ਲੁਧਿਆਣਾ:ਜ਼ਿਲ੍ਹੇ ਦੇ ਟਿੱਬਾ ਰੋਡ ਪੁਨੀਤ ਨਗਰ 'ਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਪ੍ਰਮੋਦ ਨਾਂ ਦੇ ਪ੍ਰਵਾਸੀ ਨੌਜਵਾਨ ਦੇ ਘਰ ਦੀ ਛੱਤ ਉਸ ਸਮੇਂ ਡਿੱਗ ਗਈ ਜਦੋਂ ਮਕਾਨ ਨੀਵਾਂ ਹੋਣ ਕਾਰਨ ਪਿੱਛੇ ਖ਼ਾਲੀ ਪਲਾਟ 'ਚ ਮਲਬਾ ਸੁੱਟਿਆ ਜਾ ਰਿਹਾ ਸੀ।
ਦੱਸਣਯੋਗ ਹੈ ਕਿ ਛੱਤ ਟੀਨ ਦੀ ਬਣੀ ਹੋਈ ਸੀ। ਛੱਤ ਡਿੱਗਣ ਨਾਲ ਘਰ ਦਾ ਸਾਰਾ ਸਮਾਨ ਦੱਬਿਆ ਗਿਆ ਅਤੇ ਅਦਿੱਤਿਆ ਨਾਮ ਦਾ ਪੰਜ ਸਾਲਾ ਬੱਚਾ ਵੀ ਮਲਬੇ ਹੇਠ ਦੱਬਿਆ ਗਿਆ। ਇਸ ਦੌਰਾਨ ਘਟਨਾ ਦੀ ਜਾਣਕਾਰੀ ਮਿਲਣ ਉੱਤੇ ਟਿੱਬਾ ਥਾਣੇ ਦੀ ਪੁਲਿਸ ਵੀ ਮੌਕੇ 'ਤੇ ਪਹੁੰਚੀ ਅਤੇ ਜਦੋਂ ਪ੍ਰਸ਼ਾਸਨ ਵੱਲੋਂ ਬੱਚੇ ਨੂੰ ਬਾਹਰ ਕੱਢਿਆ ਗਿਆ ਤਾਂ ਬੱਚੇ ਦੀ ਲਾਸ਼ ਮਿਲੀ। ਜਿਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਇਲਾਕਾ ਨਿਵਾਸੀ ਅਤੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਕਿ ਪਿਛਲੇ ਪਲਾਟ ਦੇ ਮਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਸ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ।