ਲੁਧਿਆਣਾ:ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ (punjab before election result) ਵੱਖ ਵੱਖ ਚੈਨਲਾਂ ਅਤੇ ਏਜੰਸੀਆਂ ਵੱਲੋਂ ਸਰਵੇ ਕਰਵਾਏ ਗਏ ਜਿਸ ਵਿਚ ਐਗਜ਼ਿਟ ਪੋਲ ਦੇ ਨਤੀਜੇ (exit poll result) ਕੱਢੇ ਗਏ ਨੇ ਜ਼ਿਆਦਾਤਰ ਚੈਨਲਾਂ ਵੱਲੋਂ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ (surveys claim aap govt) । ਜਦੋਂਕਿ ਬਾਕੀ ਪਾਰਟੀਆਂ ਵੀ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ (exit poll debate of ludhiana leaders)ਨੇ ਅਤੇ ਕਚਹਿਰੀਆਂ ਦੇ ਕੇ ਐਗਜ਼ਿਟ ਪੋਲ ਅਕਸਰ ਗਲਤ ਸਾਬਿਤ ਹੁੰਦੇ ਹਨ (exit poll proved false earlier)।
ਹੈਰਾਨਕੁੰਨ ਹੋਣਗੇ ਨਤੀਜੇ
ਆਗੂਆਂ ਨੇ ਕਿਹਾ ਕਿ 2017 ਦੇ ਵਿੱਚ ਵੀ ਐਗਜ਼ਿਟ ਪੋਲ (elections 2022)ਦੇ ਰੁਝਾਨ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਸਨ ਪਰ ਜਦੋਂ ਨਤੀਜੇ ਆਏ ਤਾਂ ਹੈਰਾਨ ਕਰ ਦੇਣ ਵਾਲੀ ਸੀ ਕਾਂਗਰਸ ਨੂੰ ਉਸ ਵੇਲੇ ਬਹੁਮਤ ਮਿਲਿਆ ਸੀ..ਅਤੇ ਲੁਧਿਆਣਾ ਦੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਦਾ ਕਹਿਣਾ ਹੈ ਕਿ ਇਸ ਵਾਰ ਵੀ ਅਜਿਹਾ ਹੀ ਹੋਵੇਗਾ ਜਦੋਂ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਸਾਡੀ ਜਿੱਤ ਪੱਕੀ ਹੈ।
ਪਿਛਲੀ ਵਾਰ ਆਪ ਨੇ ਸੀਐਮ ਚਿਹਰਾ ਨਹੀਂ ਉਤਾਰਿਆ ਸੀ
ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਬੁਲਾਰੇ ਅਹਿਬਾਬ ਗਰੇਵਾਲ ਨੇ ਕਿਹਾ ਕਿ ਸਾਰੇ ਹੀ ਚੈਨਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦਿਖਾਈ ਗਈ ਹੈ ਉਨ੍ਹਾਂ ਕਿਹਾ ਕਿ ਸਾਡੀ ਆਪਣੇ ਸਰਵੇ ਵੀ ਇਹੀ ਕਹਿ ਰਹੇ ਨੇ ਜੋ ਬਾਕੀ ਚੈਨਲ ਦੱਸ ਰਹੇ ਉਨ੍ਹਾਂ ਕਿਹਾ ਜੋ ਬੀਤੀਆਂ ਵਿਧਾਨ ਸਭਾ ਚੋਣਾਂ ਵਿੱਚ ਗਲਤ ਸਾਬਿਤ ਹੋਏ ਐਗਜ਼ਿਟ ਪੋਲਾਂ ਦੇ ਦਾਅਵੇ ਕਰ ਰਹੇ ਨੇ ਉਸ ਵੇਲੇ ਅਸੀਂ ਸੀਐਮ ਚਿਹਰਾ ਅਨਾਉਂਸ ਨਹੀਂ ਕੀਤਾ ਸੀ ਇਸ ਤੋਂ ਇਲਾਵਾ ਵੀ ਸਾਡੇ ਕੋਲੋਂ ਕੁਝ ਗ਼ਲਤੀਆਂ ਹੋਈਆਂ ਸਨ, ਜਿਨ੍ਹਾਂ ਨੂੰ ਇਸ ਵਾਰ ਸੁਧਾਰ ਲਿਆ ਗਿਆ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਚ ਸਰਕਾਰ ਬਣਨ ਜਾ ਰਹੀ ਹੈ।