ਪੰਜਾਬ

punjab

ETV Bharat / city

ਫੋਕਲ ਪੁਆਇੰਟ ਦੀਆਂ ਸੜਕਾਂ ਦੀ ਹਾਲਤ ਖਸਤਾ, ਲੋਕਾਂ ਨੇ ਟੋਇਆਂ 'ਚ ਬੂਟੇ ਲਾ ਕੇ ਕੀਤਾ ਅਨੌਖਾ ਪ੍ਰਦਰਸ਼ਨ - Dhandari Kalan Focal Point

ਲੁਧਿਆਣਾ ਦੇ ਢੰਡਾਰੀ ਕਲਾਂ ਫੋਕਲ ਪੁਆਇੰਟ ਦੀਆਂ ਖਸਤਾ ਹਾਲ ਸੜਕਾਂ ਵੱਲ ਪ੍ਰਸ਼ਾਸਨ ਦਾ ਧਿਆਨ ਖਿੱਚਣ ਲਈ ਸਮਾਜ ਸੇਵੀਆਂ ਨੇ ਸੜਕਾਂ 'ਤੇ ਪਏ ਟੋਇਆਂ ਵਿੱਚ ਬੂਟੇ ਲਗਾਏ।

Focal Point Ludhiana roads cry for repair
ਫੋਕਲ ਪੁਆਇੰਟ ਦੀਆਂ ਸੜਕਾਂ ਦੀ ਹਾਲਤ ਖਸਤਾ, ਲੋਕਾਂ ਨੇ ਟੋਟਿਆਂ 'ਚ ਬੂਟੇ ਲਾ ਕੇ ਕੀਤਾ ਅਨੌਖਾ ਪ੍ਰਦਰਸ਼ਨ

By

Published : Sep 12, 2020, 6:50 PM IST

ਲੁਧਿਆਣਾ: ਸ਼ਹਿਰ ਨੂੰ ਭਾਂਵੇ ਸਮਾਰਟ ਸਿਟੀ ਦਾ ਦਰਜ਼ਾ ਮਿਲਿਆ ਹੋਵੇ ਪਰ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਦਾ ਕੋਈ ਚੰਗਾ ਹਾਲ ਨਹੀਂ ਹੈ। ਉਦਯੋਗਿਕ ਖੇਤਰ ਕਿਸੇ ਵੀ ਸਨਅਤੀ ਸ਼ਹਿਰ ਦਾ ਦਿਲ ਹੁੰਦੇ ਹਨ ਪਰ ਲੁਧਿਆਣਾ ਦੇ ਫੋਕਲ ਪੁਆਇੰਟ ਵਿੱਚ ਬੁਨਿਆਦੀ ਢਾਂਚੇ ਦੇ ਨਾਂ 'ਤੇ ਸੜਕਾਂ ਵਿੱਚ ਵੱਡੇ ਵੱਡੇ ਟੋਟੇ ਪਏ ਹਨ।

ਫੋਕਲ ਪੁਆਇੰਟ ਦੀਆਂ ਸੜਕਾਂ ਦੀ ਹਾਲਤ ਖਸਤਾ, ਲੋਕਾਂ ਨੇ ਟੋਟਿਆਂ 'ਚ ਬੂਟੇ ਲਾ ਕੇ ਕੀਤਾ ਅਨੌਖਾ ਪ੍ਰਦਰਸ਼ਨ

ਇਨ੍ਹਾਂ ਖਸਤਾ ਹਾਲ ਸੜਕਾਂ ਵੱਲ ਧਿਆਨ ਖਿੱਚਣ ਲਈ ਸ਼ਹਿਰ ਦੇ ਕੁਝ ਸਮਾਜ ਸੇਵੀਆਂ ਨੇ ਅਨੌਖੀ ਪਹਿਲ ਕੀਤੀ ਹੈ। ਢੰਡਾਰੀ ਕਲਾਂ ਫੋਕਲ ਪੁਆਇੰਟ ਵਿਖੇ ਸੜਕਾਂ ਦੀ ਖਸਤਾ ਹਾਲਤ ਨੂੰ ਬਿਆਨ ਕਰਨ ਲਈ ਸਮਾਜ ਸੇਵੀਆਂ ਨੇ ਸੜਕਾਂ ਤੇ ਪਏ ਟੋਇਆਂ ਵਿੱਚ ਬੂਟੇ ਲਗਾ ਕੇ ਸੁਤੇ ਪ੍ਰਸ਼ਾਸ਼ਨ ਦੀਆਂ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ।

ਸਮਾਜ ਸੇਵੀ ਅਤੇ ਰਾਹਗੀਰਾਂ ਨੇ ਕਿਹਾ ਕਿ ਸੜਕਾਂ ਦੀ ਹਾਲਤ ਖਸਤਾ ਹੈ ਅਤੇ ਜਿਸ ਕਰਕੇ ਉਨ੍ਹਾਂ ਨੂੰ ਇੱਥੋਂ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਖਾਸ ਕਰਕੇ ਲੁਧਿਆਣਾ ਜਦੋਂਕਿ ਸਮਾਰਟ ਸਿਟੀ ਦੀ ਦੌੜ ਵਿੱਚ ਸ਼ਾਮਿਲ ਹੈ ਉਸ ਦੇ ਬਾਵਜੂਦ ਵੀ ਅਜਿਹੇ ਹਾਲਾਤ ਸੜਕਾਂ ਦੇ ਹਨ ਅਤੇ ਨਿੱਤ ਦਿਨ ਹਾਦਸੇ ਹੁੰਦੇ ਹਨ। ਇਸ ਦੇ ਬਾਵਜੂਦ ਪ੍ਰਸ਼ਾਸਨ ਸੁੱਤਾ ਪਿਆ ਹੈ, ਉਨ੍ਹਾਂ ਕਿਹਾ ਕਿ ਅੱਜ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਉਨ੍ਹਾਂ ਨੇ ਸੜਕਾਂ 'ਤੇ ਬੂਟੇ ਲਾਏ ਹਨ। ਉਧਰ ਰਾਹਗੀਰਾਂ ਨੇ ਵੀ ਕਿਹਾ ਕਿ ਸੜਕਾਂ ਦੀ ਹਾਲਤ ਕਾਫੀ ਖਸਤਾ ਹੈ।

ਇਸ ਮੌਕੇ ਲੋਕਾਂ ਨੇ ਕਿਹਾ ਕਿ ਇਸ ਫੋਕਲ ਪੁਆਇੰਟ ਵਿੱਚੋਂ ਰੋਜ਼ਾਨਾ ਅਰਬਾ-ਖਰਬਾ ਦਾ ਵਪਾਰ ਹੁੰਦਾ ਹੈ। ਇਸ ਦੇ ਬਾਵਜੂਦ ਵੀ ਇੱਥੋਂ ਦੀਆਂ ਸਕੜਾਂ ਦੀ ਹਾਲਤ ਖਸਤਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਵਪਾਰੀਆਂ ਦਾ ਸਮਾਨ ਇੱਥੋਂ ਜਾਂਦਾ ਹੈ, ਜਿਸ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ABOUT THE AUTHOR

...view details