ਲੁਧਿਆਣਾ:ਗੁਰਮਤਿ ਸੰਗੀਤ ਮਾਰਤੰਡ ਪ੍ਰੋ. ਕਰਤਾਰ ਸਿੰਘ ਨੂੰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਹਸਪਤਾਲ ਪੁੱਜ ਕੇ ਪਦਮ ਸ਼੍ਰੀ ਪੁਰਸਕਾਰ (Padma Shri Award) ਸਪੁਰਦ ਕੀਤਾ। ਪ੍ਰੋ. ਕਰਤਾਰ ਸਿੰਘ ਡੀ.ਐਮ.ਸੀ. ਹੀਰੋ ਹਾਰਟ ਲੁਧਿਆਣਾ (Ludhiana Hospital) ਦੇ ਆਈ.ਸੀ.ਯੂ. 'ਚ ਜ਼ੇਰੇ ਇਲਾਜ਼ ਹਨ, ਜਿਸ ਕਾਰਨ ਉਹ ਅਵਾਰਡ ਲੈਣ ਨਹੀਂ ਪਹੁੰਚ ਸਕੇ। ਪ੍ਰੋਫੈਸਰ ਕਰਤਾਰ ਸਿੰਘ ਨੂੰ ਕਲਾ ਦੇ ਖੇਤਰ ਵਿੱਚ ਉਨ੍ਹਾ ਦੇ ਵਡਮੁੱਲੇ ਯੋਗਦਾਨ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਵੀ ਪੜੋ:ਸਿੱਧੂ ਦੇ ਹੱਕ ’ਚ ਉੱਤਰੇ ਸੁਖਪਾਲ ਖਹਿਰਾ, ਰਾਣਾ ਗੁਰਜੀਤ ਨੂੰ ਦੱਸਿਆ ਦਲਾਲ
ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਵਿੱਚ ਬੇਟੀਆਂ ਮਨਜੀਤ ਕੌਰ ਤੇ ਸੁਖਬੀਰ ਕੌਰ, ਪੁੱਤਰ ਅਮਰਜੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ, ਨੂੰਹ ਅਮਰਜੀਤ ਕੌਰ ਤੇ ਪੋਤੇ-ਪੋਤੀਆਂ ਤੇ ਉਨ੍ਹਾਂ ਦੇ ਸੰਗੀਤ ਸ਼ਾਗਿਰਦ ਰਵਿੰਦਰ ਰੰਗੂਵਾਲ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਇਸ ਸਨਮਾਨ ਲਈ ਪ੍ਰੋ. ਕਰਤਾਰ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰੋ. ਕਰਤਾਰ ਸਿੰਘ ਨੂੰ ਉਨ੍ਹਾਂ ਦੇ ਗੁਰਬਾਣੀ ਸੰਗੀਤ ਬਾਰੇ ਸਿਧਾਂਤਕ ਪੁਸਤਕਾਂ ਲਿਖਣ, ਗੁਰਬਾਣੀ ਦਾ ਰਾਗਾਂ ਮੁਤਾਬਕ ਗਾਇਨ ਅਤੇ ਸਿਖਲਾਈ ਦੇ ਖੇਤਰ ਵਿੱਚ ਬਹੁਤ ਵੱਜਾ ਯੋਗਦਾਨ ਹੈ। ਭਾਵੇਂ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਪਹਿਲਾਂ ਵੀ ਵੱਖ-ਵੱਖ ਉੱਚ ਪੱਧਰੀ ਸਨਮਾਨਾਂ ਨਾਲ ਨਵਾਜਿਆ ਗਿਆ ਹੈ,ਪਰ ਪਦਮ ਸ਼੍ਰੀ ਸਨਮਾਨ ਸਰਵੋਤਮ ਹੈ। ਪ੍ਰੋ. ਕਰਤਾਰ ਸਿੰਘ 13 ਸਾਲ ਦੀ ਉਮਰ ਤੋਂ ਸੰਗੀਤ ਅਭਿਆਸ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪ੍ਰਸਿੱਧ ਸ਼ਾਸਤਰੀ ਸੰਗੀਤ ਦੇ ਰੂਪ 'ਤੰਤੀ ਸਾਜ਼' ਵਿੱਚ ਮੁਹਾਰਤ ਹਾਸਲ ਹੈ।
