਟ ਰਹਿਣਾ ਪੈਂਦਾ ਹੈ ਇਸ ਕਰਕੇ ਪਿਛਲੇ ਸਾਲ ਦਾ ਸਾਮਾਨ ਅਗਲੇ ਸਾਲ ਨਹੀਂ ਵੇਚਿਆ ਜਾ ਸਕਦਾ।