ਲੁਧਿਆਣਾ:ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ (Upcoming Assembly Elections in Punjab) ਨੂੰ ਲੈ ਕੇ ਲੁਧਿਆਣਾ ਦੇ ਸਨਅਤਕਾਰਾਂ ਨੂੰ ਭਰਮਾਉਣ ਲਈ ਲਗਾਤਾਰ ਵਪਾਰੀਆਂ ਨਾਲ ਬੈਠਕਾਂ ਕਰ ਰਹੇ ਹਨ। ਪੰਜਾਬ ਸਰਕਾਰ ਨੇ ਤਾਂ ਇਸ ਵਾਰ ਨਿਵੇਸ਼ ਪੰਜਾਬ ਸਮਿਟ ਲੁਧਿਆਣਾ(Investment Punjab Summit Ludhiana) 'ਚ ਹੀ ਕਰਵਾਇਆ। ਇੰਨਾ ਹੀ ਨਹੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ(SAD President Sukhbir Badal) ਲਗਾਤਾਰ ਸਨਅਤਕਾਰਾਂ ਨਾਲ ਬੈਠਕਾਂ ਕਰ ਰਹੇ ਹਨ।
ਬੀਤੇ ਦਿਨੀਂ ਲੁਧਿਆਣਾ ਪਹੁੰਚੇ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਵਪਾਰੀਆਂ ਦੇ ਵਿਚਾਰ ਅਕਾਲੀ ਦਲ ਚੋਣ ਮੈਨੀਫੈਸਟੋ ਦੇ ਵਿਚ ਸ਼ਾਮਿਲ ਕਰੇਗਾ। ਉੱਧਰ ਦੂਜੇ ਪਾਸੇ ਨਵਜੋਤ ਸਿੱਧੂ ਨੇ ਵੀ ਬੀਤੇ ਦਿਨ ਲੁਧਿਆਣਾ 'ਚ ਪ੍ਰੈੱਸ ਕਾਨਫਰੰਸ ਕਰਕੇ ਡਿਜੀਟਲ ਪੋਰਟਲ ਖੋਲ੍ਹਣ ਦਾ ਐਲਾਨ(Announcement of opening of digital portal in Ludhiana) ਕੀਤਾ। ਸਿੰਗਲ ਵਿੰਡੋ ਦਾ ਨਾਅਰਾ ਦਿੱਤਾ ਗਿਆ।
ਇੰਨਾ ਹੀ ਨਹੀਂ ਆਮ ਆਦਮੀ ਪਾਰਟੀ(Aam Aadmi Party) ਵੀ ਲਗਾਤਾਰ ਵਪਾਰੀਆਂ ਨੂੰ ਭਰਮਾਉਣ 'ਚ ਲੱਗੀ ਹੋਈ ਹੈ, ਪਰ ਵਪਾਰੀਆਂ ਨੇ ਕਹਿ ਦਿੱਤਾ ਕਿ ਮੁਫ਼ਤਖੋਰੀ ਵਾਲੇ ਸਿਆਸਤਦਾਨਾਂ ਨੂੰ ਉਹ ਸਵੀਕਾਰ ਨਹੀਂ ਕਰਨਗੇ।
ਮੁਫ਼ਤਖੋਰੀ ਦੇ ਵਾਅਦੇ ਕਰਨ ਵਾਲਿਆਂ ਤੋਂ ਗੁਰੇਜ਼
ਲੁਧਿਆਣਾ ਦੇ ਸਨਅਤਕਾਰਾਂ( Ludhiana Industrialists) ਨੇ ਸਾਫ਼ ਕਹਿ ਦਿੱਤਾ ਹੈ ਕਿ ਮੁਫ਼ਤਖੋਰੀ ਦੀ ਸਿਆਸਤ ਕਰਨ ਵਾਲੇ ਰਾਜਨੀਤਿਕ ਪਾਰਟੀਆਂ ਤੋਂ ਉਹ ਗੁਰੇਜ਼ ਕਰਨਗੇ, ਕਿਉਂਕਿ ਪੰਜਾਬ ਦੇ ਸਿਰ ਇਨ੍ਹਾਂ ਮੁਫ਼ਤ ਖੋਰੀਆਂ ਸਕੀਮਾਂ ਕਰਕੇ ਹੀ ਤਿੰਨ ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਅੱਜ ਚੜ੍ਹ ਚੁੱਕਾ ਹੈ।
ਲੁਧਿਆਣਾ ਤੋਂ ਸਨਅਤਕਾਰ ਬਾਤਿਸ਼ ਜਿੰਦਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਰ ਲਗਾਤਾਰ ਵੱਧ ਰਹੀ ਹੈ, ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਦੇ ਵਿੱਚ 19 ਫ਼ੀਸਦੀ ਤੋਂ ਵੱਧ ਗਰੈਜੂਏਟ ਬੇਰੁਜ਼ਗਾਰ ਨੇ ਅਤੇ ਦੂਜੇ ਪਾਸੇ ਰਾਜਨੀਤਿਕ ਪਾਰਟੀਆਂ ਦਾਅਵੇ ਕਰ ਰਹੀਆਂ ਹਨ, ਕਿ ਉਹ ਨੌਜਵਾਨਾਂ ਨੂੰ ਘਰ ਬੈਠਿਆਂ ਨੂੰ ਪੈਸੇ ਦੇਣਗੇ। ਮਹਿਲਾਵਾਂ ਨੂੰ ਪੈਸੇ ਦੇਣਗੇ।
ਪਹਿਲੇ ਵਾਅਦੇ ਕਰਨ ਪੂਰੇ
ਲੁਧਿਆਣਾ ਦੇ ਸਨਅਤਕਾਰਾਂ ਨੇ ਸਾਫ ਕਿਹਾ ਕਿ ਸਰਕਾਰਾਂ ਅਤੇ ਵਿਰੋਧੀ ਪਾਰਟੀਆਂ ਹੁਣ ਚੋਣਾਂ ਦੇ ਮੱਦੇਨਜ਼ਰ ਵੱਡੇ ਵੱਡੇ ਦਾਅਵੇ ਵਾਅਦੇ ਤਾਂ ਕਰ ਰਹੀਆਂ ਨੇ ਪਰ ਜੋ ਉਨ੍ਹਾਂ ਨੇ ਪਹਿਲਾ ਦੇ ਵਾਅਦੇ ਕੀਤੇ ਸਨ, ਉਹ ਕਿੱਥੇ ਹਨ।