ਲੁਧਿਆਣਾ: ਕੁਦਰਤ ਨੇ ਧਰਤੀ ਨੂੰ ਬਹੁਤ ਖੁਬਸੁਰਤ ਚੀਜ਼ਾ ਦਿੱਤੀਆਂ ਹਨ, ਜਿਨ੍ਹਾਂ 'ਚ ਫੁੱਲਾਂ ਦੀ ਸੁੰਦਰਤਾਂ ਅਜਿਹੀ ਹੈ ਕਿ ਉਹ ਹਰ ਵਰਗ, ਹਰ ਜਾਤੀ, ਹਰ ਧਰਮ ਦਾ ਮਨਮੋਹ ਲੈਂਦੀ ਹੈ। ਪਰ ਫੁੱਲਾਂ ਦੀ ਖੇਤੀ ਕਰਨ ਵਾਲਾ ਕਿਸਾਨ ਅੱਜ ਮੰਦੀ ਦੀ ਮਾਰ ਝੱਲਦੇ ਹੋਏ ਇਨ੍ਹਾਂ ਬੇਵੱਸ ਹੋ ਗਿਆ ਹੈ ਕਿ ਅੱਜ ਉਹ ਆਪਣੀ ਹੀ ਮੇਹਨਤ ਦੀ ਦੇਖਭਾਲ ਨਹੀਂ ਕਰ ਪਾ ਰਿਹਾ ਹੈ।
ਫੁੱਲਾਂ ਨੂੰ ਵੇਖ ਮੁਰਝਾਏ ਕਿਸਾਨਾਂ ਦੇ ਚਿਹਰੇ - ਕੋਰੋਨਾ ਵਾਇਰਸ ਦਾ ਕਹਿਰ
ਕਰਫਿਊ ਕਾਰਨ ਮੰਦਰ, ਗੁਰਦੁਆਰੇ ਤੇ ਵਿਆਹ ਸਮਾਗਮਾਂ ਦੇ ਬੰਦ ਹੋਣ ਕਾਰਨ ਫੁੱਲਾਂ ਦਾ ਧੰਧਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਇਸ ਦਾ ਸਿੱਧਾ ਅਸਰ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ 'ਤੇ ਪੈ ਰਿਹਾ ਹੈ।
ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਲਗਭਗ 100 ਏਕੜ ਦੀ ਖੇਤੀ ਕਰ ਰਹੇ ਹਨ। ਕਰਫਿਊ ਕਾਰਨ ਮੰਦਰ, ਗੁਰਦੁਆਰੇ ਤੇ ਵਿਆਹ ਸਮਾਗਮਾਂ ਦੇ ਬੰਦ ਹੋਣ ਕਾਰਨ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ। ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਮੰਨਣਾ ਹੈ ਕਿ ਸਰਕਾਰ ਉਨ੍ਹਾਂ ਨਾਲ ਮਤਰੇਆ ਵਿਵਹਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਜ਼ਰ 'ਚ ਕਿਸਾਨ ਸਿਰਫ਼ ਕਣਕ ਦੀ ਫਸਲ ਕਰਨ ਵਾਲੇ ਹੀ ਹੁੰਦੇ ਹਨ।
ਲੌਕਡਾਊਨ 'ਚ ਬੇਵੱਸ ਅਤੇ ਮੰਦੀ ਦੀ ਮਾਰ ਝੱਲ ਰਹੇ ਇਹ ਕਿਸਾਨ ਮਤਰੇਆ ਵਿਵਹਾਰ ਮਹਿਸੂਸ ਕਰਦੇ ਹੋਏ ਵੀ ਸਰਕਾਰ ਦੇ ਨਾਲ ਖੜ੍ਹੇ ਰਹਿਣ ਦੀ ਗੱਲ ਕਰ ਰਹੇ ਹਨ। ਕਿਸਾਨਾਂ ਨੇ ਅਪੀਲ ਕੀਤੀ ਹੈ ਕਿ ਸਰਕਾਰ ਉਨ੍ਹਾਂ ਵੱਲ ਵੀ ਧਿਆਨ ਦੇਵੇ ਤੇ ਉਨ੍ਹਾਂ ਨੂੰ ਇਸ ਮੁਸ਼ਕਲ ਦੀ ਘੜੀ ਤੋਂ ਬਾਹਰ ਕੱਢੇ।