ਹਾਕੀ ਪ੍ਰੇਮੀਆਂ ਨੇ ਜਿੱਤ ਦੀ ਖੁਸ਼ੀ 'ਚ ਮਨਾਇਆ ਜਸ਼ਨ ਤੇ ਵੰਡੇ ਲੱਡੂ - ਰਾਸ਼ਟਰੀ ਹਾਕੀ
ਲੁਧਿਆਣਾ : ਟੋਕੀਓ ਓਲੰਪਿਕ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਵੱਲੋਂ 41 ਸਾਲਾਂ ਬਾਅਦ ਪ੍ਰਾਪਤ ਕੀਤੀ ਜਿੱਤ ਦੀ ਖ਼ੁਸ਼ੀ ਵਿੱਚ ਰਾਏਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਖੇ ਰਾਏਕੋਟ ਇਲਾਕੇ ਦੇ ਹਾਕੀ ਖਿਡਾਰੀਆਂ ਅਤੇ ਹਾਕੀ ਪ੍ਰੇਮੀਆਂ ਵੱਲੋਂ ਕੋਚ ਜੋਗਿੰਦਰ ਸਿੰਘ ਅਤੇ ਕੌਂਸਲਰ ਸੁਖਬੀਰ ਸਿੰਘ ਰਾਏ ਦੀ ਅਗਵਾਈ ਵਿੱਚ ਜਸ਼ਨ ਮਨਾਇਆ। ਇਸ ਮੌਕੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਾਬਕਾ ਰਾਸ਼ਟਰੀ ਹਾਕੀ ਖਿਡਾਰੀ ਅਤੇ ਸਾਬਕਾ ਰਾਸ਼ਟਰੀ ਹਾਕੀ ਕੋਚ ਲਛਮਣ ਸਿੰਘ ਹੇਹਰ ਅਤੇ ਜੋਗਿੰਦਰ ਸਿੰਘ ਕੋਚ ਨੇ ਆਖਿਆ ਕਿ ਟੋਕੀਓ ਓਲੰਪਿਕ ਵਿੱਚ ਹਾਕੀ ਦੀਆਂ ਪੁਰਸ ਅਤੇ ਔਰਤਾਂ ਟੀਮਾਂ ਵੱਲੋਂ ਬੇਹਤਰੀਨ ਪ੍ਰਦਰਸ਼ਨ ਕੀਤਾ ਗਿਆ, ਜਦਕਿ ਪੁਰਸ ਹਾਕੀ ਦੀ ਟੀਮ ਵੱਲੋਂ ਇਕਤਾਲੀ ਸਾਲਾ ਬਾਅਦ ਕਾਂਸੀ ਤਗ਼ਮਾ ਜਿੱਤ ਕੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।
ਹਾਕੀ ਪ੍ਰੇਮੀਆਂ ਨੇ ਜਿੱਤ ਦੀ ਖੁਸ਼ੀ 'ਚ ਮਨਾਇਆ ਜਸ਼ਨ ਤੇ ਵੰਡੇ ਲੱਡੂ