ਲੁਧਿਆਣਾ: ਬੀਤੇ ਦੋ ਸਾਲਾਂ ਵਿੱਚ ਮਹਾਂਮਾਰੀ ਕਰਕੇ ਲੁਧਿਆਣਾ ਦੇ ਹੌਜ਼ਰੀ ਕਾਰੋਬਾਰੀਆਂ(HOSIERY BUSINESS IN LUDHIANA ) ਨੂੰ ਭਾਰੀ ਮੰਦੀ ਝੱਲਣੀ ਪੈ ਰਹੀ ਸੀ। ਅੰਦਾਜ਼ਨ ਬੀਤੇ 2 ਸਾਲਾਂ ਦੇ ਵਿੱਚ ਲੁਧਿਆਣਾ ਦੇ ਹੌਜ਼ਰੀ ਕਾਰੋਬਾਰੀਆਂ ਨੂੰ ਲਗਪਗ 500 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।
ਪਰ ਇਸ ਵਾਰ ਸਮੇਂ ਸਿਰ ਠੰਢ ਪੈਣ ਕਰਕੇ ਹੌਜ਼ਰੀ ਕਾਰੋਬਾਰੀਆਂ ਦੇ ਚਿਹਰੇ ਮੁੜ ਖਿੜੇ ਹੋਏ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਜੋ ਉਨ੍ਹਾਂ ਦਾ ਨੁਕਸਾਨ ਹੋਇਆ, ਉਹ ਇਸ ਸਾਲ ਨਹੀਂ ਹੋਵੇਗਾ। ਉਸ ਦੀ ਭਰਪਾਈ ਵੀ ਉਹ ਕਰ ਸਕਣਗੇ।
ਲੁਧਿਆਣਾ ਦੇ ਫੀਲਡਗੰਜ ਇਲਾਕੇ ਦੇ ਵਿੱਚ ਕੂਚਾ ਨੰਬਰ 9 ਦੇ ਵਿਚ ਹੋਲਸੇਲ ਹੌਜ਼ਰੀ ਕਾਰੋਬਾਰੀਆਂ ਨੇ ਕਿਹਾ ਕਿ ਬਾਜ਼ਾਰਾਂ ਵਿਚ ਰੌਣਕ ਪਰਤ ਆਈ ਹੈ।
ਠੰਢ ਦੇ ਵਧਣ ਨਾਲ ਹੀ ਵਧੇਗਾ ਕੰਮ
ਲੁਧਿਆਣਾ ਵਿੱਚ ਹੌਜ਼ਰੀ ਦੀਆਂ ਹਜ਼ਾਰਾਂ ਯੂਨਿਟਾਂ ਨੇ 2 ਲੱਖ ਤੋਂ ਵਧੇਰੇ ਲੋਕ ਸਿੱਧੇ ਅਤੇ ਅਸਿੱਧੇ ਤੌਰ 'ਤੇ ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਨਾਲ ਜੁੜੇ ਹੋਏ ਹਨ। ਬੀਤੇ 2 ਸਾਲਾਂ ਤੋਂ ਕਾਰੋਬਾਰ ਵਿੱਚ ਮੰਦੀ ਵੇਖਣ ਨੂੰ ਮਿਲ ਰਹੀ ਸੀ, ਪਰ ਇਸ ਵਾਰ ਠੰਢ ਵਧਣ ਨਾਲ ਹੌਜ਼ਰੀ ਉਦਯੋਗ ਨੂੰ ਉਤਸ਼ਾਹ ਵੀ ਮਿਲ ਰਿਹਾ ਹੈ। ਪ੍ਰੋਡਕਸ਼ਨ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਵਾਰ ਹੌਜ਼ਰੀ ਕਾਰੋਬਾਰੀਆਂ ਨੂੰ ਉਮੀਦ ਹੈ ਕਿ ਜੋ ਬੀਤੇ ਦੋ ਸਾਲਾਂ 'ਚ ਨੁਕਸਾਨ ਹੋਇਆ ਹੈ। ਉਹ ਸ਼ਾਇਦ ਇਸ ਵਾਰ ਪੂਰਾ ਹੋ ਸਕੇਗਾ।
HOSIERY BUSINESS IN LUDHIANA,ਹੌਜ਼ਰੀ ਕਾਰੋਬਾਰੀਆਂ ਦੇ ਚਿਹਰੇ ਮੁੜ ਖਿੜੇ ਹੋਏ ਹਨ ਭਾਰਤ ਦੇ ਨਾਲ ਵਿਦੇਸ਼ਾਂ 'ਚ ਵੀ ਸਪਲਾਈ ਲੁਧਿਆਣਾ ਦੇ ਵਿੱਚ ਬਣੀਆਂ ਜੈਕਟਾਂ, ਪੁਲ ਓਵਰ, ਸ਼ਾਲਾ, ਟੋਪੀਆਂ, ਜ਼ੁਰਾਬਾਂ, ਸਵੈਟਰ ਦੇ ਨਾਲ ਊਨ ਤੱਕ ਵੀ ਭਾਰਤ ਦੇ ਨਾਲ ਵਿਦੇਸ਼ਾਂ ਵਿੱਚ ਵੀ ਭੇਜੀ ਜਾ ਰਹੀ ਹੈ। ਉੱਤਰ ਭਾਰਤ ਵਿੱਚ ਖਾਸ ਕਰਕੇ ਠੰਢ ਕਾਫ਼ੀ ਵੱਧ ਪੈਂਦੀ ਹੈ, ਜਿਸ ਕਰ ਕੇ ਜੰਮੂ ਕਸ਼ਮੀਰ, ਦਿੱਲੀ, ਹਿਮਾਚਲ ਅਤੇ ਹਰਿਆਣਾ ਤੋਂ ਵੀ ਕਾਰੋਬਾਰੀ ਲੁਧਿਆਣਾ ਹੌਜ਼ਰੀ ਦੇ ਵਸਤਾਂ ਖ਼ਰੀਦਣ ਆਉਂਦੇ ਹਨ। ਇੰਨਾ ਹੀ ਨਹੀਂ ਭਾਰਤ ਤੋਂ ਬਾਹਰ ਵੀ ਲੁਧਿਆਣਾ ਦਾ ਹੌਜ਼ਰੀ(HOSIERY BUSINESS IN LUDHIANA) ਵਸਤਾਂ ਭੇਜੀਆਂ ਜਾ ਰਹੀਆਂ ਹਨ। ਖਾਸ ਕਰਕੇ ਪਾਕਿਸਤਾਨ ਦੇ ਰਸਤੇ ਅਫ਼ਗਾਨਿਸਤਾਨ ਵਿੱਚ ਵੀ ਭਾਰਤੀ ਪਾਦਰੀ ਦੇ ਪ੍ਰੋਡਕਟ ਜਾਂਦੇ ਸਨ, ਪਰ ਇਸ ਵਾਰ ਉੱਥੇ ਹਾਲਾਤ ਖ਼ਰਾਬ ਹੋਣ ਕਰਕੇ ਐਕਸਪੋਰਟ ਹੋਣ ਵਾਲਾ ਸਾਮਾਨ ਨਹੀਂ ਜਾ ਸਕੇਗਾ।
ਪਹਿਲਾਂ ਨਾਲੋਂ ਵਧੀਆਂ ਕੀਮਤਾਂ
ਲਗਾਤਾਰ ਕੱਚੇ ਮਾਲ ਦੀਆਂ ਕੀਮਤਾਂ ਵਧਣ ਕਰਕੇ ਧਾਗੇ ਦੇ ਵਿੱਚ 40 ਫ਼ੀਸਦੀ ਤੱਕ ਦਾ ਉਛਾਲ ਆਉਣ ਕਰਕੇ ਪਿਛਲੇ ਸਾਲ ਸਟਾਕ ਨਾ ਬਣਾਉਣ ਅਤੇ ਇਸ ਸਾਲ ਵੀ ਘੱਟ ਸਟਾਕ ਬਣਾਉਣ ਕਾਰਨ ਕੀਮਤਾਂ ਵਿਚ ਹਲਕਾ ਉਛਾਲ ਵੀ ਵੇਖਣ ਨੂੰ ਮਿਲ ਰਿਹਾ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਕੱਚਾ ਮਾਲ ਮਹਿੰਗਾ ਹੋਣ ਕਰਕੇ ਮਜਬੂਰੀ ਵੱਸ ਉਨ੍ਹਾਂ ਨੂੰ ਨਾ ਸਿਰਫ਼ ਪ੍ਰੋਡਕਸ਼ਨ ਘਟਾਉਣੀ ਪਈ ਹੈ, ਸਗੋਂ ਕੀਮਤਾਂ 'ਚ ਵੀ ਇਜ਼ਾਫ਼ਾ ਕਰਨਾ ਪਿਆ ਹੈ।
ਕਰੋਨਾ ਦੀ ਤੀਜੀ ਲਹਿਰ ਆਉਣ ਦਾ ਡਰ