ਪ੍ਰੋ. ਕਰਤਾਰ ਸਿੰਘ ਨੂੰ ਹਸਪਤਾਲ ’ਚ ਸਪੁਰਦ ਕੀਤਾ ਪਦਮ ਸ਼੍ਰੀ ਪੁਰਸਕਾਰ ਉਨ੍ਹਾਂ ਦੀਆਂ ਸੇਵਾਵਾਂ ਨੂੰ ਮਾਣ ਦੇਣ 'ਤੇ ਸਰਕਾਰ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਦਾ ਵੀ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਪਹੁੰਚ ਕੇ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਪ੍ਰਦਾਨ ਕਰਨ ਲਈ ਵਿਸ਼ੇਸ਼ ਸ਼ੁ਼ਕਾਰਾਨਾ ਕੀਤਾ।
ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਅਤੇ ਸੰਗੀਤ ਲਈ ਟੈਗੋਰ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦਾ ਸ਼੍ਰੋਮਣੀ ਰਾਗੀ ਐਵਾਰਡ ਅਤੇ ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਸੀਨੀਅਰ ਫੈਲੋਸ਼ਿਪ ਅਵਾਰਡ ਹਾਸਲ ਕਰਨ ਦਾ ਵੀ ਮਾਣ ਪ੍ਰਾਪਤ ਹੈ। ਉਨ੍ਹਾਂ ਨੂੰ 9 ਅਕਤੂਬਰ, 2011 ਨੂੰ ਲੰਡਨ (ਯੂ.ਕੇ.) ਵਿੱਚ ਸਿੱਖ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ, ਅਤੇ ਯੂਨਾਈਟਿਡ ਕਿੰਗਡਮ ਵਿੱਚ ਸਿੱਖ ਡਾਇਰੈਕਟਰੀ ਦੁਆਰਾ ਚੋਟੀ ਦੇ 100 ਗਲੋਬਲ ਸਿੱਖਾਂ ਵਿੱਚ ਵੀ ਨਾਮਜ਼ਦ ਕੀਤਾ ਗਿਆ ਸੀ।
ਇਹ ਵੀ ਪੜੋ:ਡੇਰਾ ਪ੍ਰੇਮੀ ਬਿੱਟੂ ਕਤਲ ਕਾਂਡ ਦੀ ਜਾਂਚ ਕਰਨ ਲਈ ਤਿਆਰ ਹੋਈ CBI, ਹਾਈਕੋਰਟ ’ਚ ਦਾਖ਼ਲ ਕੀਤਾ ਜਵਾਬ
ਪ੍ਰੋ. ਸਾਹਿਬ ਦੀਆਂ ਪੰਜ ਕਿਤਾਬਾਂ ਵੀ ਹਨ, ਜਿਨ੍ਹਾਂ ਦੀਆਂ ਕੁੱਲ 40 ਹਜ਼ਾਰ ਪ੍ਰਤੀਆਂ ਹਨ, ਜੋ ਕਿ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਿਤ 'ਗੁਰਮਤਿ ਸੰਗੀਤ' 'ਤੇ ਹਨ, ਜਦੋਂ ਕਿ ਉਨ੍ਹਾਂ ਦੀਆਂ ਦੋ ਹੋਰ ਪੁਸਤਕਾਂ ਪ੍ਰਕਾਸ਼ਨ ਅਧੀਨ ਹਨ। 3 ਅਪ੍ਰੈਲ 1928 ਨੂੰ ਲਾਹੌਰ (ਪਾਕਿਸਤਾਨ) ਦੇ ਪਿੰਡ ਘੁੰਮਣਕੇ ਵਿਖੇ ਜਨਮੇ ਪ੍ਰੋ: ਕਰਤਾਰ ਸਿੰਘ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸੰਗੀਤ (ਵੋਕਲ ਅਤੇ ਇੰਸਟਰੂਮੈਂਟਲ) ਵਿੱਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕੀਤੀ ਸੀ। ਗੁਰੂ ਨਾਨਕ ਗਰਲਜ਼ ਕਾਲਿਜ ਲੁਧਿਆਣਾ ਵਿੱਚ ਉਹ ਸਾਰੀ ਉਮਰ ਸੰਗੀਤ ਵਿਭਾਗ ਦੇ ਮੁਖੀ ਰਹੇ।