ਲੁਧਿਆਣਾ: ਵਿਧਾਨਸਭਾ ਹਲਕਾ ਸਾਹਨੇਵਾਲ ਵਿੱਚ ਇੱਕ ਸੇਵਾ ਮੁਕਤ ਪੁਲਿਸ ਮੁਲਾਜਮ ਵਿਹੜੇ ਚ ਰਹਿਣ ਵਾਲੀ ਇਕ ਵਿਆਹੁਤਾ ਦਾ ਉਸ ਦੀ ਬੱਚੀ ’ਤੇ ਬੰਦੂਕ ਤਾਣ ਕੇ ਵਿਆਹੁਤਾ ਦਾ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੀੜਤਾ ਦਾ ਪਤੀ ਕੰਮ ਦੀ ਭਾਲ ਵਿੱਚ ਕਿੱਥੇ ਗਿਆ ਹੋਇਆ ਸੀ, ਪੀੜਤਾ ਦੀ ਬੱਚੀ ਦੀ ਉਮਰ 8 ਮਹੀਨੇ ਦੀ ਹੈ ਅਤੇ ਉਸ ’ਤੇ ਪਿਸਤੌਲ ਤਾਣ ਕੇ ਮੁਲਜ਼ਮ ਨੇ ਇਸ ਘਿਣਾਉਣੀ ਹਰਕਤ ਨੂੰ ਅੰਜਾਮ ਦਿੱਤਾ ਹੈ।
ਮੁਲਜ਼ਮ ਦੀ ਸ਼ਨਾਖ਼ਤ ਸੇਵਾ ਮੁਕਤ ਗੁਰਦੀਪ ਸਿੰਘ ਬਾਜਵਾ ਵਜੋ ਹੋਈ ਹੈ, ਚੌਂਕੀ ਮੁੰਡੀਆਂ ਕਲਾ ਅਧੀਨ ਆਉਂਦੇ ਮੁੰਡੀਆਂ ਦਾ ਮੁਲਜ਼ਮ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਉਸ ਦੀ ਉਮਰ 62 ਸਾਲ ਦੇ ਕਰੀਬ ਹੈ। ਉਸ ਦਾ ਆਪਣਾ ਹੀ ਇਹ ਵੇਹੜਾ ਸੀ ਜਿੱਥੇ ਪੀੜਤਾ ਆਪਣੇ ਪਤੀ ਅਤੇ ਬੱਚੇ ਨਾਲ ਕਿਰਾਏ ’ਤੇ ਰਹਿੰਦੀ ਸੀ। ਚੌਂਕੀ ਮੁੰਡਿਆਂ ਕਲਾਂ ਦੇ ਵਿੱਚ ਮੁਲਜ਼ਮ ਦੇ ਖਿਲਾਫ ਪੀੜਤ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਮੁਲਜ਼ਮ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੈ।