ਖੰਨਾ: ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ ਵੱਲੋਂ ‘ਮਾਤ ਭਾਸ਼ਾ ਦਿਵਸ’ ਮਨਾਇਆ ਗਿਆ। ਇਹ ਸਮਾਗਮ ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਦੀ ਸੁਯੋਗ ਅਗਵਾਈ ਹੇਠ ਆਰੰਭ ਹੋਇਆ। ਸਮਾਗਮ ਦੇ ਆਰੰਭ ਵਿੱਚ ਵਿਭਾਗ ਮੁਖੀ ਡਾ. ਸੋਮਪਾਲ ਹੀਰਾ ਨੇ ‘ਪੰਜਾਬੀ ਭਾਸ਼ਾ ਦੇ ਮਹੱਤਵ’ ਦੇ ਵਿਸ਼ੇ ਉਪਰ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ।
ਵਿਸ਼ੇ ਸੰਬੰਧੀ ਜਾਣਕਾਰੀ ਪ੍ਰਦਾਨ ਕਰਦਿਆਂ ਡਾ. ਸੋਮਪਾਲ ਹੀਰਾ ਨੇ ਕਿਹਾ ਕਿ ਵਰਤਮਾਨ ਸਮੇਂ ਵਿੱਚ ਭਾਵੇਂ ਪੰਜਾਬੀ ਭਾਸ਼ਾ ਦੀ ਸਥਿਤੀ ਜਿਆਦਾ ਮਜ਼ਬੂਤ ਨਹੀਂ ਰਹੀ ਪਰ ਇਹ ਭਾਸ਼ਾ ਆਪਣੀਆਂ ਜਮਾਂਦਰੂ ਰੂਚੀਆਂ ਕਾਰਨ ਆਪਣਾ ਭਵਿੱਖ ਵਿੱਚ ਸਥਾਨ ਹਮੇਸ਼ਾਂ ਲਈ ਕਾਇਮ ਰੱਖੇਗੀ। ਵਿਸ਼ਵੀਕਰਨ ਦੇ ਦੌਰ ਵਿੱਚ ਪੰਜਾਬੀ ਭਾਸ਼ਾ ਦਾ ਪੱਛੜ ਜਾਣਾ ਦੁੱਖਦਾ ਇੱਕ ਹੈ, ਜਿਸਦਾ ਕਾਰਨ ਅਸੀਂ ਸਾਰੇ ਹਾਂ।