ਪੰਜਾਬ

punjab

ETV Bharat / city

ਹਿਜਾਬ ਵਿਵਾਦ: ਲੁਧਿਆਣਾ 'ਚ ਮੁਸਲਿਮ ਭੈਣਾਂ ਵੱਲੋਂ ਕੱਢਿਆ ਗਿਆ ਮਾਰਚ - Protest march by Muslim community in Ludhiana

ਹਿਜਾਬ ਦੇ ਵਿਵਾਦ ਨੂੰ ਲੈ ਕੇ ਪੂਰੇ ਦੇਸ਼ ਭਰ ਵਿੱਚ ਸਿਆਸਤ ਭਖੀ ਹੋਈ ਹੈ, ਇਸੇ ਮਾਮਲੇ ਨੂੰ ਲੈ ਕੇ ਲੁਧਿਆਣਾ ਜਾਮਾ ਮਸਜਿਦ ਵੱਲੋਂ ਮਹਿਲਾਵਾਂ ਨੂੰ ਬੁਰਕੇ ਤੇ ਹਿਜਾਬ ਪੁਆ ਕੇ ਇੱਕ ਮਾਰਚ ਕੱਢਿਆ ਗਿਆ।

ਹਿਜਾਬ ਵਿਵਾਦ:ਲੁਧਿਆਣਾ 'ਚ ਮੁਸਲਿਮ ਭੈਣਾਂ ਵੱਲੋਂ ਕੱਢਿਆ ਗਿਆ ਮਾਰਚ
ਹਿਜਾਬ ਵਿਵਾਦ:ਲੁਧਿਆਣਾ 'ਚ ਮੁਸਲਿਮ ਭੈਣਾਂ ਵੱਲੋਂ ਕੱਢਿਆ ਗਿਆ ਮਾਰਚ

By

Published : Feb 12, 2022, 1:15 PM IST

Updated : Feb 12, 2022, 2:41 PM IST

ਲੁਧਿਆਣਾ: ਹਿਜਾਬ ਦੇ ਵਿਵਾਦ ਨੂੰ ਲੈ ਕੇ ਪੂਰੇ ਦੇਸ਼ ਭਰ ਵਿੱਚ ਸਿਆਸਤ ਭਖੀ ਹੋਈ ਹੈ, ਇਸੇ ਮਾਮਲੇ ਨੂੰ ਲੈ ਕੇ ਲੁਧਿਆਣਾ ਜਾਮਾ ਮਸਜਿਦ ਵੱਲੋਂ ਮਹਿਲਾਵਾਂ ਨੂੰ ਬੁਰਕੇ ਤੇ ਹਿਜਾਬ ਪੁਆ ਕੇ ਇੱਕ ਮਾਰਚ ਕੱਢਿਆ ਗਿਆ।

ਹਿਜਾਬ ਸਾਡੀ ਆਬਰੂ ਦਾ ਹਿੱਸਾ

ਇਸ ਦੌਰਾਨ ਮੁਸਲਿਮ ਭਾਈਚਾਰੇ ਦੀਆਂ ਮਹਿਲਾਵਾਂ ਨੇ ਜੰਮ ਕੇ ਕਰਨਾਟਕਾ ਦੇ ਵਿਚ ਹੋਈ ਘਟਨਾ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇੱਕ ਸ਼ੇਰਨੀ ਸਾਰਿਆਂ 'ਤੇ ਭਾਰੀ ਪਈਆਂ ਹਨ। ਮੁਸਲਿਮ ਮਹਿਲਾਵਾਂ ਨੇ ਕਿਹਾ ਕਿ ਹਿਜਾਬ ਸਾਡੀ ਆਬਰੂ ਦਾ ਹਿੱਸਾ ਹੈ ਇਸ ਕਰਕੇ ਉਸ ਨੂੰ ਪਾਉਣ ਤੋਂ ਕਿਵੇਂ ਕੋਈ ਸਾਨੂੰ ਰੋਕ ਸਕਦਾ ਹੈ।

ਹਿਜਾਬ ਵਿਵਾਦ:ਲੁਧਿਆਣਾ 'ਚ ਮੁਸਲਿਮ ਭੈਣਾਂ ਵੱਲੋਂ ਕੱਢਿਆ ਗਿਆ ਮਾਰਚ
ਉੱਧਰ ਦੂਜੇ ਪਾਸੇ ਲੁਧਿਆਣਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਨੇ ਕਿਹਾ ਕਿ ਭਾਜਪਾ ਦੇ ਕੋਲ ਹੁਣ ਮੁੱਦੇ ਖ਼ਤਮ ਹੋ ਚੁੱਕੇ ਹਨ, ਹੁਣ ਵਿਕਾਸ ਦੀ ਗੱਲ ਤਾਂ ਨਹੀਂ ਕਰਦੇ ਪਰ ਧਰਮਾਂ ਦੇ ਵਿੱਚ ਵਖਰੇਵੇਂ ਪਾ ਕੇ ਵੋਟ ਬੈਂਕ ਦੀ ਰਾਜਨੀਤੀ ਕਰ ਰਹੇ ਹਨ।
ਹਿਜਾਬ ਵਿਵਾਦ:ਲੁਧਿਆਣਾ 'ਚ ਮੁਸਲਿਮ ਭੈਣਾਂ ਵੱਲੋਂ ਕੱਢਿਆ ਗਿਆ ਮਾਰਚ

ਹਰ ਧਰਮ ਨੂੰ ਆਪਣਾ ਪਹਿਰਾਵਾ ਪਾਉਣ ਦਾ ਹੱਕ

ਉਨ੍ਹਾਂ ਕਿਹਾ ਕਿ ਪੰਜ ਸੂਬਿਆਂ ਵਿਚ ਚੋਣਾਂ ਨੇ ਅਤੇ ਅਜਿਹੇ ਹੱਥਕੰਡੇ ਅਪਨਾਉਣਾ ਭਾਜਪਾ ਦੀ ਰਵਾਇਤ ਰਹੀ ਹੈ, ਉਨ੍ਹਾਂ ਨੇ ਸਿੱਧੇ ਤੌਰ 'ਤੇ ਇਸ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਅਤੇ ਕਿਹਾ ਕਿ ਫਿਰਕਾਪ੍ਰਸਤੀ ਫੈਲਾਉਣ ਦੀ ਕੋਸ਼ਿਸ਼ ਭਾਰਤ 'ਚ ਕੀਤੀ ਜਾ ਰਹੀ ਹੈ ਪਰ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ।

ਹਿਜਾਬ ਵਿਵਾਦ:ਲੁਧਿਆਣਾ 'ਚ ਮੁਸਲਿਮ ਭੈਣਾਂ ਵੱਲੋਂ ਕੱਢਿਆ ਗਿਆ ਮਾਰਚ

ਸ਼ਾਹੀ ਇਮਾਮ ਨੇ ਕਿਹਾ ਕਿ ਜਦੋਂ ਹਰ ਧਰਮ ਨੂੰ ਆਪਣੇ ਮੁਤਾਬਕ ਪਹਿਰਾਵਾ ਪਾਉਣ ਦੀ ਇਜਾਜ਼ਤ ਹੈ ਤਾਂ ਮੁਸਲਿਮ ਭੈਣਾਂ ਦੇ ਪਹਿਰਾਵੇ ਨੂੰ ਲੈ ਕੇ ਕਿਉਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।

ਉੱਧਰ ਮੁਸਲਿਮ ਭਾਈਚਾਰੇ ਦੀਆਂ ਮਹਿਲਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਿਜਾਬ ਅਤੇ ਬੁਰਕਾ ਪਾਉਣ ਦਾ ਹੱਕ ਸੰਵਿਧਾਨ ਵੀ ਦਿੰਦਾ ਹੈ ਅਤੇ ਅਦਾਲਤ ਵੀ ਦਿੰਦੀ ਹੈ। ਇਸ ਕਰਕੇ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਚ ਰੋਕਿਆ ਨਹੀਂ ਜਾ ਸਕਦਾ।

ਉਨ੍ਹਾਂ ਨੇ ਕਿਹਾ ਕਿ ਇਹ ਸ਼ਰਮਨਾਕ ਕੰਮ ਹੈ ਕਿ ਕਿਸ ਤਰ੍ਹਾਂ ਇਕ ਇਕੱਲੀ ਲੜਕੀ ਨੂੰ ਘੇਰ ਕੇ ਉਸ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰਾਂ ਜ਼ਿੰਮੇਵਾਰ ਹਨ, ਉਹਨਾਂ ਨੇ ਇਹ ਵੀ ਕਿਹਾ ਕਿ ਉਹ ਚੋਣਾਂ ਵਿਚ ਬਾਈਕਾਟ ਕਰਨਗੀਆਂ ਨਾ ਹੀ ਵੋਟਾਂ ਪਾਉਣਗੀਆਂ ਅਤੇ ਨਾ ਹੀ ਪਾਉਣ ਦੇਣਗੀਆਂ।

ਜਾਣੋ ਪੂਰਾ ਮਾਮਲਾ...

