ਪੰਜਾਬ

punjab

ETV Bharat / city

'ਧਰਤੀ ਹੇਠਲਾ ਪਾਣੀ ਬਣਿਆ ਚਿੰਤਾ ਦਾ ਵਿਸ਼ਾ, ਸਰਕਾਰਾਂ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ' - ਡਾ. ਬਲਦੇਵ

ਧਰਤੀ ਹੇਠਲੇ ਪਾਣੀ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਨੇ ਜੋ ਕੀ ਇੱਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਗਰਾਊਂਡ ਵਾਟਰ ਰਿਚਾਰਜ ਸਿਸਟਮ ਵੀ ਪੰਜਾਬ ਦੇ ਵਿੱਚ ਸਭ ਤੋਂ ਮਾੜਾ ਹੈ। ਪੰਜਾਬ ਤੋਂ ਬਾਅਦ ਰਾਜਸਥਾਨ ਦਿੱਲੀ ਅਤੇ ਫਿਰ ਹਰਿਆਣਾ ਆਉਂਦੇ ਹਨ।

ਫੋਟੋ

By

Published : Jul 1, 2019, 9:08 PM IST

ਲੁਧਿਆਣਾ: ਪੰਜਾਬ 'ਚ ਧਰਤੀ ਹੇਠਲੇ ਪਾਣੀ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਨੇ ਜੋ ਕੀ ਇੱਕ ਚਿੰਤਾ ਦਾ ਵਿਸ਼ਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 'ਮਨ ਕੀ ਬਾਤ' 'ਚ ਵੀ ਗਰਾਊਂਡ ਵਾਟਰ ਸਬੰਧੀ ਗੰਭੀਰਤਾ ਜਤਾਈ ਹੈ। ਪੂਰੇ ਦੇਸ਼ ਦੇ ਵਿੱਚ ਧਰਤੀ ਹੇਠਲੇ ਪਾਣੀ ਕੱਢਣ 'ਚ ਪੰਜਾਬ ਸਭ ਤੋਂ ਪਹਲਾ ਸੂਬਾ ਹੈ। ਪੰਜਾਬ ਤੋਂ ਬਾਅਦ ਰਾਜਸਥਾਨ ਦਿੱਲੀ ਅਤੇ ਫਿਰ ਹਰਿਆਣਾ ਆਉਂਦੇ ਹਨ। ਗਰਾਊਂਡ ਵਾਟਰ ਰਿਚਾਰਜ ਸਿਸਟਮ ਵੀ ਪੰਜਾਬ ਦੇ ਵਿੱਚ ਸਭ ਤੋਂ ਮਾੜਾ ਹੈ।

ਵੀਡੀਓ

ਧਰਤੀ ਹੇਠਲੇ ਪਾਣੀ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਇਹ ਇਕ ਗੰਭੀਰ ਵਿਸ਼ਾ ਹੈ ਜਿਸ 'ਤੇ ਸਰਕਾਰਾਂ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 'ਚ ਜਿੱਥੇ ਪਹਿਲਾਂ 7400 ਦੇ ਕਰੀਬ ਮੋਟਰਾਂ ਹੁੰਦੀਆਂ ਸਨ ਉਥੇ ਹੁਣ ਉਹ ਮੋਟਰਾਂ 15 ਲੱਖ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਡ੍ਰਿਪ ਇਰੀਗੇਸ਼ਨ ਅਪਣਾਉਣ ਦੀ ਵਿਸ਼ੇਸ਼ ਲੋੜ ਹੈ, ਨਾਲ ਹੀ ਝੋਨੇ ਦਾ ਰਕਬਾ ਵੀ ਘਟਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ:'ਸੂਬੇ 'ਚ ਡੂੰਘਾ ਹੁੰਦਾ ਜਾ ਰਿਹਾ ਪਾਣੀ ਬਣਿਆ ਗੰਭੀਰ ਸਮੱਸਿਆ'

ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਪੀਣ ਵਾਲੇ ਪਾਣੀ ਲਈ ਤਰਸ ਰਹੇ ਮਰੀਜ਼

ਡਾ. ਬਲਦੇਵ ਸਿੰਘ ਨੇ ਕਿਹਾ ਕਿ ਝੋਨੇ ਦੀ ਜਗ੍ਹਾ ਗੰਨਾ ਕਪਾਹ ਅਤੇ ਮੱਕੀ ਦੀ ਫ਼ਸਲ ਦੀ ਕਾਸ਼ਤ ਵੀ ਕਿਸਾਨਾਂ ਨੂੰ ਵਧਾਉਣੀ ਚਾਹੀਦੀ ਹੈ।

ABOUT THE AUTHOR

...view details