ਪੰਜਾਬ

punjab

ETV Bharat / city

ਤੇਜ਼ ਰਫਤਾਰ ਕਾਰ ਨੇ ਉਜਾੜੇ ਦੋ ਪਰਿਵਾਰ, ਬੱਚਿਆਂ ਸਣੇ 5 ਦੀ ਮੌਤ - ਤੇਜ਼ ਰਫਤਾਰ ਕਾਰ ਨੇ ਉਜਾੜੇ ਦੋ ਪਰਿਵਾਰ

ਲੁਧਿਆਣਾ ਦੇ ਚੰਡੀਗੜ੍ਹ ਮੁੱਖ ਸੜਕ ਉੱਤੇ ਫੋਰਟਿਸ ਹਸਪਤਾਲ ਦੇ ਨੇੜੇ ਇੱਕ ਤੇਜ਼ ਰਫਤਾਰ ਕਾਰ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਇਸ ਭਿਆਨਕ ਹਾਦਸੇ ਦੇ ਕਾਰਨ ਤਿੰਨ ਬੱਚਿਆਂ ਸਣੇ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ।

accident in ludhiana
ਤੇਜ਼ ਰਫਤਾਰ ਕਾਰ ਨੇ ਉਜਾੜੇ ਦੋ ਪਰਿਵਾਰ

By

Published : Sep 6, 2022, 10:41 AM IST

Updated : Sep 6, 2022, 1:50 PM IST

ਲੁਧਿਆਣਾ: ਸੂਬੇ ਭਰ ਵਿੱਚ ਆਏ ਦਿਨ ਵਾਪਰ ਰਹੇ ਸੜਕ ਹਾਦਸਿਆਂ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਹੀ ਇੱਕ ਹੋਰ ਭਿਆਨਕ ਹਾਦਸਾ ਚੰਡੀਗੜ੍ਹ ਮੁੱਖ ਸੜਕ ਉੱਤੇ ਫੋਰਟਿਸ ਹਸਪਤਾਲ ਦੇ ਨੇੜੇ ਵਾਪਰਿਆ। ਇਹ ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਤਿੰਨ ਬੱਚਿਆ ਸਣੇ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੇਰ ਰਾਤ ਤੇਜ਼ ਰਫਤਾਰ ਕਾਰ ਇੱਕ ਬਿਜਲੀ ਦੇ ਖੰਬੇ ਨਾਲ ਟਕਰਾ ਗਈ। ਇਸ ਹਾਦਸੇ ਦੇ ਕਾਰਨ ਕਾਰ ਚਾਲਕ ਰਾਜੇਸ਼ ਕੁਮਾਰ ਉਸ ਦੀ ਪੰਜ ਸਾਲਾਂ ਕੁੜੀ ਜੈਸਮੀਨ ਅਤੇ ਪ੍ਰਤਾਪ ਨਗਰ ਦੇ ਰਹਿਣ ਵਾਲੇ ਰਾਜੇਸ਼ ਦੀ ਸਾਲੀ ਸੱਜਣਾ ਉਸ ਦੀਆਂ ਦੋ ਕੁੜੀਆਂ ਖੁਸ਼ੀ ਤਿੰਨ ਸਾਲ ਅਤੇ ਮਾਹੀ ਪੰਜ ਸਾਲ ਦੀ ਮੌਤ ਹੋ ਗਈ।

ਤੇਜ਼ ਰਫਤਾਰ ਕਾਰ ਨੇ ਉਜਾੜੇ ਦੋ ਪਰਿਵਾਰ

ਮਰਨ ਵਾਲਿਆਂ ਦੇ ਵਿਚ ਜੀਜਾ ਸਾਲੀ ਅਤੇ ਤਿੰਨ ਬੱਚਿਆਂ ਸ਼ਾਮਲ ਹਨ ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਰਫਤਾਰ 100 ਤੋਂ ਉੱਤੇ ਸੀ ਅਤੇ ਬੇਕਾਬੂ ਹੋਣ ਕਰਕੇ ਓਹ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ।

ਤੇਜ਼ ਰਫਤਾਰ ਕਾਰ ਨੇ ਉਜਾੜੇ ਦੋ ਪਰਿਵਾਰ

ਇਸ ਹਾਦਸੇ ਵਿੱਚ ਕਾਰ ਚਾਲਕ ਦੀ ਪਤਨੀ ਦੀ ਹਾਲਤ ਗੰਭੀਰ ਹੋਣ ਦੇ ਚੱਲਦੇ ਸੀਐਮਸੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਦੀ ਟੀਮ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ ਮੁੱਢਲੀ ਜਾਂਚ ਵਿੱਚ ਇਹੀ ਪਤਾ ਲੱਗ ਸਕਿਆ ਹੈ ਕਿ ਕਾਰ ਦੀ ਤਫਤਾਰ ਜਿਆਦਾ ਤੇਜ਼ ਹੋਣ ਕਾਰਨ ਬੇਕਾਬੂ ਹੋ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ।

ਇਹ ਵੀ ਪੜੋ:ਕ੍ਰਿਕਟ ਖਿਡਾਰੀ ਅਰਸ਼ਦੀਪ ਸਿੰਘ ਦੇ ਮਾਮਲੇ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡਾ ਬਿਆਨ

Last Updated : Sep 6, 2022, 1:50 PM IST

ABOUT THE AUTHOR

...view details