ਕਰਨਾਟਕ ਵਿੱਚ ਹਿਜਾਬ ਵਿਵਾਦ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਮੁਸਲਿਮ ਵਿਦਿਆਰਥਣਾਂ ਨੂੰ ਹਿਜਾਬ ਪਹਿਨ ਕੇ ਕਾਲਜ ਜਾਂ ਕਲਾਸਾਂ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।

ਕੁਝ ਹਿੰਦੂ ਵਿਦਿਆਰਥੀ ਹਿਜਾਬ ਦੇ ਜਵਾਬ ਵਿਚ ਭਗਵੇਂ ਸ਼ਾਲ ਪਹਿਨ ਕੇ ਵਿਦਿਅਕ ਸੰਸਥਾਵਾਂ ਵਿਚ ਆ ਰਹੇ ਹਨ। ਇਹ ਮੁੱਦਾ ਜਨਵਰੀ ਵਿੱਚ ਉਡੁਪੀ ਦੇ ਇੱਕ ਸਰਕਾਰੀ ਕਾਲਜ ਵਿੱਚ ਸ਼ੁਰੂ ਹੋਇਆ ਸੀ। ਇੱਥੇ ਛੇ ਲੜਕੀਆਂ ਨਿਰਧਾਰਤ ਡਰੈੱਸ ਕੋਡ ਦੀ ਉਲੰਘਣਾ ਕਰਕੇ ਹਿਜਾਬ ਪਾ ਕੇ ਕਲਾਸਾਂ ਵਿੱਚ ਆਈਆਂ ਸਨ। ਇਸ ਤੋਂ ਬਾਅਦ ਕੁੰਡਾਪੁਰ ਅਤੇ ਬਿੰਦਰ ਦੇ ਕੁਝ ਹੋਰ ਕਾਲਜਾਂ ਤੋਂ ਵੀ ਅਜਿਹੇ ਮਾਮਲੇ ਸਾਹਮਣੇ ਆਏ।

ਹਿਜਾਬ ਵਿਵਾਦ:ਲੁਧਿਆਣਾ 'ਚ ਮੁਸਲਿਮ ਭੈਣਾਂ ਵੱਲੋਂ ਕੱਢਿਆ ਗਿਆ ਮਾਰਚ

ਕਰਨਾਟਕ ਦੇ ਉਡੁਪੀ ਵਿੱਚ ਸਰਕਾਰੀ ਗਰਲਜ਼ ਪ੍ਰੀ ਯੂਨੀਵਰਸਿਟੀ ਕਾਲਜ ਵਿੱਚ ਛੇ ਵਿਦਿਆਰਥਣਾਂ ਨੂੰ ਹਿਜਾਬ ਪਹਿਨਣ ਦੀ ਇਜਾਜ਼ਤ ਨਾ ਦੇਣ ਦੇ ਵਿਵਾਦ ਨੇ ਰਾਜ ਦੇ ਸਿੱਖਿਆ ਮੰਤਰੀ ਬੀ.ਸੀ. ਨਾਗੇਸ਼ ਨੇ ਇਸ ਨੂੰ "ਸਿਆਸੀ" ਚਾਲ ਕਰਾਰ ਦਿੱਤਾ ਅਤੇ ਪੁੱਛਿਆ ਕਿ ਕੀ ਵਿਦਿਅਕ ਸੰਸਥਾਵਾਂ ਧਾਰਮਿਕ ਕੇਂਦਰਾਂ ਵਿੱਚ ਬਦਲ ਗਈਆਂ ਹਨ।

ਕੁੱਲ ਮਿਲਾ ਕੇ ਇਹ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ। ਕਈ ਥਾਵਾਂ 'ਤੇ ਤਣਾਅ ਨੂੰ ਦੇਖਦੇ ਹੋਏ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਤਿੰਨ ਦਿਨਾਂ ਲਈ ਸਕੂਲ-ਕਾਲਜ ਬੰਦ ਕਰਨ ਦੇ ਹੁਕਮ ਦਿੱਤੇ ਸਨ। ਹੁਣ ਇਸ ਮਾਮਲੇ ਦੀ ਸੁਣਵਾਈ ਹਾਈ ਕੋਰਟ ਵਿੱਚ ਚੱਲ ਰਹੀ ਹੈ। ਸੁਪਰੀਮ ਕੋਰਟ 'ਚ ਵੀ ਪਟੀਸ਼ਨ ਦਾਇਰ ਕੀਤੀ ਗਈ ਹੈ।

ਇਹ ਵੀ ਪੜ੍ਹੋ:ਅੱਜ ਤੋਂ ਪੰਜਾਬ ’ਚ ਡੇਰਾ ਜਮਾਉਣਗੇ ਕੇਜਰੀਵਾਲ, ਇੱਕ ਹਫ਼ਤਾ ਘਰ-ਘਰ ਜਾਕੇ ਕਰਨਗੇ ਚੋਣ ਪ੍ਰਚਾਰ

Last Updated : Feb 12, 2022, 2:41 PM IST

ABOUT THE AUTHOR

...view details