ਲੁਧਿਆਣਾ :ਪੰਜਾਬ ਭਰ ਵਿਖੇ ਭਾਰੀ ਮੀਂਹ ਪੈ ਰਿਹਾ ਹੈ। ਜਿਸ ਦੇ ਚੱਲਦੇ ਮੌਸਮ ਵਿੱਚ ਤਬਦੀਲੀ ਆਈ ਹੈ। ਤਾਪਮਾਨ ਵਿੱਚ ਵੀ ਭਾਰੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਇਸ ਦੇ ਚੱਲਦੇ ਹੀ ਸਵੇਰ ਤੋਂ ਲਗਾਤਾਰ ਤੇਜ਼ ਬਾਰਿਸ਼ ਹੋਣ ਨਾਲ ਲੁਧਿਆਣਾ ਅੰਦਰ ਸੂਰਜ ਨਹੀਂ ਨਿਕਲਿਆ ਅਤੇ ਘੁੱਪ ਹਨੇਰਾ ਛਾਇਆ ਰਿਹਾ।
3 ਘੰਟਿਆਂ ਤੋਂ ਲਗਾਤਾਰ ਮੀਂਹ ਪੈਣ ਕਰਕੇ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ ਇਸ ਮੀਂਹ ਦੇ ਨਾਲ ਕਿਸਾਨਾਂ ਦੀ ਝੋਨੇ ਦੀ ਫਸਲ ਨੂੰ ਵੀ ਵੱਡੇ ਨੁਕਸਾਨ ਦਾ ਖ਼ਦਸ਼ਾ ਜਤਾਇਆ ਗਿਆ ਹੈ। ਕਿਉਂਕਿ ਝੋਨੇ ਦੀ ਫ਼ਸਲ ਹੁਣ ਪੱਕ ਚੁੱਕੀ ਹੈ ਅਤੇ ਵਾਢੀ ਲਈ ਤਿਆਰ ਹੈ ਪਰ ਵਾਢੀ ਤੋਂ ਪਹਿਲਾਂ ਇਸ ਤਰ੍ਹਾਂ ਤੇਜ਼ ਮੀਂਹ ਨਾਲ ਝੋਨੇ ਦੇ ਝਾੜ ਤੇ ਮਾੜਾ ਅਸਰ ਪੈ ਸਕਦਾ ਹੈ।
ਹਾਲਾਂਕਿ ਅਗਸਤ ਮਹੀਨੇ ਦੇ ਵਿੱਚ ਮੌਨਸੂਨ ਕਾਫੀ ਕਮਜ਼ੋਰ ਰਿਹਾ ਸੀ ਪਰ ਸਤੰਬਰ ਮਹੀਨੇ ਵਿੱਚ ਆਮ ਤੌਰ ਤੇ 100 ਐਮ ਐਮ ਦੇ ਕਰੀਬ ਬਾਰਿਸ਼ ਹੁੰਦੀ ਹੈ ਪਰ ਸਤੰਬਰ ਮਹੀਨੇ ਵਿੱਚ ਮੌਨਸੂਨ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਆਮ ਨਾਲੋਂ ਕਿਤੇ ਜ਼ਿਆਦਾ ਬਾਰਿਸ਼ ਹੋ ਚੁੱਕੀ ਹੈ।
ਇਸ ਦੇ ਨਾਲ ਹੀ ਪੰਜਾਬ ਦੇ ਕੁੱਝ ਜ਼ਿਲੇ ਹਨ ਜਿੱਥੇ ਘੱਟ ਮੀਂਹ ਪੈ ਰਿਹਾ ਹੈ ਮੌਸਮ ਵਿਭਾਗ ਦੇ ਮੁਤਾਬਰਕ ਚੰਡੀਗੜ੍ਹ ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਜਲੰਧਰ, ਗੁਰਦਾਸਪੁਰ, ਮੋਗਾ, ਰੂਪਨਗਰ, ਮੋਹਾਲੀ ਅਤੇ ਕੁੱਝ ਹੋਰ ਖੇਤਰਾਂ ਵਿੱਚ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਪੰਜਾਬ ਦੇ ਨਾਲ ਲੱਗਦੇ ਹੋਏ ਗੁਆਢੀ ਸੂਬੇ ਹਿਮਾਚਲ ਪ੍ਰਦੇਸ਼, ਉਤਰਾਖੰਡ, ਦੇ ਕਈ ਖੇਤਰਾਂ ਵਿੱਚ ਵੀ ਭਾਰੀ ਬਾਰਿਸ਼ ਹੋ ਰਹੀ ਹੈ।
ਇਹ ਵੀ ਪੜ੍ਹੋਂ : ਚੰਡੀਗੜ੍ਹ 'ਚ ਹੋਇਆ ਏਅਰ ਸ਼ੋਅ, ਰਾਫੇਲ ਤੇ ਚਿਨੂਕ ਨੇ ਵਿਖਾਏ ਕਰਤਬ