ਲੁਧਿਆਣਾ:ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ ਵਲੋਂ ਅੱਜ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਭਾਜਪਾ ਦਾ ਪੱਲਾ ਫੜ ਲਿਆ ਗਿਆ ਹੈ (gosha joins bjp:politics heats up in ludhiana)। ਜਿਸ ਨੂੰ ਲੈ ਕੇ ਹੁਣ ਲੁਧਿਆਣਾ ਦੇ ਅੰਦਰ ਸਿਆਸਤ ਗਰਮਾਉਂਦੀ ਜਾ ਰਹੀ ਹੈ। ਅਕਾਲੀ ਦਲ ਦੇ ਲੀਡਰ ਗੁਰਦੀਪ ਗੋਸ਼ਾ ਨੂੰ ਜਿਥੇ ਕੋਸ ਰਹੇ ਹਨ, ਉੱਥੇ ਹੀ ਭਾਜਪਾ ਗੋਸ਼ਾ ਦੇ ਭਾਜਪਾ ਅੰਦਰ ਸ਼ਾਮਲ ਹੋਣ ਤੇ ਹੋਰ ਤਾਕਤ ਮਿਲਣ ਦੀਆਂ ਗੱਲਾਂ ਕਰ ਰਹੀ ਹੈ।
ਗੋਸ਼ਾ ਵਿਕਾਊ ਮਾਲ: ਗਰੇਵਾਲ
ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਲੁਧਿਆਣਾ ਵੈਸਟ ਤੋਂ ਉਮੀਦਵਾਰ ਮਹੇਸ਼ਇੰਦਰ ਗਰੇਵਾਲ (maheshinder grewal reacts)ਨੇ ਕਿਹਾ ਹੈ ਕਿ ਗੁਰਦੀਪ ਗੋਸ਼ਾ ਲੰਬੇ ਸਮੇਂ ਤੋਂ ਟਿਕਟ ਨਾ ਮਿਲਣ ਕਰਕੇ ਨਿਰਾਸ਼ ਚੱਲ ਰਿਹਾ ਸੀ ਅਤੇ ਉਹ ਪਹਿਲਾਂ ਤੋਂ ਹੀ ਕਿਸੇ ਨਾ ਕਿਸੇ ਪਾਰਟੀ ਵਿੱਚ ਜਾਣ ਦੀ ਯੋਜਨਾ ਬਣਾ ਰਿਹਾ ਸੀ ਪਰ ਕਾਮਯਾਬ ਨਹੀਂ ਹੋ ਪਾਇਆ ਜਿਸ ਕਰਕੇ ਪਹਿਲਾਂ ਉਸ ਨੇ ਆਮ ਆਦਮੀ ਪਾਰਟੀ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਮਦਨ ਲਾਲ ਬੱਗਾ ਨੂੰ ਟਿਕਟ ਮਿਲਣ ਕਰਕੇ ਉਸ ਨੇ ਹੁਣ ਭਾਜਪਾ ਦਾ ਪੱਲਾ ਫੜ ਲਿਆ ਉਨ੍ਹਾਂ ਕਿਹਾ ਕਿ ਉਹ ਵਿਕਾਊ ਮਾਲ ਹੈ ਜਿਸ ਨੂੰ ਪਾਰਟੀ ਨੇ ਮਾਣ ਸਨਮਾਨ ਦਿੱਤਾ ਉਹਦੇ ਦਿੱਤੇ ਅਤੇ ਹੁਣ ਇਕ ਟਿਕਟ ਲਈ ਉਹ ਪਾਰਟੀ ਹੀ ਛੱਡ ਗਿਆ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਗੋਸ਼ਾ ਵਿਕਾਊ ਮਾਲ ਹੈ।