ਲੁਧਿਆਣਾ: ਸ਼ਹਿਰ ਦੇ ਸਥਾਨਕ ਸਿਵਲ ਹਸਪਤਾਲ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ 'ਚ 19 ਸਾਲਾ ਕੁੜੀ ਦੇ ਢਿੱਡ 'ਚੋਂ ਡਾਕਟਰਾਂ ਨੇ 22x8 ਸੈਂਟੀਮੀਟਰ ਵਾਲਾ ਦਾ ਗੁੱਛਾ ਕੱਢਿਆ ਗਿਆ ਹੈ। ਇਸ ਆਪ੍ਰੇਸ਼ਨ ਨੂੰ ਕਰਨ ਵਾਲੇ ਡਾਕਟਰ ਵਰੁਣ ਸਾਗਰ ਅਤੇ ਮਿਲਨ ਵਰਮਾ ਨੇ ਦੱਸਿਆ ਕਿ ਮਾਨਸਿਕ ਤੌਰ ਤੇ ਪ੍ਰੇਸ਼ਾਨ 19 ਸਾਲ ਦੀ ਲੜਕੀ ਮਿੱਟੀ, ਰੇਤਾ ਅਤੇ ਵਾਲ ਖਾਂਦੀ ਸੀ, ਜਿਸ ਕਾਰਨ ਕੁੜੀ ਦੇ ਢਿੱਡ 'ਚ ਇਹ ਗੁੱਛਾ ਵੱਝ ਗਿਆ।
19 ਸਾਲਾ ਕੁੜੀ ਦੇ ਢਿੱਡ 'ਚੋਂ ਨਿਕਲਿਆ ਵਾਲ਼ਾਂ ਦਾ ਗੁੱਛਾ, ਪੜੋ ਹੈਰਾਨ ਕਰਨ ਵਾਲੀ ਖ਼ਬਰ
ਲੁਧਿਆਣਾ ਦੇ ਸਿਵਲ ਹਸਪਤਾਲ 'ਚ 19 ਸਾਲਾ ਕੁੜੀ ਦੇ ਢਿੱਡ 'ਚੋਂ ਡਾਕਟਰਾਂ ਨੇ 22x8 ਸੈਂਟੀਮੀਟਰ ਵਾਲਾ ਦਾ ਗੁੱਛਾ ਕੱਢਿਆ। ਆਯੁਸ਼ਮਾਨ ਭਾਰਤ ਸਿਹਤ ਯੋਜਨਾ ਦੇ ਤਹਿਤ ਕੁੜੀ ਦਾ ਡਾਕਟਰਾਂ ਵੱਲੋਂ ਮੁਫ਼ਤ 'ਚ ਇਲਾਜ ਕੀਤਾ ਗਿਆ।
ਦੱਸਣਯੋਗ ਹੈ ਕਿ ਕੁੜੀ ਦੇ ਪਰਿਵਾਰ ਨੇ ਉਸ ਨੂੰ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਈਆ ਜਿਥੇ ਟੈਸਟ ਤੋਂ ਬਾਅਦ ਪਤਾ ਚਲਿਆ ਕਿ ਕੁੜੀ ਦੇ ਢਿੱਡ 'ਚ ਅਲਸਰ ਵਰਗੀ ਗੰਭੀਰ ਗੈਸਟ੍ਰਿਕ ਈਰੋਜਨ ਦੀ ਸਮੱਸਿਆ ਹੈ। ਡਾਕਟਰਾਂ ਨੇ ਇਸਦੇ ਇਲਾਜ ਲਈ ਢਾਈ ਲੱਖ ਤੱਕ ਦਾ ਖ਼ਰਚਾ ਦੱਸਿਆ ਸੀ, ਜਿਸ ਤੋਂ ਬਾਅਦ ਪਰਿਵਾਰ ਵਾਲੀਆਂ ਨੇ ਉਸ ਦੇ ਇਲਾਜ 'ਚ ਦੇਰੀ ਕਰ ਦਿੱਤੀ।
ਕੁੜੀ ਦੀ ਸਮੱਸਿਆ ਜ਼ਿਆਦਾ ਵਧਣ 'ਤੇ ਹਸਪਤਾਲ ਦੇ ਡਾਕਟਰਾਂ ਨੇ ਆਯੁਸ਼ਮਾਨ ਭਾਰਤ ਸਿਹਤ ਯੋਜਨਾ ਦੇ ਤਹਿਤ ਕੁੜੀ ਦਾ ਮੁਫ਼ਤ 'ਚ ਇਲਾਜ ਕੀਤਾ। ਢਾਈ ਘੰਟੇ ਦੇ ਅਪਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਕੁੜੀ ਦੇ ਢਿੱਡ 'ਚੋਂ 22x8 ਸੈਂਟੀਮੀਟਰ ਬਾਲਾ ਦਾ ਗੁੱਛਾ ਕੱਢਿਆ। ਡਾਕਟਰਾਂ ਮੁਤਾਬਕ ਕੁੜੀ ਹਾਲਤ ਹੁਣ ਠੀਕ ਹੈ। ਡਾ. ਵਰੁਣ ਸਾਗਰ ਨੇ ਦੱਸਿਆ ਕਿ ਟ੍ਰਾਈਕੋਬੇਜ਼ਾਰ ਬਹੁਤ ਰੇਅਰ ਬੀਮਾਰੀ ਹੈ।