ਲੁਧਿਆਣਾ:ਕਿਸਾਨ ਲੰਬੇ ਸਮੇਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਅਤੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ਼ ਲੜਾਈ ਲੜੀ ਜਾ ਰਹੀ ਹੈ, ਪਰ ਹੁਣ ਮਾਨਸੂਨ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਵੀ ਪਾਰਲੀਮੈਂਟ ਦੇ ਬਰਾਬਰ ਪਾਰਲੀਮੈਂਟ ਲਗਾਉਣਗੇ ਅਤੇ ਗ਼ੈਰ ਭਾਜਪ ਸਾਂਸਦਾਂ ਨੂੰ ਮੰਗ ਪੱਤਰ ਦੇਣ ਦਾ ਵੀ ਐਲਾਨ ਕੀਤਾ ਸੀ ਜਿਸ ਲੜੀ ਵਿੱਚ ਲੁਧਿਆਣਾ ਵਿਖੇ ਸ੍ਰੀ ਫਤਹਿਗੜ੍ਹ ਸਾਹਿਬ ਦੇ ਐਮਪੀ ਡਾਕਟਰ ਅਮਰ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ।
ਇਹ ਵੀ ਪੜੋ: ਨਗਰ ਪੰਚਾਇਤ ਦੀ ਮੀਟਿੰਗ ਦੌਰਾਨ ਭਿੜੇ ਅਕਾਲੀ-ਕਾਂਗਰਸੀ, ਮਾਹੌਲ ਤਣਾਅਪੂਰਨ
ਮੰਗ ਪੱਤਰ ਵਿੱਚ ਕਿਸਾਨਾਂ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਸੰਸਦ ਵਿਚੋਂ ਵਾਕਆਊਟ ਨਾ ਕਰੇ ਅਤੇ ਕਿਸਾਨਾਂ ਦੇ ਹੱਕ ਦੀ ਗੱਲ ਉਥੇ ਰੱਖੇ। ਉਨ੍ਹਾਂ ਨੇ ਇਹ ਵੀ ਕਿ ਹਰ ਭਾਰਤ ਦੇ ਨਾਗਰਿਕ ਨੂੰ ਹੱਕ ਹੈ ਕੀ ਉਹ ਚੋਣ ਲੜ ਸਕਦਾ ਹੈ ਜੇਕਰ ਕਿਸਾਨ ਚਾਹੁੰਣ ਤਾਂ ਉਹ ਵੀ ਚੋਣ ਲੜ ਸਕਦੇ ਹਨ।
ਕਿਸਾਨਾਂ ਨੇ ਸਾਂਸਦ ਡਾ. ਅਮਰ ਸਿੰਘ ਨੂੰ ਦਿੱਤਾ ਮੰਗ ਪੱਤਰ ਉਥੇ ਹੀ ਡਾਕਟਰ ਅਮਰ ਸਿੰਘ ਨੇ ਇਸ ਮੌਕੇ ਕਿਹਾ ਕਿ ਉਹ ਪਹਿਲਾਂ ਵੀ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਸਨ ਤੇ ਹੁਣ ਵੀ ਉਹ ਕਿਸਾਨਾਂ ਦੇ ਹੱਕ ਡਟੇ ਰਹਿਣਗੇ। ਇਸ ਮੌਕੇ ’ਤੇ ਉਨ੍ਹਾਂ ਨੇ ਸੁਖਬੀਰ ਬਾਦਲ ਉਪਰ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਉਹਨਾਂ ਨੇ ਆਪਣੇ ਸਟੈਂਡ ਬਦਲ ਲਿਆ ਹੈ। ਉਥੇ ਹੀ ਕੁਝ ਕਿਸਾਨ ਆਗੂਆਂ ਨੇ ਕਿਹਾ ਕਿ ਚੋਣਾਂ ਲੜਨਾ ਉਨ੍ਹਾਂ ਦਾ ਸੰਵਧਾਨਿਕ ਹੱਕ ਹੈ ਜੇਕਰ ਲੋੜ ਪਈ ਤਾਂ ਕਿਸਾਨ ਚੋਣਾਂ ਲੜਨਗੇ।
ਇਹ ਵੀ ਪੜੋ: ਪੰਜਾਬ ਦੀ ਧੀ ਨੇ ਰੌਸ਼ਨ ਕੀਤਾ ਪੰਜਾਬ ਦਾ ਨਾਮ