ਚੰਡੀਗੜ੍ਹ: ਦੋ ਸਾਧਵੀਆਂ ਦੇ ਨਾਲ ਬਲਾਤਕਾਰ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਦੀ ਪਟੀਸ਼ਨ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਣਵਾਈ ਹੋਵੇਗੀ। ਰਾਮ ਰਹੀਮ ਨੇ ਬੇਅਦਬੀ ਮਾਮਲੇ ਨੂੰ ਸੀਬੀਆਈ ਤੋਂ ਵਾਪਸ ਲੈਣ ਦੇ ਮਤੇ ਨੂੰ ਚੁਣੌਤੀ ਦਿੱਤੀ ਹੈ। ਦੱਸ ਦਈਏ ਕਿ ਇਹ ਮਤਾ ਪੰਜਾਬ ਵਿਧਾਨਸਭਾ ਚ ਪਾਸ ਕੀਤਾ ਗਿਆ ਸੀ।
ਰਾਮ ਰਹੀਮ ਦੀ ਦਲੀਲ:ਦੱਸ ਦਈਏ ਹਾਈਕੋਰਟ ਚ ਦਰਜ ਪਟੀਸ਼ਨ ਰਾਮ ਰਹੀਮ ਨੇ ਬੇਅਦਬੀ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਰਾਮ ਰਹੀਮ ਨੇ ਦਲੀਲ ਦਿੱਤੀ ਹੈ ਕਿ ਇੱਕ ਮੁਲਜ਼ਮ ਦੇ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਇਸ ਮਾਮਲੇ ਚ ਨਾਮਜ਼ਦ ਕਰ ਦਿੱਤਾ ਇਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਪ੍ਰੋਡਕਸ਼ਨ ਵਾਰੰਟ ਵੀ ਜਾਰੀ ਕੀਤਾ ਗਿਆ। ਇਸ ਦੌਰਾਨ ਐਸਆਈਟੀ ਵੱਲੋਂ ਉਸ ਕੋਲੋਂ ਸੁਨਾਰੀਆ ਜੇਲ੍ਹ ਚ ਪੁੱਛਗਿੱਛ ਵੀ ਕੀਤੀ ਗਈ। ਉਸ ਨੂੰ ਜਾਨਬੁਝ ਕੇ ਫਸਾਇਆ ਜਾ ਰਿਹਾ ਹੈ। ਉਸਦਾ ਇਹ ਵੀ ਕਹਿਣਾ ਹੈ ਕਿ ਰਾਜਨੀਤੀਕ ਹਿੱਤ ਦੇ ਚੱਲਦੇ ਮਾਮਲੇ ਦੀ ਜਾਂਚ ਨੂੰ ਸੀਬੀਆਈ ਤੋਂ ਲੈ ਕੇ ਮੁੜ ਤੋਂ ਐਸਆਈਟੀ ਨੂੰ ਦਿੱਤਾ ਗਿਆ ਹੈ।