ਲੁਧਿਆਣਾ: ਕੋਰੋਨਾ ਦੀ ਦੂਜੀ ਲਹਿਰ ਲਗਾਤਾਰ ਅੱਗ ਵਾਂਗ ਫੈਲਦੀ ਜਾ ਰਹੀ ਹੈ ਜਿਥੇ ਇੱਕ ਪਾਸੇ ਪੰਜਾਬ ਸਰਕਾਰ ਕੋਰੋਨਾ ਨੂੰ ਲੈ ਕੇ ਪੁਖਤਾਂ ਪ੍ਰਬੰਧ ਹੋਣ ਦੇ ਦਾਅਵੇ ਕਰ ਰਹੀ ਹੈ ਉਥੇ ਹੀ ਲੁਧਿਆਣਾ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਥੇ ਪ੍ਰਸ਼ਾਸਨ ਖੁਦ ਹੀ ਕੋਰੋਨਾ ਫੈਲਾਉਣ ਦੀ ਕੰਮ ਕਰਦਾ ਨਜ਼ਰ ਆ ਰਿਹਾ ਹੈ। ਦਰਾਅਸਰ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਇੱਕ ਗਰੀਬ ਪਰਿਵਾਰ ਕੋਰੋਨਾ ਪੌਜ਼ੀਟਿਵ ਮਰੀਜ ਦੀ ਲਾਸ਼ ਆਟੋ ਰਿਕਸ਼ਾ ਉੱਤੇ ਸਸਕਾਰ ਲਈ ਲੈ ਕੇ ਆਇਆ ਹੈ। ਇਹ ਵੀਡੀਓ ਢੋਲੇ ਵਾਲ ਸ਼ਮਸ਼ਾਨ ਘਾਟ ਦੀ ਹੈ।
ਲੁਧਿਆਣਾ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ, ਆਟੋ ’ਚ ਸਸਕਾਰ ਲਈ ਆਈ ਕੋਰੋਨਾ ਪੌਜ਼ੀਟਿਵ ਲਾਸ਼ ਇਹ ਵੀ ਪੜੋ: ਬੱਚਿਆਂ ਦੇ ਮਨੋਰੰਜਨ ਲਈ ਵਿਸ਼ੇਸ਼ ਚੈਨਲ ਈਟੀਵੀ ਬਾਲ ਭਾਰਤ ਕੱਲ੍ਹ ਹੋਵੇਗਾ ਲਾਂਚ
ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕੀ ਇੱਕ ਪਰਿਵਾਰ ਦੇ ਮੈਂਬਰ ਆਪਣੇ ਪਰਿਵਾਰਕ ਮੈਂਬਰ ਦੀ ਲਾਸ਼ ਲੈ ਕੇ ਆਟੋ ਵਿੱਚ ਸਸਕਾਰ ਕਰਨ ਲਈ ਸ਼ਮਸ਼ਾਨਘਾਟ ਵਿੱਚ ਪਹੁੰਚਦੇ ਹਨ ਅਤੇ ਉਨ੍ਹਾਂ ਦੇ ਨਾ ਕੋਈ ਪੀਪੀਈ ਕਿਟ ਪਾਈ ਹੋਈ ਹੈ ਤੇ ਨਾ ਹੀ ਸਮਾਜਿਕ ਦੂਰੀ ਦਾ ਖਿਆਲ ਰੱਖਿਆ ਜਾ ਰਿਹਾ ਹੈ। ਜਿਸ ਕਾਰਨ ਸਿਵਲ ਹਸਪਤਾਲ ’ਤੇ ਵੱਡੇ ਸਵਾਲ ਖੜੇ ਹੋ ਰਹੇ ਹਨ ਕਿ ਉਹਨਾਂ ਨੇ ਕੋਰੋਨਾ ਪੌਜ਼ੀਟਿਵ ਲਾਸ਼ ਆਖਿਰਕਾਰ ਪਰਿਵਾਰ ਨੂੰ ਕਿਵੇਂ ਦੇ ਦਿੱਤੀ। ਜਦੋਂ ਇਸ ਸਬੰਧੀ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਐਂਬੂਲੈਂਸ ਵਾਲੇ 2500 ਤੋਂ 3000 ਰੁਪਏ ਮੰਗ ਰਹੇ ਸਨ ਅਤੇ ਕੋਈ ਵੀ 500 ਰੁਪਏ ਘੱਟ ਕਰਨ ਲਈ ਤਿਆਰ ਨਹੀਂ ਸੀ, ਪਰ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਰਿਕਸ਼ੇ ਰਾਹੀਂ ਲਾਸ਼ ਲੈ ਕੇ ਆਉਣੀ ਪਈ।
ਇਨ੍ਹਾਂ ਹੀ ਨਹੀਂ ਪ੍ਰਸ਼ਾਸਨ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਵੀ ਕੋਰੋਨਾ ਟੈਸਟ ਨਹੀਂ ਕੀਤਾ ਗਿਆ ਤੇ ਨਾ ਹੀ ਉਹਨਾਂ ਨੂੰ ਏਕਾਂਤਵਾਸ ਕੀਤਾ ਗਿਆ ਹੈ। ਜਿਸ ਤੋਂ ਮਗਰੋਂ ਸਮਾਜਸਵੀ ਪੀੜਤ ਪਰਿਵਾਰ ਦੀ ਮਦਦ ਕਰਦੇ ਨਜ਼ਰ ਆਏ ਤੇ ਮ੍ਰਿਤਕ ਦਾ ਸਸਕਾਰ ਕੀਤਾ ਗਿਆ।
ਇਹ ਵੀ ਪੜੋ: ਕੋਰੋਨਾ ਖਿਲਾਫ਼ ਜੰਗ 'ਚ ਫੌਜ ਕਰੇਗੀ ਪੰਜਾਬ ਦੀ ਸਹਾਇਤਾ