ਪੰਜਾਬ

punjab

ETV Bharat / city

ਟੋਲ ਕਰਮਚਾਰੀਆਂ ਨਾਲ ਉਲਝੇ ਦਿ ਗ੍ਰੇਟ ਖਲੀ, ਕਰਮਚਾਰੀ ਨੇ ਲਗਾਇਆ ਥੱਪੜ ਮਾਰਨ ਦਾ ਇਲਜ਼ਾਮ - ਗ੍ਰੇਟ ਖਲੀ ਦੀ ਟੋਲ ਕਰਮੀਆਂ ਨਾਲ ਬਹਿਸਬਾਜ਼ੀ

ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੋਂ ਗ੍ਰੇਟ ਖਲੀ ਦੀ ਟੋਲ ਕਰਮੀਆਂ ਨਾਲ ਬਹਿਸਬਾਜ਼ੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਟੋਲ ਕਰਮਚਾਰੀ ਖਲੀ ’ਤੇ ਹਾਥਾਪਾਈ ਕਰਨ ਦਾ ਇਲਜ਼ਾਮ ਲਗਾਏ ਰਹੇ ਹਨ।

ਟੋਲ ਕਰਮਚਾਰੀਆਂ ਨਾਲ ਉਲਝੇ ਦਿ ਗ੍ਰੇਟ ਖਲੀ
ਟੋਲ ਕਰਮਚਾਰੀਆਂ ਨਾਲ ਉਲਝੇ ਦਿ ਗ੍ਰੇਟ ਖਲੀ

By

Published : Jul 12, 2022, 9:11 AM IST

Updated : Jul 12, 2022, 10:31 AM IST

ਲੁਧਿਆਣਾ:ਮਸ਼ਹੂਰ ਰੈਸਲਰ ਦਿ ਗ੍ਰੇਟ ਖਲੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ’ਚ ਟੋਲ ਪਲਾਜ਼ਾ ਵਿਖੇ ਟੋਲ ਕਰਮੀਆਂ ਅਤੇ ਉਨ੍ਹਾਂ ਵਿਚਾਲੇ ਬਹਿਸ ਹੋ ਰਹੀ ਹੈ। ਇਹ ਟੋਲ ਪਲਾਜ਼ਾ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਹੈ। ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਟੋਲ ਕਰਮੀ ਵੱਲੋਂ ਖਲੀ ’ਤੇ ਥੱਪੜ ਮਾਰਨ ਦੇ ਇਲਜ਼ਾਮ ਲਗਾਇਆ ਜਾ ਰਿਹਾ ਹੈ। ਜਦਕਿ ਦੂਜੇ ਪਾਸੇ ਖਲੀ ਇਸ ਨੂੰ ਨਕਾਰਦੇ ਹੋਏ ਨਜ਼ਰ ਆ ਰਹੇ ਹਨ।

ਵੀਡੀਓ ’ਚ ਟੋਲ ਕਰਮੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਨੇ ਉਨ੍ਹਾਂ ਤੋਂ ਆਈਕਾਰਡ ਦਿਖਾਉਣ ਨੂੰ ਕਿਹਾ ਸੀ ਜਿਸ ਤੋਂ ਬਾਅਦ ਖਲੀ ਨੇ ਉਸ ਨੂੰ ਥੱਪੜ ਮਾਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਖਲੀ ਦੀ ਗੱਡੀ ਨੂੰ ਅੱਗੇ ਜਾਣ ਤੋਂ ਰੋਕਿਆ। ਦੂਜੇ ਪਾਸੇ ਵੀਡੀਓ ਚ ਖਲੀ ਇਹ ਕਹਿੰਦੇ ਹੋਏ ਨਜਰ ਆ ਰਹੇ ਹਨ ਕਿ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ।

ਟੋਲ ਕਰਮਚਾਰੀਆਂ ਨਾਲ ਉਲਝੇ ਦਿ ਗ੍ਰੇਟ ਖਲੀ

ਮੀਡੀਆ ਰਿਪੋਰਟਾਂ ਤੋਂ ਸਾਹਮਣੇ ਆਇਆ ਹੈ ਕਿ ਖਲੀ ਨੇ ਦੱਸਿਆ ਕਿ ਉਹ ਜਲੰਧਰ ਤੋਂ ਕਰਨਾਲ ਜਾ ਰਹੇ ਸੀ। ਇਸ ਦੌਰਾਨ ਫਿਲੌਰ ਦੇ ਨੇੜੇ ਲਾਡੋਵਾਲ ਟੋਲ ਪਲਾਜਾ ’ਤੇ ਕਰਮਚਾਰੀਆਂ ਨੇ ਉਨ੍ਹਾਂ ਦੇ ਨਾਲ ਗੱਡੀ ਦੇ ਅੰਦਰ ਬੈਠ ਕੇ ਫੋਟੋ ਖਿਚਾਉਣ ਦੀ ਮੰਗ ਕੀਤੀ ਜਿਸ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਉਨ੍ਹਾਂ ਦੇ ਉਹ ਗਲਤ ਵਤੀਰਾ ਕਰਨ ਲੱਗੇ।

ਇਹ ਵੀ ਪੜੋ:ਸਕੂਟਰੀ ਸਵਾਰ ਮਹਿਲਾ ਨੂੰ ਟਰੱਕ ਚਾਲਕ ਨੇ ਬੁਰੀ ਤਰ੍ਹਾ ਕੁਚਲਿਆ, ਹੋਈ ਮੌਤ

Last Updated : Jul 12, 2022, 10:31 AM IST

ABOUT THE AUTHOR

...view details