ਪੰਜਾਬ

punjab

ETV Bharat / city

'ਸਰਕਾਰ ਲੋਕਾਂ ਨੂੰ ਜਾਗਰੂਕ ਕਰਦੀ ਹੈ ਪਰ ਲੋਕ ਵੀ ਯਤਨ ਕਰਨ' - effort

ਪੂਰੇ ਵਿਸ਼ਵ ਭਰ 'ਚ 31 ਮਈ ਨੂੰ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਈਟੀਵੀ ਭਾਰਤ ਨੇ ਡਾਕਟਰ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ।

ਫ਼ੋਟੋ

By

Published : May 31, 2019, 5:34 PM IST

ਲੁਧਿਆਣਾ : ਭਾਰਤ ਦੇਸ਼ 'ਚ ਹਰ ਸਾਲ 6 ਲੱਖ ਤੋਂ ਵੱਧ ਮੌਤਾਂ ਤੰਬਾਕੂ ਦੇ ਸੇਵਨ ਕਰਕੇ ਹੁੰਦੀਆਂ ਹਨ। ਇਸ ਤੰਬਾਕੂ ਦੇ ਸੇਵਨ ਦੇ ਨਾਲ ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ ਅਤੇ ਫੇਫੜਿਆਂ ਦਾ ਕੈਂਸਰ ਆਦਿ ਰੋਗ ਇਨਸਾਨ ਨੂੰ ਹੋ ਜਾਂਦੇ ਹਨ। ਆਮ ਲੋਕਾਂ 'ਚ ਇਸ ਦੀ ਜਾਗਰੂਕਤਾ ਬਣਾਉਣ ਦੇ ਲਈ ਪੂਰੇ ਵਿਸ਼ਵ 'ਚ 31 ਮਈ ਨੂੰ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾਂਦਾ ਹੈ।

ਸਰਕਾਰ ਲੋਕਾਂ ਨੂੰ ਜਾਗਰੂਕ ਕਰਦੀ ਹੈ,ਲੋਕ ਵੀ ਯਤਨ ਕਰਨ- ਡਾਕਟਰ ਹਰਪ੍ਰੀਤ ਸਿੰਘ
ਇਸ ਦੇ ਚਲਦਿਆਂ ਈਟੀਵੀ ਭਾਰਤ ਵੱਲੋਂ ਲੁਧਿਆਣਾ ਸਿਵਲ ਹਸਪਤਾਲ ਦੇ ਡਾਕਟਰ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ। ਇਸ ਗੱਲਬਾਤ 'ਚ ਉਨ੍ਹਾਂ ਨੇ ਦੱਸਿਆ ਕਿ ਤੰਬਾਕੂ ਸਿਹਤ ਲਈ ਜਾਨਲੇਵਾ ਹੈ ਅਤੇ ਇਸ ਦੀ ਜਾਗਰੂਕਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਜਾਗਰੂਕ ਕਰਨ ਲਈ ਬਹੁਤ ਯਤਨ ਕਰਦੀ ਹੈ ਪਰ ਜੇ ਲੋਕ ਆਪ ਹੀ ਨਹੀਂ ਕੁਝ ਸਮਝਣਾ ਚਾਹੁੰਦੇ ਤਾਂ ਸਰਕਾਰ ਕੀ ਕਰੇਗੀ। ਡਾਕਟਰ ਨੇ ਜਨਤਕ ਥਾਵਾਂ 'ਤੇ ਤੰਬਾਕੂ ਵਰਤਨ 'ਤੇ ਹੁੰਦੀ ਕਾਨੂੰਨੀ ਸਜ਼ਾ ਬਾਰੇ ਵੀ ਜਾਣਕਾਰੀ ਦਿੱਤੀ।

ABOUT THE AUTHOR

...view details