ਲੁਧਿਆਣਾ: ਸਮਰਾਲਾ ‘ਚ ਪੈਂਦੇ ਪਿੰਡ ਲਲ ਕਲਾਂ ’ਚ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ ਹੈ। ਜਿਥੇ ਮਕਾਨ ਨੂੰ ਲੈ ਕੇ ਝਗੜੇ ਦੌਰਾਨ 11ਵੀਂ ‘ਚ ਪੜ੍ਹਦੇ ਪੋਤੇ ਨੇ ਬੇਰਹਿਮੀ ਦੇ ਨਾਲ ਆਪਣੇ ਦਾਦਾ ਦਾਦੀ ਦਾ ਤੇਜਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਸੀ।
ਇਹ ਵੀ ਪੜੋ:ਜੰਮੂ-ਕਸ਼ਮੀਰ: ਡੋਡਾ 'ਚ ਬੱਸ ਖੱਡ 'ਚ ਡਿੱਗੀ, 8 ਮੌਤਾਂ
ਪਿੰਡ ਦੇ ਵਸਨੀਕ ਗੁਰਤੇਜ ਸਿੰਘ ਮਾਂਗਟ ਅਤੇ ਮਨਜੀਤ ਸਿੰਘ ਨੇ ਦੱਸਿਆ ਕਿ ਬਜ਼ੁਰਗ ਦਰਸ਼ਨ ਸਿੰਘ ਅਤੇ ਉਹਨਾਂ ਦੀ ਪਤਨੀ ਸੁਰਿੰਦਰ ਕੌਰ ਜੋ ਕਿ ਇੱਕ ਮਕਾਨ ਦੇ ਕਮਰੇ ‘ਚ ਰਹਿੰਦੇ ਸੀ। ਇਸੇ ਮਕਾਨ ‘ਚ ਉਹਨਾਂ ਦਾ ਲੜਕਾ ਪਰਿਵਾਰ ਸਮੇਤ ਰਹਿੰਦਾ ਸੀ। ਮਕਾਨ ਨੂੰ ਲੈ ਕੇ ਪਰਿਵਾਰ ਵਿੱਚ ਝਗੜਾ ਰਹਿੰਦਾ ਸੀ। ਜਿਸ ਕਰਕੇ ਬੁੱਧਵਾਰ ਨੂੰ ਉਹਨਾਂ ਦੇ ਪੋਤੇ ਨੇ ਦਾਦਾ ਦਾਦੀ ਨੂੰ ਕਮਰੇ ‘ਚ ਬੰਦ ਕਰਕੇ ਕਤਲ ਕਰ ਦਿੱਤਾ।