ਲੁਧਿਆਣਾ ਦੇ ਹੌਜ਼ਰੀ ਕਾਰੋਬਾਰੀਆਂ ਨੂੰ ਕਰੋਨਾ ਦੀ ਤੀਜੀ ਲਹਿਰ ਆਉਣ ਦਾ ਵੀ ਡਰ(Traders also fear a third wave of Corona) ਹੈ। ਹੋਲਸੇਲ ਦੁਕਾਨਦਾਰਾਂ ਨੇ ਕਿਹਾ ਕਿ ਮਾਰਕੀਟ ਦੇ ਵਿੱਚ ਗਾਹਕ ਤਾਂ ਆ ਰਿਹਾ ਹੈ, ਡਿਮਾਂਡ ਵੀ ਵਧੀ ਹੈ। ਪਰ ਜੋ ਦੁਕਾਨਦਾਰ ਪਹਿਲਾਂ ਲੱਖਾਂ ਦਾ ਸਾਮਾਨ ਖ਼ਰੀਦਦੇ ਸਨ। ਉਹ ਹਜ਼ਾਰਾਂ 'ਤੇ ਆ ਗਏ ਹਨ, ਕਿਉਂਕਿ ਜਿਵੇਂ ਤੀਜੀ ਲਹਿਰ ਨੂੰ ਲੈ ਕੇ ਖ਼ਬਰਾਂ ਚੱਲ ਰਹੀਆਂ ਹਨ। ਵਪਾਰੀ ਡਰਿਆ ਹੋਇਆ ਹੈ, ਕਿਉਂਕਿ ਬੀਤੇ 2 ਸਾਲਾਂ 'ਚ ਜੋ ਨੁਕਸਾਨ ਹੋਇਆ। ਉਹ ਉਸ ਨੂੰ ਹੁਣ ਸਹਿ ਨਹੀਂ ਸਕਦਾ। ਇਸ ਕਰਕੇ ਡਿਮਾਂਡ ਦੇ ਮੁਤਾਬਿਕ ਹੀ ਉਹ ਸਟਾਫ਼ ਲਿਜਾ ਰਹੇ ਹਨ।
ਕਿਸਾਨੀ ਅੰਦੋਲਨ ਦਾ ਅਸਰ
ਲੁਧਿਆਣਾ ਦੇ ਫੀਲਡਗੰਜ ਹੌਜ਼ਰੀ ਹੋਲਸੇਲ ਦੁਕਾਨਦਾਰਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਖ਼ਤਮ ਹੋਣ ਨਾਲ ਵੀ ਉਨ੍ਹਾਂ ਦੇ ਕੰਮ 'ਤੇ ਕਾਫ਼ੀ ਪ੍ਰਭਾਵ ਪਿਆ(The end of the peasant movement also had a profound effect on their work) ਹੈ, ਕਿਉਂਕਿ ਜ਼ਿਆਦਾਤਰ ਗਾਹਕ ਕਿਸਾਨ ਹੀ ਹਨ। ਦਿੱਲੀ ਵੀ ਉਨ੍ਹਾਂ ਦਾ ਮਾਲ ਸਪਲਾਈ ਹੁੰਦਾ ਹੈ। ਅਜਿਹੇ 'ਚ ਟਰਾਂਸਪੋਰਟ ਦੀਆਂ ਕੀਮਤਾਂ ਵਧੀਆਂ ਹੋਈਆਂ ਸਨ। ਕਿਸਾਨ ਵੀ ਧਰਨੇ ਕਰਕੇ ਮਾਯੂਸ ਸਨ, ਪਰ ਉਹ ਕੇਂਦਰ ਸਰਕਾਰ ਦਾ ਧੰਨਵਾਦ ਵੀ ਕਰਦੇ ਹਨ, ਜਿਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਖ਼ਤਮ ਕਰਵਾਇਆ ਹੈ ਅਤੇ ਹੁਣ ਉਨ੍ਹਾਂ ਨੂੰ ਆਪਣੇ ਵਪਾਰ ਵਧਣ ਫੁੱਲਣ ਦੀ ਉਮੀਦ ਜਾਗੀ ਹੈ।
ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ: ਸੈਂਸੈਕਸ 200 ਅੰਕਾਂ ਤੋਂ ਵਧ ਕੇ 58,552 'ਤੇ ਪਹੁੰਚਿਆ