ਲੁਧਿਆਣਾ:ਯੂਪੀ ਦੇ ਵਿੱਚ ਹੋਈ ਤਿੰਨ ਕਿਸਾਨਾਂ ਦੀ ਮੌਤ ਦੇ ਚਲਦੇ ਜਗਰਾਓਂ (jagraho) ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਹਜਾਰਾਂ ਕਿਸਾਨਾਂ ਨੇ ਮਿਲਕੇ ਮੋਟਰਸਾਈਕਲ ਰੋਸ ਮਾਰਚ ਕੱਢਿਆ। ਇਸ ਮੌਕੇ ਵੱਖ ਵੱਖ ਪਿੰਡਾਂ ਤੋਂ ਨੌਜਵਾਨ ਤੇ ਬਜੁਰਗ ਕਿਸਾਨ ਆਪਣੀਆਂ ਆਪਣੀਆਂ ਗੱਡੀਆਂ ਲੈ ਕੇ ਵੀ ਵੱਡੀ ਗਿਣਤੀ ਵਿਚ ਪਹੁੰਚੇ।
ਇਸ ਮੌਕੇ ਜਿਥੇ ਸਾਰਿਆਂ ਨੇ ਮਿਲਕੇ ADC ਦਫ਼ਤਰ ਨੂੰ ਘੇਰਿਆ। ਉਥੇ ਹੀ ADC ਨੂੰ ਰਾਸ਼ਟਰਪਤੀ ਦੇ ਨਾਮ ਦਾ ਮੰਗ ਪੱਤਰ ਵੀ ਦਿੱਤਾ। ਜਿਸ ਵਿਚ ਕਿਸਾਨਾਂ ਨੇ ਕੇਂਦਰੀ ਮੰਤਰੀ ਦੇ ਬੇਟੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।ਇਸ ਮੌਕੇ ਇਹ ਰੋਸ ਮਾਰਚ ਜਗਰਾਓਂ ਦੀ ਰੇਲਵੇ ਸਟੇਸ਼ਨ ਪਾਰਕ ਤੋਂ ਸ਼ੁਰੂ ਹੋ ਕੇ ਰੇਲਵੇ ਰੋਡ, ਲਾਜਪਤ ਰਾਏ ਰੋਡ, ਕਮਲ ਚੋਂਕ, ਸਦਨ ਮਾਰਕੀਟ, ਰਾਣੀ ਝਾਂਸੀ ਚੋਂਕ, ਤਹਿਸੀਲ ਰੋਡ ਤੋਂ ਹੁੰਦਾ ਹੋਇਆ ADC ਦਫ਼ਤਰ ਪਹੁੰਚਿਆ।